ਬੇਰੀਜ ਗਲੋਬਲ ਡਿਸਕਵਰੀ ਮਲਸੀਆਂ ਨੂੰ ਮਿਲੀ ਸੀਨੀਅਰ ਸੈਕੰਡਰੀ ਸਿੱਖਿਆ ਦੀ ਮਾਨਤਾ

RNI NEWS :- ਬੇਰੀਜ ਗਲੋਬਲ ਡਿਸਕਵਰੀ ਮਲਸੀਆਂ ਨੂੰ ਮਿਲੀ ਸੀਨੀਅਰ ਸੈਕੰਡਰੀ ਸਿੱਖਿਆ ਦੀ ਮਾਨਤਾ
ਸਕੂਲ ਪ੍ਰਬੰਧਕਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ ਮੈਡੀਕਲ ਨਾਨ-ਮੈਡੀਕਲ,ਕਾਮਰਸ ਅਤੇ ਆਰਟਸ ਵਿਭਾਗ ਵਿੱਚ ਬਚੇ ਲੈ ਸਕਣਗੇ ਦਾਖਲਾ: ਰਾਮ ਮੂਰਤੀ

ਸ਼ਾਹਕੋਟ/ਮਲਸੀਆਂ, 15 ਜੁਲਾਈ (ਅਰੋੜਾ ਸ਼ਾਹਕੋਟ)

ਬੇਰੀਜ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਨੂੰ ਸੀ.ਬੀ.ਐਸ.ਈ. ਬੋਰਡ ਸੀਨੀਅਰ ਸੈਕੰਡਰੀ ਸਿੱਖਿਆ ਦੀ ਮਾਨਤਾ ਮਿਲ ਗਈ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਸਕੂਲ ਦੇ ਟਰੱਸਟੀ ਸ੍ਰੀ ਰਾਮ ਮੂਰਤੀ, ਪਿ੍ਰੰਸੀਪਲ ਸ਼੍ਰੀਮਤੀ ਵੰਦਨਾ ਧਵਨ, ਜਨਰਲ ਮੈਨੇਜਰ ਸ੍ਰੀ ਇਜੇ ਦੱਤ ਨੇ ਦੱਸਿਆ ਕਿ ਬੇਰੀਜ ਗਲੋਬਲ ਡਿਸਕਵਰੀ ਸਕੂਲ ਨੂੰ ਸੀਨੀਅਰ ਸੈਕੰਡਰੀ ਸਿੱਖਿਆ ਦੇ ਲਈ ਮਾਨਤਾ ਪ੍ਰਾਪਤ ਹੋਈ ਹੈ। ਉਨਾਂ ਦੱਸਿਆ ਕਿ ਇਸ ਸਾਲ ਸਕੂਲ ਵਿੱਚ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਵੀ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਬੈਚ ਦੇ ਬੱਚੇ ਅਗਲੇ ਸਾਲ ਬਾਰ੍ਹਵੀਂ ਜਮਾਤ ਦੀ ਸੀ.ਬੀ.ਐਸ.ਈ. ਬੋਰਡ ਦੀ ਪ੍ਰੀਖਿਆ ਵਿੱਚ ਬੈਠਣਗੇ। ਉਨਾਂ ਦੱਸਿਆ ਕਿ ਸਕੂਲ ਨੂੰ ਚਾਰਾਂ ਵਿਭਾਗਾਂ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਵਿੱਚ ਮਾਨਤਾ ਪ੍ਰਾਪਤ ਹੋਈ ਹੈ। ਸਕੂਲ ਵਿੱਚ ਕੈਮਿਸਟਰੀ, ਫਿਜੀਕਸ, ਮੈਥ ਅਤੇ ਬਾਇਓ ਦੀਆਂ ਅਤਿ ਆਧੁਨਿਕ ਸਮੱਗਰੀ ਨਾਲ ਲੈਸ ਲੈਬ ਬਣਵਾਈਆਂ ਗਈਆਂ ਹਨ ਤਾਂ ਕਿ ਬੱਚਿਆਂ ਨੂੰ ਪ੍ਰੈਕਟੀਕਲ ਜਾਣਕਾਰੀ ਵੀ ਮੁਹੱਈਆ ਕਰਵਾਈ ਜਾ ਸਕੇ ਜੋਕਿ ਭਵਿੱਖ ਵਿੱਚ ਉਨ੍ਹਾਂ ਦੇ ਕੰਮ ਆ ਸਕੇ। ਅੰਤ ਵਿੱਚ ਸਕੂਲ ਦੇ ਟਰੱਸਟੀ ਸ਼੍ਰੀ ਰਾਮ ਮੂਰਤੀ ਨੇ ਪਿ੍ਰੰਸੀਪਲ ਸ਼੍ਰੀਮਤੀ ਵੰਦਨਾ ਧਵਨ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇਜਪਾਲ ਸਿੰਘ, ਨੇਹਾ ਭੱਲਾ,ਸਪਨਾ ਸ਼ਰਮਾ,ਤਵਲੀਨ ਕੌਰ ਸਾਰੇ ਕੋਅਰਡੀਨੇਟਰ,ਸ਼ਗੁਨ ਚੋਪੜਾ,ਮੀਨੂੰ ਘਈ,ਪੂਨਮ ਤਲਵਾਰ ਆਦਿ ਹਾਜਰ ਸਨ

Leave a Reply

Your email address will not be published. Required fields are marked *