RNI NEWS-ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਮੁਫ਼ਤ ਵਿੱਚ ਕੀਤੇ ਪਾਣੀ ਦੇ ਕੁਨੈਕਸ਼ਨ ਪਾਸ
RNI NEWS-ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਮੁਫ਼ਤ ਵਿੱਚ ਕੀਤੇ ਪਾਣੀ ਦੇ ਕੁਨੈਕਸ਼ਨ ਪਾਸ
ਜਲੰਧਰ 30 ਜੂਨ ਜਸਵਿੰਦਰ ਬੱਲ
ਜਲ-ਸਪਲਾਈ ਸੈਨੀਟੇਸ਼ਨ ਵਿਭਾਗ ਜਲੰਧਰ ਵੱਲੋਂ ਅੱਜ ਮਹਿਕਮੇ ਦੇ ਐਕਸੀਅਨ ਸੁਖਦੀਪ ਸਿੰਘ ਧਾਲੀਵਾਲ ਅਤੇ ਐੱਸਡੀਓ ਬਲਦੇਵ ਰਾਜ ਦੇ ਦਿਸ਼ਾ ਨਿਰਦੇਸ਼ ਹੇਠ ਪਿੰਡ ਅਠੌਲਾ ਦੇ ਪੰਚਾਇਤ ਘਰ ਵਿੱਚ ਕੈਂਪ ਲਗਾ ਕੇ ਪੰਜਾਬ ਸਰਕਾਰ ਵੱਲੋਂ ਬੀ ਡੀ ਐਸ ਸਕੀਮ ਤਹਿਤ ਪਾਣੀ ਦੇ ਸਰਕਾਰੀ ਕੁਨੈਕਸ਼ਨ ਪਾਸ ਕੀਤੇ ਗਏ ਇਸ ਮੌਕੇ ਜਾਣਕਾਰੀ ਦਿੰਦੇ ਮਹਿਕਮੇ ਦੇ ਟੈਕਨੀਸ਼ੀਅਨ ਗਰੇਡ 2 ਸੰਜੀਵ ਕੌਂਡਲ ਅਤੇ ਮਹਿਕਮੇ ਦੇ ਜੇਈ ਰਾਜੀਵ ਖੰਡਵਾਲ ਵੱਲੋਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਦਰਾਂ ਜੂਨ ਤੋਂ ਲੈ ਕੇ ਪੰਦਰਾਂ ਜੁਲਾਈ ਤਕ ਵਲੰਟੀਅਰ ਡਿਸਕਲੋਜ਼ਰ ਸਕੀਮ ਪੇਸ਼ ਕੀਤੀ ਗਈ ਹੈ ਜਿਸ ਵਿੱਚ ਜੇ ਕਿਸੇ ਖਪਤਕਾਰ ਦਾ ਪਾਣੀ ਦਾ ਕੁਨੈਕਸ਼ਨ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਹੈ ਉਹ ਕੁਨੈਕਸ਼ਨ ਮਹਿਕਮੇ ਵੱਲੋਂ ਮੁਫਤ ਵਿੱਚ ਪਾਸ ਕੀਤੇ ਜਾ ਰਹੇ ਹਨ ਅੱਜ ਦੀ ਇਸ ਕਾਰਵਾਈ ਵਿਚ ਮਹਿਕਮੇ ਵੱਲੋਂ 12 ਕੁਨੈਕਸ਼ਨ ਪਾਸ ਕੀਤੇ ਗਏ ਅਤੇ ਮਹਿਕਮੇ ਦੇ ਐਸਡੀਓ ਬਲਦੇਵ ਰਾਜ ਨੇ ਦੱਸਿਆ ਕਿ ਪੰਦਰਾਂ ਜੁਲਾਈ ਤੋਂ ਬਾਅਦ ਜੇਕਰ ਕਿਸੇ ਵੀ ਖਪਤਕਾਰ ਦਾ ਕੁਨੈਕਸ਼ਨ ਬਿਨਾਂ ਕਾਪੀ ਤੋਂ ਗੈਰ ਕਾਨੂੰਨੀ ਢੰਗ ਨਾਲ ਫੜਿਆ ਗਿਆ ਤਾਂ ਉਸਦਾ ਕੁਨੈਕਸ਼ਨ ਮੌਕੇ ਤੇ ਹੀ ਕੱਟ ਦਿੱਤਾ ਜਾਵੇਗਾ ਅਤੇ ਉਸ ਤੋਂ ਪਿਛਲਾ ਸਾਰਾ ਬਕਾਇਆ ਅਤੇ ਦੋ ਹਜ਼ਾਰ ਰੁਪਏ ਗੈਰ ਕਾਨੂੰਨੀ ਫੀਸ ਵਸੂਲ ਕੀਤੀ ਜਾਵੇਗੀ ਇਸ ਮੌਕੇ ਮਹਿਕਮੇ ਦੀ ਟੀਮ ਵੱਲੋਂ ਪਿੰਡ ਵਾਸੀਆਂ ਨੂੰ ਪਾਣੀ ਦੀ ਬਰਬਾਦੀ ਕਰਨ ਤੋਂ ਵੀ ਰੋਕਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਦੱਸਿਆ ਕਿ ਜੇਕਰ ਅਸੀਂ ਹੁਣ ਪਾਣੀ ਦੀ ਬੱਚਤ ਨਾ ਕੀਤੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ ਇਸ ਮੌਕੇ ਮਹਿਕਮੇ ਦੇ ਐਕਸੀਅਨ ਸੁਖਦੀਪ ਸਿੰਘ ਧਾਲੀਵਾਲ਼ ਨੇ ਦੱਸਿਆ ਕਿ ਜੇਕਰ ਸਰਕਾਰਾਂ ਸਾਡੇ ਘਰਾਂ ਤੱਕ ਸਾਫ ਸੁਥਰਾ ਪਾਣੀ ਪਹੁੰਚਾਉਣ ਲਈ ਕੰਮ ਕਰ ਰਹੀਆਂ ਹਨ ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਸਰਕਾਰ ਵੱਲੋਂ ਫਿਕਸ ਕੀਤੇ ਰੇਟ ਮੁਤਾਬਕ ਆਪਣਾ ਪਾਣੀ ਦਾ ਬਿੱਲ ਵੀ ਰੈਗੂਲਰ ਜਮ੍ਹਾਂ ਕਰਵਾਏ ਜਿਸ ਨਾਲ ਕਿ ਪਿੰਡ ਦੀ ਵਾਟਰ ਸਪਲਾਈ ਵਧੀਆ ਢੰਗ ਨਾਲ ਚੱਲ ਸਕੇ।