ਫਾਰਮੇਸੀ ਅਫ਼ਸਰ ਪੰਕਜ ਕੁਮਾਰ ਨੇ ਪ੍ਰਾਇਮਰੀ ਸਕੂਲ ਅਕਬਰਪੁਰ ਕਲਾਂ ਦੇ ਬੱਚਿਆ ਨੂੰ ਵੰਡੀ ਸਟੇਸ਼ਨਰੀ


ਡਾ. ਗੁਰਪ੍ਰੀਤ ਸਿੰਘ ਪ੍ਰਿੰਸ ਰੂਰਲ ਮੈਡੀਕਲ ਅਫ਼ਸਰ ਦੀ ਪ੍ਰੇਰਣਾ ਸਦਕਾ ਕੀਤਾ ਵਿਸ਼ੇਸ਼ ਉਪਰਾਲਾ,ਬੱਚਿਆ ਨੂੰ ਪੜ੍ਹਾਈ ਤੇ ਖੇਡਾਂ ਦੇ ਖੇਤਰ ਵਿੱਚ ਹਮੇਸ਼ਾ ਭਾਗ ਲੈਣ ਲਈ ਕੀਤਾ ਪ੍ਰੇਰਿ

ਸ਼ਾਹਕੋਟ/ਮਲਸੀਆਂ, ਸਾਹਬੀ ਦਾਸੀਕੇ

RNI NEWS :- ਸਰਕਾਰੀ ਡਿਸਪੈਂਸਰੀ ਤਲਵੰਡੀ ਸੰਘੇੜਾ ਦੇ ਡਾ. ਗੁਰਪ੍ਰੀਤ ਸਿੰਘ ਪ੍ਰਿੰਸ ਰੂਰਲ ਮੈਡੀਕਲ ਅਫ਼ਸਰ ਦੀ ਪ੍ਰੇਰਣਾ ਸਦਕਾ ਫਾਰਮੇਸੀ ਅਫ਼ਸਰ ਸ਼੍ਰੀ ਪੰਕਜ ਕੁਮਾਰ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਅਕਬਰਪੁਰ ਕਲਾਂ (ਸ਼ਾਹਕੋਟ) ਵਿੱਚ ਪੜ੍ਹਦੇ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਸਮੂਹ ਬੱਚਿਆ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਸਕੂਲ ਮੁੱਖੀ ਤਰਲੋਕ ਸਿੰਘ ਦੀ ਅਗਵਾਈ ’ਚ ਫਾਰਮੇਸੀ ਅਫ਼ਸਰ ਪੰਕਜ ਕੁਮਾਰ ਨੇ ਬੱਚਿਆ ਨੂੰ ਸਟੇਸ਼ਨਰੀ ਵੰਡੀ ਅਤੇ ਉਨਾਂ ਨੂੰ ਪੜ੍ਹਾਈ ਤੇ ਖੇਡਾਂ ਦੇ ਖੇਤਰ ਵਿੱਚ ਹਮੇਸ਼ਾ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਮੁੱਖੀ ਤਰਲੋਕ ਸਿੰਘ ਨੇ ਫਾਰਮੇਸੀ ਅਫ਼ਸਰ ਪੰਕਜ ਕੁਮਾਰ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਲਥ ਵਰਕਰ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ

Leave a Reply

Your email address will not be published. Required fields are marked *