ਗਾਇਕਾ ਰਾਹਤ ਗੁਰਮੀਤ ਦੇ ਨਵੇਂ ਸੋਲੋ ਗੀਤ “ਫੌਲੋ ਕਰੇਂਗਾ “ ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

RNI NEWS :- ਗਾਇਕਾ ਰਾਹਤ ਗੁਰਮੀਤ ਦੇ ਨਵੇਂ ਸੋਲੋ ਗੀਤ “ਫੌਲੋ ਕਰੇਂਗਾ “ ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਨੂਰਮਹਿਲ਼ :- ਅਵਤਾਰ ਚੰਦ ਏਰੀਆ ਚੀਫ

ਪੰਜਾਬੀ ਗਾਇਕੀ ਵਿੱਚ ਉੱਭਰ ਰਹੀ ਗਾਇਕਾ “ਰਾਹਤ ਗੁਰਮੀਤ “ ਜਿਸ ਦਾ ਨਵਾਂ ਸੋਲੋ ਗੀਤ ਪਿਛਲੇ ਦਿਨੀਂ ਜਸ ਰਿਕਾਰਡਜ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਜਿਸ ਦਾ ਵੀਡੀਓ ਤੇ ਸੰਗੀਤ ਏ ਬੀ ਕਿੰਗ ਨੇ ਤਿਆਰ ਕੀਤਾ ਤੇ ਇਸ ਗੀਤ ਨੂੰ ਕਲਮਬੰਦ ਰਾਹਤ ਗੁਰਮੀਤ ਨੇ ਖੁਦ ਕੀਤਾ ਹੈ ਪਿੰਡ ਭੀਖੋਵਾਲ ਦੀ ਜੰਮਪਲ ਹੈ ਅਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਮਾਸਟਰ ਡਿਗਰੀ ਪ੍ਰਾਪਤ ਕਰਕੇ ਅੱਜਕੱਲ ਚੰਡੀਗੜ੍ਹ ‘ਚ ਰਹਿ ਰਹੀ ਗੁਰਮੀਤ ਨੂੰ ਗਾਇਕੀ ਦੀ ਲਗਨ ਆਪਣੇ ਮਾਤਾ ਪਿਤਾ ਤੋਂ ਲੱਗੀ,ਰਾਹਤ ਗੁਰਮੀਤ ਜਿਥੇ ਇੰਨੀ ਸੁਰੀਲੀ ਗਾਇਕਾ ਹੈ ਉਥੇ ਇੱਕ ਉੱਚਕੋਟੀ ਦੀ ਗੀਤਕਾਰ ਵੀ ਹੈ ਮਾਰਕੀਟ ਵਿੱਚ ਇਸ ਗੀਤ ਨੂੰ ਸਰੋਤਿਆਂ ਵੱਲੋਂ ਅਥਾਹ ਪਿਆਰ ਮਿਲ ਰਿਹਾ ਹੈ

Leave a Reply

Your email address will not be published. Required fields are marked *