ਸਿਟੀ ਪੁਲਿਸ ਵਲੋਂ 18000 ਰੁਪਏ ਅਤੇ ਮੋਟਰਸਾਈਕਲ ਸਮੇਤ 2 ਚੋਰ ਕਾਬੂ


ਮਹਿਜ਼ 8 ਘੰਟਿਆਂ ਚ੍ਹ ਚੋਰੀ ਦਾ ਕੇਸ ਹਲ੍ਹ ਕੀਤਾ ਸਿਟੀ ਪੁਲਿਸ ਨੇ

ਨਕੋਦਰ (ਬਲਜੀਤ ਕੌਰ/ਸੁਖਵਿੰਦਰ ਸੋਹਲ) ਸਿਟੀ ਪੁਲਿਸ ਨਕੋਦਰ ਵਲੋਂ 8 ਘੰਟੇ ਵਿਚ ਸ਼ਰਾਫਾਂ ਬਜ਼ਾਰ ਸੁਰਿੰਦਰ ਕੁਮਾਰ ਦੀ ਡੈਰੀ ਤੋਂ ਚੋਰੀ ਹੋਏ 25000/- ਰੁਪਏ ਵਿਚੋਂ 18000 ਰੁਪਏ ਸਮੇਤ ਦੋ ਚੋਰ ਕਾਬੂ ਕੀਤੇ ਗਏ ਕਾਬੂ ਕੀਤੇ ਦੋਸ਼ੀਆਂ ਦੀ ਪਹਿਚਾਣ ਅਜੇ ਮਲਿਕ ਪੁਤਰ ਅਨਿਲ ਮਲਿਕ ਵਾਸੀ ਮਾਡਲ ਹਾਊਸ ਅਤੇ ਸ਼ਰਨਜੀਤ ਪੁਤਰ ਜਰਨੈਲ ਸਿਂਘ ਸ਼ਮੀ ਪੁਰ ਦੋਵੇਂ ਵਾਸੀ ਜਲੰਧਰ ਹਨ ਦੋਸ਼ੀਆਂ ਕੋਲੋਂ 18000/- ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਇਸ ਮੌਕੇ ਤੇ ਸਿਟੀ ਐਸਐਚਓ ਬਲ੍ਜਿੰਦਰ ਸਿਂਘ ਨੇ ਪ੍ਰੈਸ ਨਾਲ਼ ਗੱਲਬਾਤ ਦੌਰਾਨ ਦੱਸਿਆ ਕਿ ਮਾਨਯੋਗ ਡੀਐਸਪੀ ਨਕੋਦਰ ਦੀ ਅਗਵਾਈ ਵਿਚ ਏਐਸਆਈ ਇਕਬਾਲ ਸਿਂਘ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਫਿਲਹਾਲ ਦੋਸ਼ੀਆਂ ਖਿਲਾਫ਼ ਚੋਰੀ ਦਾ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆ ਕੇ ਅਗਲੀ ਕਰਵਾਈ ਸ਼ੁਰੂ ਕਰ ਦਿਤੀ ਹੈ ਕੱਲ ਦੋਸ਼ੀਆਂ ਨੂਂ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਇਨਾਂ ਤੋਂ ਇਲਾਕੇ ਵਿਚ ਹੋੲੀਆਂ ਹੋਰ ਵੀ ਚੋਰੀਆਂ ਦਾ ਖੁਲਾਸਾ ਹੋ ਸਕਦਾ ਹੈ

Leave a Reply

Your email address will not be published. Required fields are marked *