ਔਰਤਾਂ ਅਤੇ ਲੜਕੀਆਂ ਨਾਲ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਸ਼ਾਹਕੋਟ ਸ਼ਹਿਰ ’ਚ ਕੱਢਿਆ ਰੋਸ ਮਾਰਚ


ਡਾ. ਪ੍ਰਿਯੰਕਾ ਰੈਡੀ ਬਲਾਤਕਾਰ ਅਤੇ ਕਤਲ ਕਾਂਡ ਮਾਮਲੇ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ,ਰੋਸ ਮਾਰਚ ਉਪਰੰਤ ਗ੍ਰਹਿ ਮੰਤਰਲੇ ਦੇ ਨਾਂਅ ਐਸਡੀਐੱਮ ਸ਼ਾਹਕੋਟ ਨੂੰ ਸੌਪਿਆ ਮੰਗ ਪੱਤਰ

ਸ਼ਾਹਕੋਟ/ਮਲਸੀਆਂ, ਸਾਹਬੀ ਦਾਸੀਕੇ

RNI NEWS :- ਦੇਸ਼ ਵਿੱਚ ਔਰਤਾਂ ਅਤੇ ਲੜਕੀਆਂ ਨਾਲ ਵੱਧ ਰਹੀ ਅਪਰਾਧਿਕ ਘਟਨਾਂ ਨੂੰ ਰੋਕਣ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ਾਹਕੋਟ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਡਾ. ਸੰਜੀਵ ਸ਼ਰਮਾਂ ਐਸ.ਡੀ.ਐੱਮ. ਸ਼ਾਹਕੋਟ ਨੂੰ ਗ੍ਰਹਿ ਮੰਤਰਾਲੇ ਦੇ ਨਾਂਅ ਇੱਕ ਮੰਗ ਪੱਤਰ ਸੌਪਦਿਆ ਪਿੱਛਲੀ ਦਿਨੀਂ ਹੈਦਰਾਬਾਦ ਦੇ ਸ਼ਹਿਰ ਸ਼ਮਸ਼ਾਬਾਦ ਵਿਖੇ ਡਾ. ਪ੍ਰਿਯੰਕਾ ਰੈਡੀ ਨਾਲ ਹੋਏ ਬਲਾਤਕਾਰ ਅਤੇ ਉਸ ਤੋਂ ਬਾਅਦ ਉਸ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆ ਸਖ਼ਤ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ। ਇਸ ਰੋਸ ਮਾਰਚ ਵਿੱਚ ਮਹਿਲਾ ਸ਼ਕਤੀ ਸੰਸਥਾ, ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ, ਹਿਊਮਨ ਰਾਈਟਸ ਪ੍ਰੈੱਸ ਕਲੱਬ, ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ, ਨਿਰੋਗ ਯੋਗ ਸੰਸਥਾ, ਬੇਰੀਜ ਗਲੋਬਲ ਡਿਸਕਵਰੀ ਸਕੂਲ, ਦਿਵਿਆ ਜਯੋਤੀ ਪਬਲਿਕ ਸਕੂਲ, ਕ੍ਰਾਇਮ ਬਿਊਰੋ ਆਫ਼ ਇਨਵੈਸਟੀਗੇਸ਼ਨ, ਅਰੋੜਾ ਮਹਾਂ ਸਭਾ, ਸ਼ਹੀਦ ਭਗਤ ਸਿੰਘ ਕਲੱਬ, ਰਾਮ ਲੀਲ੍ਹਾ ਡਰਾਮਾਟ੍ਰਿਕ ਕਲੱਬ, ਦੁਸਹਿਰਾ ਕਮੇਟੀ, ਭਾਜਪਾ ਮੰਡਲ ਸ਼ਾਹਕੋਟ ਆਦਿ ਸਮੇਤ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਸ਼ਾਮਲ ਹੋਏ। ਇਹ ਰੋਸ ਮਾਰਚ ਰਾਮਗੜ੍ਹੀਆ ਚੌਂਕ ਸ਼ਾਹਕੋਟ ਤੋਂ ਸ਼ੁਰੂ ਹੋ ਕੇ ਮੇਨ ਬਜ਼ਾਰ ਵਿੱਚੋਂ ਦੀ ਹੁੰਦਾ ਹੋਇਆ ਮਲਸੀਆਂ ਰੋਡ ਪੁਲਿਸ ਸਟੇਸ਼ਨ ਦੇ ਸਾਹਮਣੇ ਸਮਾਪਤ ਹੋਇਆ, ਜਿਸ ਦੌਰਾਨ ਰੋਸ ਮਾਰਚ ਵਿੱਚ ਸ਼ਾਮਲ ਹਰ ਇੱਕ ਵਿਅਕਤੀ ਨੇ ਕਾਲੇ ਬਿੱਲੇ ਲਗਾਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆ ਨੇ ਸੰਬੋਧਨ ਕਰਦਿਆ ਕਿਹਾ ਕਿ ਦੇਸ਼ ਵਿੱਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ, ਜਿਸ ਕਾਰਨ ਆਏ ਦਿਨ ਔਰਤਾਂ ਅਤੇ ਲੜਕੀਆਂ ਨਾਲ ਅਪਰਾਧਿਕ ਘਟਨਾਵਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ, ਜੋਕਿ ਸਾਡੇ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਹੈਦਰਾਬਾਦ ਦੇ ਸ਼ਹਿਰ ਸ਼ਮਸ਼ਾਬਾਦ ਵਿਖੇ ਡਾ. ਪ੍ਰਿਯੰਕਾ ਰੈਡੀ ਨਾਲ ਹੋਏ ਬਲਾਤਕਾਰ ਅਤੇ ਉਸ ਤੋਂ ਬਾਅਦ ਉਸ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਸਾਡੇ ਸਮਾਜ ਵਿੱਚ ਔਰਤਾਂ ਅਤੇ ਲੜਕੀਆਂ ਬਿਨ੍ਹਾ ਕਿਸੇ ਡਰ/ਭੈਅ ਦੇ ਚੱਲ ਸਕਣ। ਇਸ ਮੌਕੇ ਐਸ.ਡੀ.ਐੱਮ. ਡਾ. ਸੰਜੀਵ ਸ਼ਰਮਾਂ ਅਤੇ ਡੀ.ਐਸ.ਪੀ. ਪਿਆਰਾ ਸਿੰਘ ਥਿੰਦ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਮਾੜੇ ਅਨਸਰਾਂ ਨੂੰ ਬਖਸਿ਼ਆ ਨਹੀਂ ਜਾਵੇਗਾ ਅਤੇ ਉਨਾਂ ਦੀ ਆਵਾਜ਼ ਨੂੰ ਗ੍ਰਹਿ ਮੰਤਰਾਲੇ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਮਨਜੀਤ ਕੌਰ, ਪ੍ਰਿੰਸੀਪਲ ਵੰਦਨਾ ਧਵਨ, ਪ੍ਰਿੰਸੀਪਲ ਸੁਨੀਤਾ ਬਾਂਸਲ, ਵਾਇਸ ਪ੍ਰਿੰਸੀਪਲ ਰਕਸ਼ਾ ਬਾਂਸਲ, ਮੈਡਮ ਗੁਰਮੀਤ ਕੌਰ, ਸਰੋਜ ਗੁਪਤਾ, ਸੰਦੇਸ਼ ਗੁਪਤਾ, ਹਰਪਾਲ ਕੌਰ, ਸ਼ਮਿੰਦਰ ਕੌਰ, ਸਿ਼ੰਦਰ ਕੌਰ, ਪਰਮਜੀਤ ਕੌਰ ਬਜਾਜ, ਅਮਨ ਮਲਹੋਤਰਾ, ਡਾ. ਗੁਰਪ੍ਰੀਤ ਸਿੰਘ ਪ੍ਰਿੰਸ, ਸੰਜੀਵ ਸੋਬਤੀ, ਰਾਹੁਲ ਕੌਸ਼ਲ, ਅਜੀਤ ਸਿੰਘ ਝੀਤਾ, ਰਾਹੁਲ ਪੰਡਿਤ, ਰੂਪ ਲਾਲ ਸ਼ਰਮਾ, ਮਨੋਜ ਅਰੋੜਾ, ਬਲਜਿੰਦਰ ਸਿੰਘ ਖਿੰਡਾ, ਸੈਂਟੀ ਚਾਵਲਾ, ਵੀਰਪਾਲ ਸ਼ਰਮਾਂ, ਬਖਸ਼ੀਸ਼ ਸਿੰਘ ਮਠਾੜੂ, ਕੁਲਦੀਪ ਕੁਮਾਰ ਸਚਦੇਵਾ, ਕੁਲਦੀਪ ਸਿੰਘ ਦੀਦ, ਪਰਮਿੰਦਰ ਕੌਰ, ਸ਼ਰਨਜੀਤ ਕੌਰ, ਰਣਜੀਤ ਕੌਰ, ਮੋਨਿਕਾ ਬਾਂਸਲ, ਰਜਿੰਦਰ ਕੌਰ, ਪਰਮਿੰਦਰ ਕੌਰ, ਸਿੰਮੀ ਢੰਡ, ਜਯੋਤੀ, ਪੂਜਾ ਗੋਇਲ, ਸ਼ਗੂਨ ਚੋਪੜਾ, ਪ੍ਰਿਆ,ਰਜਨੀ,ਜਸਪਾਲ ਸਿੰਘ ਮਿਗਲਾਣੀ, ਅਕਾਸ਼ ਨਾਹਰ,ਰਤਨ ਸਿੰਘ ਰੱਖੜਾ,ਪਲਵਿੰਦਰ ਸਿੰਘ ਢਿੱਲੋ,ਭਰਤ ਭੂਸ਼ਨ, ਪ੍ਰਭਜੀਤ ਸਿੰਘ ਬੱਤਰਾ,ਸੋਨੂੰ ਸ਼ਰਮਾਂ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *