ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸ਼ਲਾਘਾਯੋਗ ਉਪਰਾਲਾ- ਅਜੇ ਮੰਗੂਪੁਰ


ਬਲਾਚੌਰ, 7 ਨਵੰਬਰ – ( ਤੇਜ ਪ੍ਰਕਾਸ਼ ਖਾਸਾ)

RNI NEWS :- ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਦੀ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਕਾਂਗਰਸੀ ਆਗੂ ਅਜੇ ਮੰਗੂਪੁਰ ਅਤੇ ਬਲਾਕ ਸੰਮਤੀ ਮੈਂਬਰ ਰਾਜੂ ਬੂੰਗੜੀ ਨੇ ਸਾਂਝੇ ਤੌਰ ਤੇ ਕੀਤਾ।ਇਸ ਮੌਕੇ ਬੋਲਦਿਆਂ ਅਜੇ ਮੰਗੂਪੁਰ ਨੇ ਕਿਹਾ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨਾ ਸ਼ਲਾਘਾਯੋਗ ਉਪਰਾਲਾ ਹੈ ਖੇਡਾਂ ਮਨੁੱਖੀ ਜੀਵਨ ਦਾ ਅਟੁੱਟ ਅੰਗ ਹਨ ਸਿੱਖਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਚੌਧਰੀ ਅਜੈ ਮੰਗੂਪੁਰ ਨੇ ਰਾਜ ਕੁਮਾਰ ਭਾਟੀਆ ਸਟੇਟ ਅਵਾਰਡੀ ਅਧਿਆਪਕ ਅਤੇ ਗੁਰਪ੍ਰੀਤ ਸਿੰਘ ਪੀਟੀਆਈ ਅਧਿਆਪਕ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਦੀ ਦੇਖ ਰੇਖ ਹੇਠ ਟੂਰਨਾਮੈਂਟ ਲਈ ਬਹੁਤ ਉਚਿਤ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਬੋਲਦਿਆਂ ਹੋਇਆ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਚਰਨ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਵਿਭਾਗ ਵਿਦਿਆਰਥੀਆਂ ਦੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਆਉਣ ਵਾਲੇ ਸਮੇਂ ਵਿੱਚ ਵੀ ਵਚਨਬੱਧ ਹੈ ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਾਡਾ ਜੀਵਨ ਤੰਦਰੁਸਤ ਰਹਿੰਦਾ ਹੈ ਜਿਸ ਕਰਕੇ ਵਿਦਿਆਰਥੀ ਪੂਰੀ ਚੁਸਤੀ ਨਾਲ ਪੜ੍ਹਾਈ ਵੱਲ ਆਪਣਾ ਧਿਆਨ ਲਗਾ ਸਕਦੇ ਹਨ ।ਇਸ ਮੌਕੇ ਜਾਣਕਾਰੀ ਦਿੰਦਿਆਂ ਸਟੇਟ ਅਵਾਰਡੀ ਅਧਿਆਪਕ ਰਾਜ ਕੁਮਾਰ ਭਾਟੀਆ ਨੇ ਦੱਸਿਆ ਕਿ ਇਸ ਵਾਲੀਬਾਲ ਟੂਰਨਾਮੈਂਟ ਵਿੱਚ ਜ਼ਿਲ੍ਹੇ ਦੀਆਂ ਕੁੱਲ ਤੀਹ ਟੀਮਾਂ ਨੇ ਭਾਗ ਲਿਆ ।ਜਿਨ੍ਹਾਂ ਵਿੱਚ ਅੰਡਰ ਉੱਨੀ ਦੀਆਂ ਦਸ ਟੀਮਾਂ ਅੰਡਰ ਸਤਾਰਾਂ ਦੀਆਂ ਦਸ ਟੀਮਾਂ ਅਤੇ ਅੰਡਰ ਚੌਦਾਂ ਦੀਆਂ ਦਸ ਟੀਮਾਂ ਨੇ ਭਾਗ ਲਿਆ।ਇਸ ਮੌਕੇ ਚੌਧਰੀ ਅਜੈ ਕੁਮਾਰ ਮੰਗੂਪੁਰ ਡੀਓ ਸੈਕੰਡਰੀ ਸਰਦਾਰ ਹਰਚਰਨ ਸਿੰਘ ਡਿਪਟੀ ਡੀਓ ਅਮਰੀਕ ਸਿੰਘ ਪਿ੍ੰਸੀਪਲ ਅਰੁਣਾ ਪਾਠਕ ਤੇ ਈਓ ਜਸਵੀਰ ਸਿੰਘ ਜ਼ਿਲ੍ਹਾ, ਖੇਡ ਸੈਕਟਰੀ ਨਵਦੀਪ ਸਿੰਘ, ਰਾਜ ਕੁਮਾਰ ਭਾਟੀਆ ਸਟੇਟ ਅਵਾਰਡੀ, ਗੁਰਪ੍ਰੀਤ ਸਿੰਘ ਪੀਟੀਆਈ ,ਫਤਿਹ ਸਿੰਘ, ਦਿਵਿਆਂਸ਼ੂ ਚੌਧਰੀ, ਲਖਵਿੰਦਰ ਕੁਮਾਰ, ਅਮਨਦੀਪ ਕੌਰ, ਮਨਦੀਪ ਕੌਰ, ਸ਼ਸ਼ੀ ਬਾਲਾ, ਅਮਨਪ੍ਰੀਤ ਕੌਰ, ਦੀਪਮਾਲਾ, ਰਕੇਸ਼ ਰਾਣੀ, ਰਮਨਦੀਪ ,ਨਵਨੀਤ ਕੌਰ, ਮੋਕਸ਼ ਭਾਟੀਆ, ਹੀਰਾ ਖੇਪੜ, ਹੇਮੰਤ ਚੌਧਰੀ, ਹੈੱਡਮਾਸਟਰ ਲਖਵੀਰ ਸਿੰਘ, ਪੀਟੀਆਈ ਬਲਵੀਰ ਸਿੰਘ, ਬਲਦੇਵ ਕੁਮਾਰ ਸਰਪੰਚ, ਰਾਜੂ ਸਰਪੰਚ ਬੂੰਗੜੀ, ਨੰਦ ਲਾਲ ਸਰਪੰਚ ਭੱਦੀ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *