ਬਿਨਾ ਭੇਦ ਭਾਵ ਪਿੰਡ ਦੇ ਵਿਕਾਸ ਲਈ ਵਚਨਬੱਧ ਹਾਂ- ਸਰਪੰਚ ਮੁਹੇਮ

ਨੂਰਮਹਿਲ (ਰਿੰਕੂ ਬੰਗੜ ) ਬੀਤੇ ਦਿਨੀਂ ਪੰਜਾਬ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਨਕੋਦਰ ਦੇ ਅਧੀਨ ਪੈਂਦੇ ਪਿੰਡ ਮੁਹੇਮ ਵਿਖੇ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਸੀ। ਪੰਚਾਇਤ ਵਿੱਚ ਹੋਈ ਸਰਬਸੰਮਤੀ ਵਿੱਚ ਹਰ ਇੱਕ ਵਿਅਕਤੀ ਅਤੇ ਪਾਰਟੀ ਨੂੰ ਮਹੱਤਵ ਦਿੱਤਾ ਗਿਆ । ਨਵੀਂ ਬਣੀ ਪੰਚਾਇਤ ਵਿੱਚ ਗੁਰਮੀਤ ਸਿੰਘ ਮਠਾਰੂ ਉਰਫ ਗਗਲੀ ਸਰਪੰਚ, ਪਰਮਜੀਤ ਨਾਹਰ ਪੰਚ, ਸੋਮ ਨਾਥ ਹੰਸ ਪੰਚ, ਮੀਨਾ ਕੁਮਾਰੀ ਪੰਚ, ਨਿਰਮਲਾ ਪੰਚ, ਹਰਜਿੰਦਰ ਕੌਰ ਪੰਚ, ਜਗਦੀਸ਼ ਰੱਲ ਪੰਚ ਅਤੇ ਬਿੱਟੂ ਸੰਧੂ ਪੰਚ ਚੁਣੇ ਗਏ। ਸਰਪੰਚ ਗਗਲੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੇ ਜਿਸ ਵਿਸ਼ਵਾਸ ਨਾਲ ਉਸ ਨੂੰ ਇਹ ਜਿੰਮੇਵਾਰੀ ਸੌਂਪੀ ਹੈ , ਉਹ ਇਸ ਜਿੰਮੇਵਾਰੀ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਸਰਪੰਚ ਨੇ ਅੱਗੇ ਦੱਸਿਆ ਕਿ ਉਹ ਪਿੰਡ ਦੇ ਵਿਕਾਸ , ਖੇਡਾਂ, ਪੜਾਈ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਗੇ ਅਤੇ ਸਰਕਾਰ ਵੱਲੋਂ ਹਰ ਸੰਭਵ ਮੱਦਦ ਲੈ ਕੇ ਬਿਨਾ ਕਿਸੇ ਭੇਦ ਭਾਵ ਤੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਿੰਡ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਇਆ ਜਾਵੇਗਾ।


