ਜ਼ਿਲਾ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ 500 ਗ੍ਰਾਮ ਹੈਰੋਇਨ ਸਮੇਤ ਕਾਬੂ 1 ਨੂੰ ਕੀਤਾ ਕਾਬੂ


ਜ਼ਿਲਾ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ 500 ਗ੍ਰਾਮ ਹੈਰੋਇਨ ਸਮੇਤ ਕਾਬੂ 1 ਨੂੰ ਕੀਤਾ ਕਾਬੂ

ਸ਼ਾਹਕੋਟ/ਮਲਸੀਆਂ :- ਸਾਹਬੀ ਦਾਸੀਕੇ ਬਿਉਰੋ ਦੀ ਰਿਪੋਰਟ

RNI NEWS :- ਸ੍ਰੀ ਨਵਜੋਤ ਸਿੰਘ ਮਾਹਲ,ਪੀ,ਪੀ, ਅੈਸ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸਰਬਜੀਤ ਸਿੰਘ ਪੁਲਿਸ ਕਪਤਾਨ ,ਸਬ ਡਵੀਜ਼ਨ। ਸ਼ਾਹਕੋਟ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ਼ ,ਆਈ ਸੁਰਿੰਦਰ ਕੁਮਾਰ ਕੰਬੋਜ ਮੁੱਖ ਅਫਸਰ ਥਾਣਾ ਮੁਖੀ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ 500 ਗ੍ਰਾਮ ਹੈਰੋਇਨ ਸਮੇਤ 01 ਵਿਅਕਤੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ਼ ਆਈ ਸੁਰਿੰਦਰ ਕੁਮਾਰ ਕੰਬੋਜ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ੳੁਹ ਅੱਜ ਸਮੇਤ ਪੁਲਿਸ ਪਾਰਟੀ ਨੇ ਬਿੱਲੀ ਚਹਾਰਮੀ ਅੱਡਾ ਮੌਜੂਦ ਸੀ ਕਿ ਏ ਐਸ਼ ਆਈ ਸੰਜੀਵਨ ਸਿੰਘ ਇੰਚਾਰਜ ਚੋਟੀ ਮਲਸੀਆਂ ਥਾਣਾ ਸ਼ਾਹਕੋਟ ਨੇ ਇਤਲਾਹ ਦਿੱਤੀ ਕਿ ਉਸ ਨੇ ਇੱਕ ਵਿਅਕਤੀ ਨੂੰ ਸ਼ੱਕ ਦੀ ਬਿਨਾਂ ਤੇ ਰੋਕਿਆ ਹੈ ਕਿ ਜਿਸ ਨੇ ਐਸ਼ ਆਈ ਸੁਰਿੰਦਰ ਕੁਮਾਰ ਕੰਬੋਜ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਪੁੱਲ ਫਲਾਈਉਵ ਪੱਤੀ ਸਾਹਲਾ ਨਗਰ ਮਲਸੀਆਂ ਪੁੱਜ ਕੇ ਕਾਬੂ ਕੀਤਾ ਵਿਅਕਤੀ ਦਾ ਨਾਂਮ ਪਤਾਂ ਪੁੱਛਿਆ ਜਿਸ ਨੇ ਆਪਣਾ ਨਾਂਮ ਇਰਸ਼ਾਦ ਅਲੀ ਲੇਟ ਬਾਬੂ ਅਲੀ ਕੋਮ ਮੁਸਲਮਾਨ ਵਾਸੀ ਮਕਾਨ ਨੰਬਰ 294 ਸਿਵਲ ਲਾਈਨ 7 ਝਾਂਸੀ ਸਟੇਟ ਉੱਤਰ ਪ੍ਰਦੇਸ਼ ਦੱਸਿਆ। ਜਿਸ ਤੇ ਪਿੱਛੇ ਪਾਏਂ ਹੋਏ ਬੈਗ ਕਿੱਟ ਦੀ ਪੁਲਿਸ ਨੇ ਤਲਾਸ਼ੀ ਕੀਤੀ ਤਾਂ ਕਿੱਟ ਵਿੱਚ ਸ਼ਾਮਲ ਇੱਕ BACK REST, ਬ੍ਰਾਮਦ ਹੋਇਆ,ਜੋ BACK REST, ਉੱਪਰ ਜਿੱਪ ਵਾਲਾ ਇੱਕ ਕੱਪੜੇ ਦਾ ਕਵਰ ਚੜਿਆ ਹੋਇਆ ਸੀ,ਜੋ ਜਿੱਪ ਖੋਲਣ ਤੇ BACK REST, ਨੂੰ ਕੱਟ ਕੇ ਉਸ ਵਿੱਚ ਮੋਮੀ ਲਿਫਾਫਾ ਵਿੱਚ ਲਪੇਟ ਕੇ ਰੱਖੀ ਹੋਈ ਹੈਰੋਇਨ ਬਰਾਮਦ ਕੀਤੀ ਗਈ ਜਿਸ ਦਾ ਵਜ਼ਨ ਕਰਨ ਤੇ 500 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਇਰਸ਼ਾਦ ਅਲੀ ਉਕਤ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਨੰਬਰ 247 ਮਿਤੀ 07/11/19 ਅ/ਧ 21-61-85 NDP’S Act ਥਾਣਾ ਸ਼ਾਹਕੋਟ ਨੇ ਦਰਜ਼ ਰਜਿਸਟਰ ਕੀਤਾ ਗਿਆ ਅਤੇ ਇਰਸ਼ਾਦ ਅਲੀ ਉਕਤ ਨੂੰ ਮੁਕੱਦਮਾ ਵਿੱਚ ਗਿ੍ਫ਼ਤਾਰ ਕੀਤਾ ਗਿਆ ਹੈ ਇਸ ਦੋਰਾਨੇ ਪੁੱਛ ਗਿੱਛ ਕੀਤੀ ਗਈ ਤਾਂ ਇਰਸ਼ਾਦ ਅਲੀ ਉਮਰ 37 ਸਾਲ ਲੇਟ ਬਾਬੂ ਅਲੀ ਕੋਮ ਮੁਸਲਮਾਨ ਵਾਸੀ ਮਕਾਨ ਨੰਬਰ 294 ਸਿਵਲ ਲਾਈਨ 7 ਝਾਂਸੀ ਸਟੇਟ ਉੱਤਰ ਪ੍ਰਦੇਸ਼ ਨੇ ਦੱਸਿਆ ਕਿ ੳੁਹ ਐਨਕਾਂ ਬਣਾਉਣ ਦਾ ਕੰਮ ਕਾਰ ਕਰਦਾ ਹੈ ਉਸ ਦਾ ਆਪਣੇ ਕੰਮ ਕਾਰ ਦੇ ਸਬੰਧ ਵਿੱਚ ਦਿੱਲੀ ਵਿਖੇ ਕਾਫੀ ਆਉਂਦਾ ਜਾਂਦਾ ਰਹਿੰਦਾ ਹੈ ਜੋ ਉਸ ਦੀ ਕੁੱਝ ਸਮਾਂ ਪਹਿਲਾਂ ਦਿੱਲੀ ਵਿਚ ਇੱਕ ਅਫਰੀਕਨ ਵਿਅਕਤੀ ਨਾਲ ਜਾਣ-ਪਛਾਣ ਹੋ ਗਈ ਸੀ ਜਿਸ ਨੇ ਉਸ ਨੂੰ ਇਹ ਲਾਲਚ ਹੋ ਗਿਆ ਕੇ ਮੈਂ ਜਲਦੀ ਤੋਂ ਜਲਦੀ ਹੀ ਅਮੀਰ ਬਣਾ ਜਾਵੇਗਾ ਜੋ ਅਫਰੀਕਨ ਵਿਅਕਤੀ ਨੇ ਉਸ ਨੂੰ ਇਹ ਬੈਗ ਕਿੱਟ ਦਿੱਤੀ ਸੀ ਤੇ ਕਿਹਾ ਸੀ ਕਿ ਤੂੰ ਮਲਸੀਆਂ ਜ਼ਿਲ੍ਹਾ ਜਲੰਧਰ ਵਿਖੇ ਪਹੁੰਚ ਜਾਵੀ ਜਿੱਥੇ ਤੈਨੂੰ ਤੇਰੇ ਮੋਬਾਇਲ ਫੋਨ ਪਰ ਫੋਨ ਆਵੇਗਾ ਜਿਹੜੇ ਵਿਅਕਤੀ ਆਉਣਗੇ ਉਹਨਾਂ ਪਾਸੋਂ ਪੈਸੇ ਲੈ ਕੇ ਉਹਨਾਂ ਨੂੰ ਇਹ ਹੈਰੋਇਨ ਦੇ ਦੇਵੀਂ ਜਿਸ ਤੇ ਉਹ ਅੱਜ ਹੈਰੋਇਨ ਦੇਣ ਲਈ ਮਲਸੀਆਂ ਆਇਆ ਸੀ ਜਦੋਂ ਇਰਸ਼ਾਦ ਅਲੀ ਉਕਤ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਇਸ ਪਾਸੋਂ ਹੋਰ ਵੱਡੇ ਨਸ਼ਾ ਤਸਕਰਾਂ ਬਾਰੇ ਅਹਿਮ ਸੁਰਾਗ਼ ਲੱਗਣ ਦੀ ਆਸ ਹੈ
ਬ੍ਰਾਮਦਗੀ 500 ਗ੍ਰਾਮ ਹੈਰੋਇਨ 

Leave a Reply

Your email address will not be published. Required fields are marked *