ਬਹੁਜਨ ਫਰੰਟ ਪੰਜਾਬ ਵਲੋਂ ਅੱਜ ਛੇਵੇਂ ਦਿਨ ਰਵਿਦਾਸੀਅਾ ਸਮਾਜ ਦੇ 131 ਮਰਜੀਵੜੇ ਭੁੱਖ ਹੜਤਾਲ ਤੇ ਬੈਠੇ

RNI NEWS :- ਬਹੁਜਨ ਫਰੰਟ ਪੰਜਾਬ ਵਲੋਂ ਅੱਜ ਛੇਵੇਂ ਦਿਨ ਰਵਿਦਾਸੀਅਾ ਸਮਾਜ ਦੇ 131 ਮਰਜੀਵੜੇ ਭੁੱਖ ਹੜਤਾਲ ਤੇ ਬੈਠੇ

ਜਲੰਧਰ :- ਜਸਵਿੰਦਰ ਬੱਲ/ਜਸਕੀਰਤ ਰਾਜਾ

ਦਿੱਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਤੋੜਨ ਦੇ ਵਿਰੋਧ ਵਿੱਚ ਅਤੇ ਦਿੱਲੀ ਵਿੱਚ ਗ੍ਰਿਫ਼ਤਾਰ ਪ੍ਰਦਰਸ਼ਨਕਾਰੀਆਂ ਦੀ ਰਿਹਾਈ ਲਈ ਅੱਜ ਡੀ ਸੀ ਦਫ਼ਤਰ ਜਲੰਧਰ ਵਿਖੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ ਤੇ ਬਹੁਜਨ ਫਰੰਟ ਪੰਜਾਬ ਵਲੋਂ ਅੱਜ ਛੇਵੇਂ ਦਿਨ ਰਾਵਦਾਸਿਆ ਸਮਾਜ ਦੇ 131 ਮਰਜੀਵੜੇ ਭੁੱਖ ਹੜਤਾਲ ਤੇ ਬੈਠੇ ਹਨ।ਇਹ ਭੁੱਖ ਹੜਤਾਲ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਕੋਟਲੀ, ਰਮੇਸ਼ ਚੋਹਕਾ, ਦਿਲਬਾਗ ਸੱਲਣ,ਜਗਦੀਸ਼ ਦੀਸ਼ਾ ਅਤੇ ਜਸਵਿੰਦਰ ਬੱਲ ਨੇ ਸਾਂਝੇ ਤੌਰ ਤੇ ਕਿਹਾ ਕਿ ਜਦੋਂ ਤੱਕ ਦਿੱਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਮੰਦਰ ਨਹੀਂ ਬਣਦਾ ਓਦੋ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ।ਅੱਜ ਦੀ ਭੁੱਖ ਹੜਤਾਲ ਵਿਚ ਸੰਤ ਸੁਰਿੰਦਰ ਦਾਸ ਬਾਵਾ ਜੀ,ਬਾਬਾ ਸੁੱਖਦੇਵ ਸੁੱਖੀ ਸਾਬਕਾ ਸਰਪੰਚ ਬੱਲਾਂ, ਪ੍ਰੀਆ ਬੰਗਾ, ਬੱਬਲੀ ਵਿਰਦੀ, ਅਤੇ ਅੰਬੇਡਕਰ ਸੈਨਾ ਪੰਜਾਬ ਜਲੰਧਰ ਦੇ ਪ੍ਰਧਾਨ ਬਲਵਿੰਦਰ ਬੁੱਗਾ,ਕੁਲਵਿੰਦਰ ਬੈੰਸ ,ਅਜੇ ਖੋਸਲਾ ਪ੍ਰਧਾਨ ਵਾਲਮੀਕ ਟਾਈਗਰ ਫ਼ੋਰਸ ਪੰਜਾਬ, ਕਸਤੂਰੀ ਲਾਲ, ਮਨਜੀਤ ਸੋਨੂ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਭੁੱਖ ਹੜਤਾਲ ਧਰਨੇ ਵਿੱਚ ਰਮਨ ਮਾਹੀ ਪ੍ਰਧਾਨ ਅੰਬੇਡਕਰ ਟਾਈਗਰ ਫ਼ੋਰਸ ਪੰਜਾਬ, ਰਾਜਿੰਦਰ ਸਿੰਘ ਰਹਿਲ,ਡਾ. ਪਰੇਮ ਧਨਾਲ,ਲੰਬਰਦਾਰ ਚੰਦਰ ਕਲੇਰਪ੍ਰਧਾਨ, ਬਲਵਿੰਦਰ ਬੰਗਾ,ਹੰਸ ਰਾਜ ਢੰਡਾ ,ਨੀਟਾ ਸਾਈਪੁਰ ,ਬੀਰ ਚੰਦ ਸੁਰੀਲਾ, ਸਤੀਸ਼ ਜੱਸਲ,ਸੁਰਜੀਤ ਜੀਤਾ ਆਦਿ ਜ਼ਾਹਰ ਹਨ।

Leave a Reply

Your email address will not be published. Required fields are marked *