ਲੋਹੀਆਂ ( ਜ਼ਿਲਾ ਜਲੰਧਰ)ਦੇ ਪਿੰਡਾਂ ਵਿਖੇ ਹੜਪੀੜਤਾਂ ਦੀ ਮੱਦਦ ਸਬੰਧੀ ਜਿਲਾ ਪ੍ਸ਼ਾਸ਼ਨ,ਜਲੰਧਰ ਵਲੋਂ ਜਰੂਰੀ ਸੂਚਨਾਵਾਂ

RNI NEWS :- ਲੋਹੀਆਂ ( ਜ਼ਿਲਾ ਜਲੰਧਰ)ਦੇ ਪਿੰਡਾਂ ਵਿਖੇ ਹੜਪੀੜਤਾਂ ਦੀ ਮੱਦਦ ਸਬੰਧੀ ਜਿਲਾ ਪ੍ਸ਼ਾਸ਼ਨ,ਜਲੰਧਰ ਵਲੋਂ ਜਰੂਰੀ ਸੂਚਨਾਵਾਂ

RNI-JASKIRAT RAJA/JASWINDER BAL

ਜ਼ਿਲਾ ਜਲੰਧਰ ਦੇ ਲੋਹੀਆਂ ਇਲਾਕੇ ਵਿੱਚ ਹੜਾਂ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਕੁਝ ਦਾਨੀ ਸੱਜਣ ਪ੍ਸ਼ਾਸ਼ਨ ਨਾਲ ਬਿਨਾ ਸਲਾਹ ਕੀਤਿਆਂ ਜਾਂ ਸੂਚਨਾ ਦਿੱਤਿਆਂ ਹੀ ਲੰਗਰ ਲਗਾ ਰਹੇ ਹਨ ਜਿਸ ਕਾਰਨ ਕਈ ਥਾਵਾਂ ਉਪਰ ਟਰੈਫਿਕ ਜਾਮ ਲੱਗ ਰਹੇ ਹਨ ਜਿਸਦੇ ਨਤੀਜੇ ਵਜੋਂ ਜ਼ਿਲਾ ਪ੍ਸ਼ਾਸ਼ਨ ਅਤੇ ਭਾਰਤੀ ਫੌਜ ਵਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਵਿੱਚ ਅੜਿਕਾ ਪੈ ਰਿਹਾ ਹੈ,ਇਸ ਲਈ ਹੇਠ ਲਿਖੀਆਂ ਸੂਚਨਾਵਾਂ ਜਾਰੀ ਕੀਤੀਆਂ ਜਾ ਰਹੀਆਂ ਹਨ:
ਕਿਰਪਾ ਕਰਕੇ ਹੇਠ ਲਿਖੀਆਂ ਗੱਲਾਂ ‘ਤੇ ਧਿਆਨ ਦਿੱਤਾ ਜਾਵੇ:
1. ਪਾਣੀ ਦੀਆਂ ਬੋਤਲਾਂ 20 ਲੀਟਰ ਦੀਆਂ ਹੀ ਦਿੱਤੀਆਂ ਜਾਣ , ਛੋਟੀਆਂ ਜਾਂ ਵੱਡੀਆਂ ਨਹੀਂ ।
2. ਮਨੁੱਖੀ ਖਾਣੇ ਲਈ ਸੁੱਕਾ ਮਟੀਰੀਅਲ ਹੀ ਦਿੱਤਾ ਜਾਵੇ ਉਹ ਵੀ 10 ਕਿਲੋ ਦੀ ਪੈਕਿੰਗ ਵਿੱਚ
3.ਪਕਾਇਆ ਹੋਇਆ ਲੰਗਰ ਜਾਂ ਸੁੱਕੀ ਰਸਦ SDM ਪਰਮਵੀਰ ਸਿੰਘ IAS (9899016543 (ਵਟਸਐਪ ਅਤੇ ਕਾਲ ਨੰਬਰ ))
ਅਤੇ DFSC ਨਰਿੰਦਰ ਸਿੰਘ (9915727177( ਕਾਲ ਨੰਬਰ), 9872163166(ਵਟਸਐਪ ਨੰਬਰ)) ਨਾਲ ਗੱਲ ਕਰਨ ਤੋਂ ਬਾਅਦ ਹੀ ਲਿਆਂਦਾ ਜਾਵੇ ਨਹੀਂ ਤਾਂ ਤੁਹਾਡਾ ਮਿਹਨਤ ਅਤੇ ਸੇਵਾ ਭਾਵਨਾ ਨਾਲ ਤਿਆਰ ਕੀਤਾ ਲੰਗਰ ਖਰਾਬ ਹੋਣ ਦਾ ਖਦਸ਼ਾ ਹੈ।
4.ਪਸ਼ੂਆਂ ਲਈ ਹਰਾ ਚਾਰਾ ਬੂਰਾ- ਸੂੜਾ ਤੇ ਖਲ਼ ਆਦਿ ਦੇਣ ਵੇਲੇ ਵੀ 10 ਕਿਲੋ ਦੀ ਪੈਕਿੰਗ ਬਣਾਈ ਜਾਵੇ।ਤੂੜੀ ਬਿਲਕੁਲ ਨਾ ਦਾਨ ਕੀਤੀ ਜਾਵੇ ਕਿਉਂਕਿ ਉਹ ਕਿਸ਼ਤੀਆਂ ਰਾਹੀਂ ਲੋੜਵੰਦਾਂ ਤੱਕ ਪਹੁੰਚਾਉਣੀ ਬੇਹੱਦ ਮੁਸ਼ਕਲ ਹੈ।
5.ਜੋ ਵੀ ਮਟੋਰੀਅਲ ਦਾਨਰੂਪ ਵਿੱਚ ਭੇਜਣਾ ਚਾਹੁੰਦੇ ਉਹ ਉਪਰੋਕਤ ਫੋਨ ਨੰਬਰਾਂ ਉਪਰ ਸੰਪਰਕ ਕਰਨ ਤੋਂ ਬਾਅਦ ‘ਪਾਰਕਲੈਂਡ ਪੈਲਸ’ (ਮੇਨਰੋਡ -ਲੋਹੀਆਂ) ਵਿਖੇ ਉਕਤ ਅਫਸਰਾਂ ਦੇ ਸਪੁਰਦ ਕੀਤਾ ਜਾਵੇ।ਜਿਸਨੂੰ ਯੋਜਨਬੱਧ ਤਰੀਕੇ ਨਾਲ ਕਿਸ਼ਤੀਆਂ ਰਾਹੀਂ ਹਰੇਕ ਪਿੰਡ ਵਿੱਚ ਹਰੇਕ ਲੋੜਵੰਦ ਤੱਕ ਪਹੁੰਚਾਉਣ ਲਈ ਅਸੀਂ ਵਚਨਵੱਧ ਹਾਂ।
6.ਜੇਕਰ ਹੜ ਪ੍ਭਾਵਿਤ ਇਲਾਕਿਆਂ ਵਿੱਚ ਤੁਹਾਡੇ ਕੋਈ ਰਿਸ਼ਤੇਦਾਰ ਜਾਂ ਜਾਣਕਾਰ ਅਜੇ ਵੀ ਘਰਾਂ ਵਿੱਚ ਬੈਠੇ ਹਨ ਤਾਂ ਉਹਨਾਂ ਨੂੰ ਆਪਣੇ ਕੋਲ ਆਉਣ ਜਾਂ ਫਿਰ ਜ਼ਿਲਾ ਪ੍ਸ਼ਾਸ਼ਨ ਵਲੋਂ ਸਥਾਪਿਤ ਰਿਲੀਫ ਸੈਂਟਰਾਂ ਵਿੱਚ ਸੁਰਖਿਅਤ ਥਾਵਾਂ ਉਪਰ ਪਹੁੰਚਣ ਲਈ ਪਰੇਰਿਆ ਜਾਵੇ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਮੀਂਹ ਪੈ ਜਾਂਦਾ ਹੈ ਤਾਂ ਹੋਰ ਪਾਣੀ ਆ ਸਕਦਾ ਹੈ ।ਇਸ ਲਈ ਕਿਸੇ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਪਹਿਲਾਂ ਹੀ ਸੁਰਖਿਅਤ ਕੀਤਾ ਜਾਣਾ ਬਿਹਤਰ ਹੈ। ਇਹਨਾਂ ਪਿੰਡਾਂ ਵਿੱਚੋਂ ਜੇਕਰ ਕੋਈ ਬਾਹਰ ਆਉਣਾ ਚਾਹੰਦਾ ਹੈ ਤਾਂ ਜ਼ਿਲਾ ਪ੍ਸ਼ਾਸ਼ਨ ਵਲੋਂ ਹਰੇਕ ਪਿੰਡ ਲਈ ਇੱਕ ਕਿਸ਼ਤੀ, ਜੋ ਕਿ ਪਾਣੀ ਵਿੱਚ ਫਸੇ ਹੋਏ ਲੋਕਾਂ ਨੂੰ ਖਾਣਾ, ਦਵਾਈਆਂ ਅਤੇ ਪਸ਼ੂਆਂ ਲਈ ਹਰਾ- ਚਾਰਾ ਪਹੁੰਚਾਉਣ ਲਈ ਲਗਾਈ ਗਈ ਹੈ, ਉਸ ਰਾਹੀਂ ਬਾਹਰ ਆ ਸਕਦਾ ਹੈ।
7. ਸੜਕਾਂ ਉਪਰ ਲੰਗਰ ਨਾ ਲਗਾਏ ਜਾਣ ਇਸ ਨਾਲ ਹੜ ਪ੍ਭਾਵਿਤ ਲੋਕਾਂ ਦੀ ਕੋਈ ਮੱਦਦ ਨਹੀਂ ਹੋ ਰਹੀ ਉਲਟਾ ਟਰੈਫਿਕ ਜਾਮ ਲੱਗ ਜਾਂਦੇ ਹਨ।
ਵਲੋਂ ਡਿਪਟੀ ਕਮਿਸ਼ਨਰ ਜਲੰਧਰ

Leave a Reply

Your email address will not be published. Required fields are marked *