ਫਿਲੌਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ਹੈਰੋਇਨ,ਨਸ਼ੀਲੀਆਂ ਗੋਲੀਆਂ ਟੀਕੇ ਅਤੇ ਸ਼ਰਾਬ ਦੀ ਭਾਰੀ ਖੇਪ ਸਮੇਤ 5 ਕਾਬੂ

RNI NEWS :- ਫਿਲੌਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ਹੈਰੋਇਨ,ਨਸ਼ੀਲੀਆਂ ਗੋਲੀਆਂ ਟੀਕੇ ਅਤੇ ਸ਼ਰਾਬ ਦੀ ਭਾਰੀ ਖੇਪ ਸਮੇਤ 5 ਕਾਬੂ

Phillaur police get huge success heroin, drug pills vaccine and Arrest 5 heavy weapons consignments

ਫਿਲੌਰ :- ਮੋਨੂੰ ਫਗਵਾੜਾ/ਜਸਕੀਰਤ ਰਾਜਾ

ਸ੍ਰੀ ਨਵਜੋਤ ਸਿੰਘ ਮਾਹਲ ਸੀਨੀਅਰ ਪੁਲਸ ਕਪਤਾਨ ਜਲੰਧਰ ਦਿਹਾਤੀ ਸ੍ਰੀ ਰਾਜਬੀਰ ਸਿੰਘ ਬੋਪਾਰਾਏ ਪੁਲਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵੱਡੀ ਮੁਹਿੰਮ ਤਹਿਤ ਸ੍ਰੀ ਦਵਿੰਦਰ ਕੁਮਾਰ ਅਤਰੀ ਉੱਪ ਪੁਲਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੋਗ ਅਗਵਾਈ ਹੇਠ ਇੰਸਪੈਕਟਰ ਪ੍ਰੇਮ ਸਿੰਘ ਮੁੱਖ ਅਫ਼ਸਰ ਥਾਣਾ ਫਿਲੌਰ ਦੀ ਟੀਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਭੀਮ ਤਹਿਤ ਨਿਮਨਲਿਖਤ ਵਿਅਕਤੀਆਂ ਨੂੰ ਵੱਖ ਵੱਖ ਨਸ਼ੀਲੀਆਂ ਗੋਲੀਆਂ ਹੈਰੋਇਨ ਟੀਕੇ ਅਤੇ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ ਇਨ੍ਹਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ
1. ਮੁਕੱਦਮਾ ਨੰਬਰ 251 ਜੁਰਮ-21- ਐਨਡੀਪੀਐਸ ਐਕਟ ਤਹਿਤ ਥਾਣਾ ਫਿਲੌਰ ਵਿੱਚ ਦਾਰੋ ਪਤਨੀ ਕਰਨੈਲ ਰਾਮ ਉਰਫ ਕੈਲਾ ਵਾਸੀ ਗੰਨਾ ਪਿੰਡ ਨੂੰ ਅੱਡਾ ਨੂਰਮਹਿਲ ਫਿਲੌਰ ਤੋਂ ਗ੍ਰਿਫਤਾਰ ਕੀਤਾ ਅਤੇ ਇਸ ਪਾਸੋਂ 100 ਗਰਾਮ ਹੈਰੋਇਨ ਬਰਾਮਦ ਕੀਤੀ
2. ਮੁਕੱਦਮਾ ਨੰਬਰ 250 ਜੁਰਮ 22-ਐਨਡੀਪੀਐਸ ਐਕਟ ਤਹਿਤ ਥਾਣਾ ਫਿਲੌਰ ਵਿੱਚ ਦੋਸ਼ੀ ਵਰਿੰਦਰ ਕੁਮਾਰ ਉਰਫ ਬਿੰਦਰੀ ਪੁੱਤਰ ਰਾਜਿੰਦਰ ਕੁਮਾਰ ਵਾਸੀ ਮਕਾਨ ਨੰਬਰ 110,ਰਿਸ਼ੀ ਨਗਰ ਛੋਟੀ ਹੈਬੋਵਾਲ ਥਾਣਾ ਹੈਬੋਵਾਲ ਲੁਧਿਆਣਾ ਨੂੰ ਤੇਹਿੰਗ ਰੋਡ ਜਖੀਰਾਂ ਤੋਂ ਗ੍ਰਿਫਤਾਰ ਕੀਤਾ ਇਸ ਪਾਸੋਂ 30 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ
3. ਮੁਕੱਦਮਾ ਨੰਬਰ 252 ਜੁਰਮ 22- ਐਨਡੀਪੀਐਸ ਐਕਟ ਤਹਿਤ ਥਾਣਾ ਫਿਲੌਰ ਵਿੱਚ ਦੂਸ਼ਣ ਨੀਲਮ ਰਾਣੀ ਪਤਨੀ ਦਾਰਾ ਵਾਸੀ ਲੱਖਪੁਰ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਅੱਡਾ ਪਿੰਡ ਥੱਲਾ ਤੋਂ ਗ੍ਰਿਫਤਾਰ ਕਰਕੇ ਇਸ ਪਾਸੋਂ 510 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ
4. ਮੁਕੱਦਮਾ ਨੰਬਰ 253 ਜੁਰਮ 22- ਐਨਡੀਪੀਐਸ ਐਕਟ ਤਹਿਤ ਥਾਣਾ ਫਿਲੌਰ ਵਿੱਚ ਦੋਸ਼ੀ ਸਤਨਾਮ ਸਿੰਘ ਓਰਫ ਸੋਢੀ ਪੁੱਤਰ ਜੋਗਿੰਦਰ ਸਿੰਘ ਵਾਸੀ ਹਰੀਪੁਰ ਖਾਲਸਾ ਥਾਣਾ ਫਿਲੌਰ ਨੂੰ ਪੁਲ ਨਹਿਰ ਖਾਨਪੁਰ ਤੋਂ ਗ੍ਰਿਫਤਾਰ ਕਰਕੇ ਇਸ ਪਾਸੋਂ 30 ਨਸ਼ੀਲੇ ਟੀਕੇ ਬਰਾਮਦ ਕੀਤੇ
5.ਮੁਕੱਦਮਾ ਨੰਬਰ 256 ਜੁਰਮ 22 – ਐਨਡੀਪੀਐਸ ਐਕਟ ਤਹਿਤ ਥਾਣਾ ਫਿਲੌਰ ਵਿੱਚ ਦੋਸ਼ੀ ਕੁਲਜੀਤ ਸਿੰਘ ਉਰਫ ਕੈਲੀ ਪੁੱਤਰ ਜਗਜੀਤ ਸਿੰਘ ਵਾਸੀ ਖੁਰਸ਼ੈਦਪੁਰ ਹਾਲ ਵਾਸੀ ਪਿੰਡ ਰਾਜਾਪੁਰ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 22 ਨਸ਼ੀਲੇ ਟੀਕੇ ਬਰਾਮਦ ਕੀਤੇ
6. ਮੁਕੱਦਮਾ ਨੰਬਰ 255 ਜੁਰਮ 61- ਐਕਸਾਈਜ਼ ਐਕਟ ਤਹਿਤ ਥਾਣਾ ਫਿਲੌਰ ਵਿੱਚ ਦੋਸ਼ਣ ਸਰਿਸ਼ਟਾ ਪਤਨੀ ਲਖਵੀਰ ਕੁਮਾਰ ਵਾਸੀ ਗੱਨਾ ਪਿੰਡ ਪਾਸੋਂ 111 ਬੋਤਲਾਂ ਸ਼ਰਾਬ ਬਰਾਮਦ ਕਰਕੇ ਦਰਜ ਕੀਤਾ
7. ਮੁਕੱਦਮਾ ਨੰਬਰ 254 ਜੁਰਮ 61-ਐਕਸਾਈਜ਼ ਐਕਟ ਤਹਿਤ ਥਾਣਾ ਫਿਲੌਰ ਵਿੱਚ ਦੋਸ਼ੀ ਜੀਤਾ ਪੁੱਤਰ ਪ੍ਰਕਾਸ਼ ਵਾਸੀ ਗੰਨਾ ਪਿੰਡ ਜੋ ਮੌਕਾ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਪਾਸੋਂ ਚਾਲੀ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ
ਉਪਰੋਕਤ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦਾ ਰਿਕਾਰਡ ਪਹਿਲਾਂ ਵੀ ਕ੍ਰਿਮੀਨਲ ਹੈ ਜੋ ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਦੇ 2/2 ਮੁਕੱਦਮੇ ਦਰਜ ਹਨ ਅਤੇ ਨਸ਼ੇ ਦਾ ਧੰਦਾ ਕਰਨ ਅਤੇ ਨਸ਼ੇ ਦਾ ਸੇਵਨ ਕਰਨ ਦੇ ਆਦੀ ਮੁਜਰਮ ਹਨ ਅਤੇ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਸਨਮਾਨ ਹਾਸਲ ਕਰਕੇਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਦੋਸ਼ੀਆਂ ਨਸ਼ਾ ਕਿੱਥੋਂ ਲੈ ਕੇ ਆਉਂਦੇ ਹਨ ਅਤੇ ਕਿੱਥੇ ਕਿੱਥੇ ਵੇਚਦੇ ਹਨ

Leave a Reply

Your email address will not be published. Required fields are marked *

Please select facebook feed.