ਬੇਰੀਜ ਗਲੋਬਲ ਡਿਸਕਵਰੀ ਸਕੂਲ ਮਲਸੀਆਂ ’ਚ ‘ਐਨੀਮਲ ਡੇ’ ਮਨਾਇਆ

RNI NEWS :- ਬੇਰੀਜ ਗਲੋਬਲ ਡਿਸਕਵਰੀ ਸਕੂਲ ਮਲਸੀਆਂ ’ਚ ‘ਐਨੀਮਲ ਡੇ’ ਮਨਾਇਆ

ਸ਼ਾਹਕੋਟ 15 ਜੁਲਾਈ (ਏ.ਐੱਸ ਸੱਚਦੇਵਾ/ਅਰੋੜਾ ਸ਼ਾਹਕੋਟ)

ਬੇਰੀਜ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਕੂਲ ਦੇ ਟਰੱਸਟੀ ਸ਼੍ਰੀ ਰਾਮ ਮੂਰਤੀ ਦੀ ਅਗਵਾਈ ਅਤੇ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਵੰਦਨਾ ਧਵਨ,ਜਨਰਲ ਮੈਨੇਜਰ ਸ਼੍ਰੀ ਇਜੇ ਦੱਤ ਤੇ ਸ. ਤੇਜਪਾਲ ਸਿੰਘ ਦੀ ਦੇਖ-ਰੇਖ ’ਚ ‘ਐਨੀਮਲ ਡੇ’ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰੀ-ਪ੍ਰਾਇਮਰੀ ਦੇ ਬੱਚੇ ਅਲੱਗ-ਅਲੱਗ ਜਾਨਵਰਾਂ ਦੇ ਪਹਿਰਾਵੇ ਵਿੱਚ ਆਏ ਨਰਸਰੀ ਜਮਾਤ ਦੇ ਬੱਚਿਆਂ ਨੇ ਹਾਥੀ ਰਾਜਾ ਕਹਾਂ ਚਲੇ ਵਿਸ਼ੇ ਤੇ ਪੇਸ਼ਕਾਰੀ ਕੀਤੀ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਆਵਾਰਾ ਭਬਰੇ ਗੀਤ ਤੇ ਡਾਂਸ ਪੇਸ਼ ਕੀਤਾ ਪ੍ਰੀ-ਪ੍ਰਾਇਮਰੀ ਦੇ ਅਧਿਆਪਕਾਂ ਨੇ ਵੱਖ-ਵੱਖ ਜਾਨਵਰਾਂ ਦੇ ਮਖੌਟੇ ਪਾ ਕੇ ਇੱਕ ਹਾਸ ਰਸ ਭਰੀ ਕਹਾਣੀ ਪੇਸ਼ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਕਹਾਣੀ ਦੇ ਸੰਚਾਰ ਰਾਹੀ ਜਾਨਵਰਾਂ ਦੀ ਸੁਰੱਖਿਆ ਦੀ ਮਹੱਤਤਾ ਨੂੰ ਦਰਸਾਇਆ ਗਿਆ ਪ੍ਰੀ-ਪ੍ਰਾਇਮਰੀ ਵਿੰਗ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਵਾਂ ਨੇ ਜੰਗਲ-ਜੰਗਲ ਬਾਤ ਚਲੀ ਹੈ ਗੀਤ ਤੇ ਡਾਂਸ ਪੇਸ਼ ਕੀਤਾ। ਅੰਤ ਵਿੱਚ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਵੰਦਨਾ ਧਵਨ ਜੀ ਨੇ ਬੱਚਿਆਂ ਨੂੰ ਪਾਲਤੂ ਜਾਨਵਰ ਅਤੇ ਜੰਗਲੀ ਜਾਨਵਰਾਂ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਵੀ ਰੱਬ ਦੁਆਰਾ ਬਣਾਈ ਗਈ ਇੱਕ ਜਾਤੀ ਹੈ ਅਤੇ ਸਾਨੂੰ ਇਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ

Leave a Reply

Your email address will not be published. Required fields are marked *