ਡੇਰਾ ਬਾਬਾ ਪੰਜ ਪੀਰ ਕਾਕੜਾ ਦਾ 30ਵਾਂ ਸਲਾਨਾ ਮੇਲੇ 25-26 ਜੁਲਾਈ ਨੂੰ

RNI NEWS :- ਡੇਰਾ ਬਾਬਾ ਪੰਜ ਪੀਰ ਕਾਕੜਾ ਦਾ 30ਵਾਂ ਸਲਾਨਾ ਮੇਲੇ 25-26 ਜੁਲਾਈ ਨੂੰ

ਸ਼ਾਹਕੋਟ 15 ਜੁਲਾਈ (ਏ.ਐੱਸ ਸੱਚਦੇਵਾ/ਅਰੋੜਾ ਸ਼ਾਹਕੋਟ)

ਡੇਰਾ ਬਾਬਾ ਪੰਜ ਪੀਰ ਦੀ ਸਮੂਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਨੌਜਵਾਨ ਸਭਾ ਪਿੰਡ ਕਾਕੜਾ (ਸ਼ਾਹਕੋਟ) ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਰੇਸ਼ਮ ਸਾਂਈ ਦੀ ਅਗਵਾਈ ’ਚ ਡੇਰਾ ਬਾਬਾ ਪੰਜ ਪੀਰ ਪਿੰਡ ਕਾਕੜਾ ਦਾ 30ਵਾਂ ਸਲਾਨਾ ਜੋੜ ਮੇਲਾ 25-26 ਜੁਲਾਈ ਦਿਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬੜੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਮੇਲੇ ’ਚ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਜਲੰਧਰ ਅਤੇ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਦੋਵੇਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨਾਂ ਦੱਸਿਆ ਕਿ 25 ਜੁਲਾਈ ਨੂੰ ਸਵੇਰੇ 11 ਵਜੇ ਝੰਡੇ ਅਤੇ ਚਾਦਰ ਚੜਾਉਣ ਦੀ ਰਸਮ ਹੋਵੇਗੀ ਅਤੇ ਰਾਤ 9 ਵਜੇ ਮਹਿਫਲੇ ਕਵਾਲੀਆ ਦਾ ਪ੍ਰੋਗਰਾਮ ਹੋਵੇਗਾ, ਜਿਸ ਦੌਰਾਨ ਰਿਆਜ ਅਲੀ ਕਵਾਲ ਐਂਡ ਪਾਰਟੀ ਜਲੰਧਰ ਅਤੇ ਰੌਸ਼ਨ ਕੁਆਲ ਐਂਡ ਪਾਰਟੀ ਕਾਕੜ ਕਲਾਂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਮੇਲੇ ਦੇ ਦੋਵੇਂ ਦਿਨ ਸੱਭਿਆਚਾਰਕ ਸਟੇਜ ਦੀ ਲਗਾਈ ਜਾਵੇਗੀ, ਜਿਸ ਵਿੱਚ ਜਸਵਿੰਦਰ ਬਰਾੜ, ਪੰਮਾ ਡੂਮੇਵਾਲੀਆ, ਗੁਰਵਿੰਦਰ ਬਰਾੜ-ਸੁਖਜੀਤ, ਅਮਨਦੀਪ ਖੁਸ਼ਦਿਲ-ਮਨਦੀਪ ਖੁਸ਼ਦਿਲ, ਭੋਲਾ ਕੋਮਲ-ਜਗਜੀਤ ਜੋਤ ਲੁਧਿਆਣਾ, ਸਤਿੰਦਰਜੀਤ ਸਿੰਘ ਚੱਠਾ ਆਦਿ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ। ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਖਹਿਰਾ ਪ੍ਰਧਾਨ, ਸਲਵਿੰਦਰ ਪ੍ਰਕਾਸ਼ ਸਿੰਘ ਖਜਾਨਚੀ, ਕਾਲਾ ਰਾਮ ਸਾਬਕਾ ਪ੍ਰਧਾਨ, ਗੁਰਚਰਨ ਸਿੰਘ ਸਾਬਕਾ ਸਰਪੰਚ, ਅਜੀਤ ਰਾਮ, ਮੁਖਵਿੰਦਰ ਸਿੰਘ ਸੋਡੀ, ਗੁਰਜੀਤ ਸਿੰਘ ਅਟਵਾਲ, ਹਰਮੇਸ਼ ਲਾਲ ਮੈਂਬਰ, ਬਲਦੇਵ ਸਿੰਘ, ਸਾਬੀ ਸਟੇਜ ਸੰਚਾਲਕ, ਮਹਿੰਦਰ ਰਾਮ, ਪੂਰਨ ਚੰਦ, ਬਲਕਾਰ ਸਿੰਘ, ਬਖਸ਼ੀ ਰਾਮ, ਦੌਲਤੀ ਰਾਮ, ਪਰਮਜੀਤ ਸਿੰਘ ਮੈਂਬਰ, ਜਗੀਰ ਰਾਮ ਮੈਂਬਰ, ਹਰਜਿੰਦਰ ਸਿੰਘ, ਮੰਗਾ ਠੇਕੇਦਾਰ, ਕੁਲਵਿੰਦਰ ਮੈਂਬਰ, ਅਮਰੀਕ ਮੈਂਬਰ, ਨਾਜਰ ਰਾਮ, ਸਵਰਨ ਰਾਮ, ਪ੍ਰੇਮ ਚੇਅਰਮੈਨ, ਲਹਿੰਬਰ ਰਾਮ, ਡਾ. ਸੁਖਦੇਵ ਸਿੰਘ, ਹਿੰਦਪਾਲ ਸਿੰਘ, ਸੁਰਿੰਦਰ ਸਿੰਘ, ਜਗਦੀਸ਼ ਸਿੰਘ ਮੈਂਬਰ ਪੰਚਾਇਤ, ਰੇਸ਼ਮ ਸਾਂਈ, ਅਮਰਜੀਤ, ਰਵਿੰਦਰ ਸਿੰਘ, ਡਾ. ਬਲਜੀਤ ਸਿੰਘ ਪੰਨੂੰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *