ਆਂਗਣਵਾੜੀ ਸੈਂਟਰ ਪਿੰਡ ਹਾਜੀਪੁਰ-ਸਲੈਚਾ ਵਿਖੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਲਾਭਪਾਰਤੀਆਂ ਨੂੰ ਕੀਤਾ ਜਾਗਰੂਕ,Awareness to beneficiaries under Prime Minister Matru Vandana Yojana at Anganwadi Center village Hajipur-Salacha


Awareness to beneficiaries under Prime Minister Matru Vandana Yojana at Anganwadi Center village Hajipur-Salacha

ਸ਼ਾਹਕੋਟ/ਮਲਸੀਆਂ, ਸਾਹਬੀ ਦਾਸੀਕੇ 

RNI NEWS :- ਡਾ. ਰਾਜੀਵ ਢਾਂਡਾ ਸੀ.ਡੀ.ਪੀ.ਓ. ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਸ਼੍ਰੀਮਤੀ ਕੁਲਦੀਪ ਕੁਮਾਰੀ ਸਰਕਲ ਸੁਪਰਵਾਈਜ਼ਰ ਦੀ ਅਗਵਾਈ ’ਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਲਾਭਪਾਰਤੀਆਂ ਨੂੰ ਯੋਜਨਾ ਸਬੰਧੀ ਜਾਗਰੂਕ ਕਰਨ ਲਈ ਆਂਗਣਵਾੜੀ ਸੈਂਟਰ ਪਿੰਡ ਹਾਜੀਪੁਰ-ਸਲੈਚਾ ਵਿਖੇ ਜਾਗਰੂਕਤਾਂ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਗਰਭਵਤੀ ਅਤੇ ਦੁੱਧ ਪਿਆਊ ਔਰਤਾਂ ਨੇ ਭਾਗ ਲਿਆ। ਇਸ ਮੌਕੇ ਅੰਜੂ ਸੋਬਤੀ ਸਕੂਲ ਮੁੱਖੀ ਸਰਕਾਰੀ ਪ੍ਰਾਇਮਰੀ ਸਕੂਲ ਸਲੈਚਾ, ਮੈਡਮ ਅਰਬਿੰਦਰ ਕੌਰ, ਮੈਡਮ ਹਰਪ੍ਰੀਤ ਕੌਰ ਅਤੇ ਸੁਖਦੀਪ ਨੇ ਉਚੇਚੇ ਤੌਰ ਤੇ ਸਿ਼ਰਕਤ ਕੀਤੀ। ਇਸ ਮੌਕੇ ਸਰਕਲ ਸੁਪਰਵਾਈਜ਼ਰ ਕੁਲਦੀਪ ਕੁਮਾਰੀ ਨੇ ਯੋਜਨਾ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆ ਦੱਸਿਆ ਕਿ ਇਸ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਲਈ 5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਦੌਰਾਨ ਪਹਿਲੀ ਕਿਸ਼ਤ 1000/- ਰੁਪਏ ਔਰਤ ਦੇ ਗਰਭਧਾਰਨ ਤੋਂ 150 ਦਿਨਾਂ ਦੇ ਅੰਦਰ-ਅੰਦਰ, ਦੂਜੀ ਕਿਸ਼ਤ 2000/- ਰੁਪਏ ਗਰਭਧਾਰਨ ਤੋਂ 180 ਦਿਨ ਪੂਰੇ ਹੋਣ ਤੇ ਅਤੇ ਤੀਜੀ ਕਿਸ਼ਤ 2000/- ਰੁਪਏ ਗਰਭਵਤੀ ਔਰਤ ਦੇ ਬੱਚੇ ਦੇ ਜਨਮ ਦੀ ਰਜਿਸਟ੍ਰੇਸ਼ਨ ਤੇ ਪਹਿਲੇ ਟੀਕਾਕਰਨ ਪੂਰਾ ਹੋਣ ਤੇ ਦਿੱਤੀ ਜਾਂਦੀ ਹੈ। ਇਸ ਮੌਕੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਪਿੰਡ ’ਚ ਪ੍ਰਭਾਤ ਫੇਰੀ ਵੀ ਕੱਢੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੀਤਾ ਰਾਣੀ ਆਂਗਣਵਾੜੀ ਵਰਕਰ ਸਲੈਚਾ, ਸੰਗੀਤਾ ਰਾਣੀ ਆਂਗਣਵਾੜੀ ਵਰਕਰ ਹਾਜ਼ੀਪੁਰ, ਸੰਗੀਤਾ ਸ਼ਾਹਕੋਟ, ਸਤਵਿੰਦਰ ਕੌਰ ਸ਼ਾਹਕੋਟ, ਰਣਜੀਤ ਈਨੋਵਾਲ, ਮਨਜੀਤ ਸੈਦਪੁਰ, ਆਰਤੀ ਸ਼ਰਮਾ ਮੂਲੇਵਾਲ ਬ੍ਰਾਹਮਾ,ਬਿੰਦਰ,ਸਰਬਜੀਤ ਹਾਜੀਪੁਰ, ਮੀਨਾ ਕੁਮਾਰੀ, ਤੋਸ਼ਾ ਰਾਣੀ,ਕਮਲੇਸ਼, ਸੱਤਿਆ,ਕੁਲਵਿੰਦਰ ਕੌਰ ਆਦਿ ਸਮੇਤ ਵੱਡੀ ਗਿਣਤੀ ’ਚ ਆਂਗਣਵਾੜੀ ਵਰਕਰਾਂ ਵੀ ਹਾਜ਼ਰ ਸਨ

Leave a Reply

Your email address will not be published. Required fields are marked *