ਸ਼ਾਹਕੋਟ ਦੇ ਨਜ਼ਦੀਕੀ ਕਸਬਾ ਮਲਸੀਆਂ ਵਿਖੇ ਚੋਰਾਂ ਨੇ ਦੁਕਾਨ ਅਤੇ ਸਟੋਰ ਨੂੰ ਬਣਾਇਆ ਨਿਸ਼ਾਨਾਂ


RNI NEWS :- ਸ਼ਾਹਕੋਟ ਦੇ ਨਜ਼ਦੀਕੀ ਕਸਬਾ ਮਲਸੀਆਂ ਵਿਖੇ ਚੋਰਾਂ ਨੇ ਦੁਕਾਨ ਅਤੇ ਸਟੋਰ ਨੂੰ ਬਣਾਇਆ ਨਿਸ਼ਾਨਾਂ

ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਆਏ ਦਿਨ ਵਾਪਰ ਰਹੀਆਂ ਵਾਰਦਾਤਾ

ਸ਼ਾਹਕੋਟ/ਮਲਸੀਆਂ, 15 ਜੁਲਾਈ (ਏ.ਐੱਸ ਸੱਚਦੇਵਾ)

ਮਲਸੀਆਂ ਚੌਂਕੀ ਦੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਆਏ ਦਿਨ ਇਲਾਕੇ ਵਿੱਚ ਚੋਰੀਆਂ ਅਤੇ ਲੁੱਟਾਂ-ਖੋਹਾ ਦੀਆਂ ਵਾਰਦਾਤਾ ਵਿੱਚ ਭਾਰੀ ਵਾਧਾ ਹੋ ਰਿਹਾ ਹੈ, ਪਰ ਪੁਲਿਸ ਪ੍ਰਸਾਸ਼ਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਚੋਰਾਂ ਅਤੇ ਲੁਟੇਰਿਆ ਦੇ ਹੌਸਲੇ ਦਿਨੋ-ਦਿਨ ਹੋਰ ਬੁਲੰਦ ਹੁੰਦੇ ਜਾ ਰਹੇ ਹਨ। ਬੀਤੀ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਚੋਰਾਂ ਨੇ ਲੋਹੀਆਂ ਰੋਡ ਮਲਸੀਆਂ ਵਿਖੇ ਇੱਕ ਐੱਮ.ਐੱਸ. ਗਿਫ਼ਟ ਸੈਂਟਰ ਤੇ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾਂ ਬਣਾਉਂਦਿਆ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ, ਜਦਕਿ ਚੋਰ ਗੋਦਰੇਜ਼ ਅਧਾਰ ਸਟੋਰ ਦਾ ਸ਼ਰਟ ਤੋੜਨ ਵਿੱਚ ਅਸਫ਼ਲ ਰਹੇ, ਜਿਸ ਦੌਰਾਨ ਚੋਰ ਸਟੋਰ ਦੇ ਬਾਹਰ ਲੱਗੇ ਸੀ.ਸੀ. ਟੀ.ਵੀ. ਕੈਮਰੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆ ਕੈਦ ਹੋ ਗਏ। ਗੋਦਰੇਜ਼ ਅਧਾਰ ਸਟੋਰ ਲੋਹੀਆ ਰੋਡ ਮਲਸੀਆਂ ਦੇ ਸਟੋਰ ਮੈਨੇਜਰ ਬਲਵੀਰ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰਾਂ ਬੀਤੀ ਰਾਤ ਸਟੋਰ ਬੰਦ ਕਰਕੇ ਚਲੇ ਗਏ, ਪਰ ਅੱਜ ਸਵੇਰੇ ਕਰੀਬ 6:30 ਵਜੇ ਸਕਿਊਰਟੀ ਗਾਰਡ ਹਰਦੇਵ ਸਿੰਘ ਨੇ ਜਦ ਸਟੋਰ ’ਤੇ ਆ ਕੇ ਦੇਖਿਆ ਕਿ ਚੋਰਾ ਵੱਲੋਂ ਸਟੋਰ ਦੇ ਸ਼ਰਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਸ਼ਟਰ ਮਜਬੂਤ ਹੋਣ ਕਾਰਨ ਉਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਅਸਫ਼ਲ ਰਹੇ। ਉਨਾਂ ਦੱਸਿਆ ਕਿ ਚੋਰ ਸਟੋਰ ਦੇ ਬਾਹਰ ਲੱਗੇ ਸੀ.ਸੀ, ਟੀ.ਵੀ. ਕੈਮਰੇ ਵਿੱਚ ਕੈਦ ਹੋ ਗਏ ਹਨ, ਜਿਸ ਸਬੰਧੀ ਮਲਸੀਆਂ ਚੌਂਕੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸੇ ਤਰਾਂ ਐੱਮ.ਐੱਸ. ਗਿਫ਼ਟ ਸੈਂਟਰ ਤੇ ਕਰਿਆਨੇ ਦੀ ਦੁਕਾਨ ਦੇ ਮਾਲਕ ਭੂਸ਼ਣ ਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ, ਪਰ ਜਦ ਸਵੇਰੇ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਾਂ ਹੋਇਆ ਸੀ। ਉਨਾਂ ਦੱਸਿਆ ਕਿ ਰਾਤ ਚੋਰਾ ਨੇ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਦੁਕਾਨ ਵਿੱਚ ਪਿਆ ਕਰੀਬ ਇੱਕ ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ, ਉਨਾਂ ਦੱਸਿਆ ਕਿ ਉਸ ਦੀ ਦੁਕਾਨ ਵਿੱਚ ਪਹਿਲਾ ਵੀ ਕਈ ਵਾਰ ਚੋਰੀ ਹੋ ਚੁੱਕੀ ਹੈ, ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨਾਂ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਚੋਰਾ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ। ਇਸ ਸਬੰਧੀ ਜਦ ਮਲਸੀਆਂ ਪੁਲਿਸ ਚੌਂਕੀ ਦੇ ਇੰਚਾਰਜ਼ ਏ.ਐੱਸ.ਆਈ. ਸੰਜੀਵਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਉਨਾਂ ਵੱਲੋਂ ਮੌਕਾ ਦੇਖ ਦੁਕਾਨਦਾਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਚੋਰਾ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *