ਸ਼੍ਰੀ ਗੁਰੂ ਰਵਿਦਾਸ ਜੀ ਦੇ 642 ਵੇਂ ਪ੍ਰਕਾਸ਼ ਉਤਸਵ ਸਬੰਧੀ ਮੀਟਿੰਗ


ਸ਼੍ਰੀ ਗੁਰੂ ਰਵਿਦਾਸ ਨਗਰ ਕੀਰਤਨ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਰਕੇਸ਼ ਕਲੇਰ ਤੇ ਹੋਰ ਮੈਂਬਰ।

ਨੂਰਮਹਿਲ 18 ਜਨਵਰੀ (ਪਾਰਸ ਨਈਅਰ/ਜਸਕੀਰਤ ਸਿੰਘ)- ਸ਼੍ਰੀ ਗੁਰੂ ਰਵਿਦਾਸ ਨਗਰ ਕੀਰਤਨ ਪ੍ਰਬੰਧਕ ਕਮੇਟੀ (ਰਜਿ.) ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਰਕੇਸ਼ ਕਲੇਰ ਕੌਂਸਲਰ ਦੀ ਅਗਵਾਈ ਵਿਚ ਹੋਈ ।ਇਸ ਮੀਟਿੰਗ ਵਿਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 642 ਵੇਂ ਪ੍ਰਕਾਸ਼ ਉਤਸਵ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮੈਂਬਰਾਂ ਨੇ ਦੱਸਿਆ ਕਿ 18 ਫਰਵਰੀ ਦਿਨ ਸੋਮਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। 19 ਫਰਵਰੀ ਮੰਗਲਵਾਰ ਨੂੰ ਸ਼ਹਿਰ ਦੇ ਵੱਖ ਵੱਖ  ਮੁਹੱਲਿਆਂ ਵਿਚ ਸਥਿਤ ਸ਼੍ਰੀ ਗੁਰੂ ਰਵਿਦਾਸ ਗੁਰਦਵਾਰਿਆਂ ਵਿਚ ਗੁਰੂ ਦੀ ਦਾ ਪ੍ਰਕਾਸ਼ ਦਿਹਾੜਾ   ਸ਼ਰਧਾ ਤੇ ਉਤਸ਼ਾਹ  ਨਾਲ ਮਨਾਇਆ ਜਾਵੇਗਾ। ਇਸ ਮੌਕੇ ਮੀਟਿੰਗ ਵਿਚ ਚੇਅਰਮੈਨ ਰਕੇਸ਼ ਕਲੇਰ ਕੌਂਸਲਰ,ਬਲਦੇਵ ਰਾਜ ਮਹਿਮੀ,ਸੁਰਜੀਤ ਸੀਤੂ,ਜਸਵੀਰ ਸਹਿਜਲ,ਸੋਨੂੰ ਠੇਕੇਦਾਰ,ਸੁਖਦੇਵ ਲਗਾਹ,ਜਸਪਾਲ ਜੱਸੀ,ਅਨਮੋਲ ਚਾਹਲ, ਕੁਲਦੀਪ ਸੁੰਦਰ,ਰੇਸ਼ਮ ਪਾਲ,ਲਖਵੀਰ ਲੱਖੀ,ਪੱਪੂ ਕੋਟਲਾ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *