ਨੈਸ਼ਨਲ ਸਵਾਤੇ ਚੈਂਪੀਅਨਸਿ਼ਪ ਵਿੱਚ ਪੰਜਾਬ ਟੀਮ ਵੱਲੋਂ 6 ਨੇ ਗੋਲਡ,4 ਨੇ ਸਿਵਲਰ ਅਤੇ 2 ਨੇ ਬਰਾਊਜ਼ ਮੈਡਲ ਹਾਸਲ ਕੀਤੇ


ਨੈਸ਼ਨਲ ਸਵਾਤੇ ਚੈਂਪੀਅਨਸਿ਼ਪ ਵਿੱਚ ਪੰਜਾਬ ਟੀਮ ਵੱਲੋਂ 6 ਨੇ ਗੋਲਡ, 4 ਨੇ ਸਿਵਲਰ ਅਤੇ 2 ਨੇ ਬਰਾਊਜ਼ ਮੈਡਲ ਹਾਸਲ ਕੀਤੇ

ਸ਼ਾਹਕੋਟ/ਮਲਸੀਆਂ :- ਸਾਹਬੀ ਦਾਸੀਕੇ ਦੀ ਵਿਸ਼ੇਸ਼ ਰਿਪ੍ਰੋਟ

RNI NEWS :- ਵਿਖੇ ਹੋਈ ਨੈਸ਼ਨਲ ਸਵਾਤੇ ਚੈਂਪੀਅਨਸਿ਼ਪ ਵਿੱਚ ਪੰਜਾਬ ਟੀਮ ਵੱਲੋਂ ਹਰਪ੍ਰੀਤ ਸਿੰਘ ਟੀਮ ਕੋਚ ਅਤੇ ਕੋਮਲਪ੍ਰੀਤ ਕੌਰ ਲੇਡੀ ਟੀਮ ਕੋਚ ਦੀ ਅਗਵਾਈ ’ਚ ਭਾਗ ਲੈਣ ਵਾਲੀ ਟੀਮ ਦੇ 12 ਖਿਡਾਰੀਆਂ ਵਿੱਚੋਂ 6 ਨੇ ਗੋਲਡ, 4 ਨੇ ਸਿਵਲਰ ਅਤੇ 2 ਨੇ ਬਰਾਊਜ਼ ਮੈਡਲ ਹਾਸਲ ਕੀਤੇ ਹਨ, ਜਿਨਾਂ ਦਾ ਸ਼ਾਹਕੋਟ ਪਹੁੰਚਣ ਤੇ ਮਲਸੀਆਂ ਰੋਡ ਵਿਖੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਸ਼ਾਹਕੋਟ, ਸਬ ਇੰਸਪੈਕਟਰ ਅਮਨਦੀਪ ਕੌਰ ਇੰਚਾਰਜ਼ ਮਹਿਲਾ ਵਿੰਗ, ਅਮਨ ਮਲਹੋਤਰਾ ਪ੍ਰਸਿੱਧ ਸਮਾਜ ਸੇਵਕ, ਸੁਰਿੰਦਰਪਾਲ ਸਿੰਘ ਪ੍ਰਧਾਨ ਵਾਤਾਵਰਣ ਸੰਭਾਲ ਸੁਸਾਇਟੀਨ ਸ਼ਾਹਕੋਟ, ਗਗਨਦੀਪ ਗੋਇਲ ਸਮਾਜ ਸੇਵਕ, ਜੋਗਿੰਦਰ ਸਿੰਘ ਟਾਈਗਰ, ਕਾ. ਚਰਨਜੀਤ ਸਿੰਘ ਥੰਮੂਵਾਲ ਸਰਪੰਚ ਵੱਲੋਂ ਸਾਂਝੇ ਤੌਰ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਗੌਰਵ ਕੁਮਾਰ ਸ਼ਰਮਾਂ ਜਨਰਲ ਸਕੱਤਰ ਪੰਜਾਬ ਸਵਾਤੇ ਐਸੋਸੀਏਸ਼ਨ ਨੇ ਦੱਸਿਆ ਕਿ ਇਸ ਨੈਸ਼ਨਲ ਚੈਂਪੀਅਨਸਿ਼ਪ ’ਚ 14 ਸਟੇਟਾਂ ਦੇ 600 ਖਿਡਾਰੀਆਂ ਨੇ ਭਾਗ ਲਿਆ ਸੀ, ਜਿਨਾਂ ਵਿੱਚ ਪੰਜਾਬ ਟੀਮ ਵੱਲੋਂ ਧਰਮਵੀਰ ਸਿੰਘ, ਅਰਸ਼ਵੀਰ ਸਿੰਘ, ਸ਼ਲਿੰਦਰ ਸਿੰਘ, ਕੋਮਲਪ੍ਰੀਤ ਕੌਰ, ਨਵਰਾਜ ਸਿੰਘ, ਗੋਕੂਲ ਸ਼ਰਮਾਂ ਸਾਰਿਆ ਨੇ ਗੋਲਡ, ਲਵਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਅੰਸ਼ ਸ਼ਰਮਾ, ਅਕਾਸ਼ਦੀਪ ਸਿੰਘ ਸਾਰਿਆ ਨੇ ਸਿਲਵਰ ਅਤੇ ਮਨਮੀਤ ਅਰੋੜਾ ਨੇ ਬਰਾਊਜ਼ ਮੈਡਲ ਹਾਸਲ ਕਰਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ, ਜਿਸ ਦਾ ਸਿਹਰਾ ਹਰਪ੍ਰੀਤ ਸਿੰਘ ਟੀਮ ਕੋਚ, ਕੋਮਲਪ੍ਰੀਤ ਕੌਰ ਟੀਮ ਕੋਚ ਨੂੰ ਜਾਂਦਾ ਹੈ, ਜਿਨਾਂ ਦੀ ਮਿਹਨਤ ਸਦਕਾ ਖਿਡਾਰੀਆਂ ਨੇ ਮੁਕਾਮ ਹਾਸਲ ਕੀਤੇ ਹਨ। ਇਸ ਮੌਕੇ ਐਸ.ਐਚ.ਓ. ਸੁਰਿੰਦਰ ਕੁਮਾਰ ਕੰਬੋਜ਼, ਸਮਾਜ ਸੇਵਕ ਅਮਨ ਮਲਹੋਤਰਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆ ਖਿਡਾਰੀਆਂ ਦਾ ਲੱਡੂਆਂ ਨਾਲ ਮੁੰਹ ਮਿੱਠਾ ਕਰਵਾਇਆ।

Leave a Reply

Your email address will not be published. Required fields are marked *