ਸਿਵਲ ਸਰਜਨ ਜਲੰਧਰ ਵੱਲੋਂ ਗੈਰ ਸੰਚਾਰੀ ਬਿਮਾਰੀਆਂ ਤੋਂ ਜਾਗਰੂਕ ਕਰਨ ਲੲੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ


ਸਿਵਲ ਸਰਜਨ ਜਲੰਧਰ ਵੱਲੋਂ ਗੈਰ ਸੰਚਾਰੀ ਬਿਮਾਰੀਆਂ ਤੋਂ ਜਾਗਰੂਕ ਕਰਨ ਲੲੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਜਲੰਧਰ (R NEWS)  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਅਤੇ ਸ.ਬਲਬੀਰ ਸਿੰਘ ਸਿੱਧੂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੀ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਦੇ ਅਵਾਮ ਨੂੰ ਗੈਰ ਸੰਚਾਰੀ ਬਿਮਾਰੀਆਂ ਤੋਂ ਜਾਗਰੂਕ ਕਰਨ ਦੇ ਮਕਸਦ ਨਾਲ ਜਾਗਰੂਕਤਾ ਵੈਨ ਦੀ ਮੁਹਿੰਮ ਚਲਾਈ ਹੈ ਇਸ ਮੁਹਿੰਮ ਤਹਿਤ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕਤਾ ਵੈਨ ਨੂੰ ਅੱਜ ਸਿਵਲ ਸਰਜਨ ਜਲੰਧਰ ਡਾ. ਗੁਰਿੰਦਰ ਕੌਰ ਚਾਵਲਾ ਵਲੋ ਦਫਤਰ ਸਿਵਲ ਸਰਜਨ ਜਲੰਧਰ ਤੋ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਗੈਰ ਸੰਚਾਰੀ ਬਿਮਾਰੀਆਂ ਜਿਵੇ ਕਿ ਕੈਂਸਰ, ਸ਼ੂਗਰ,ਦਿਲ ਦੀਆਂ ਬਿਮਾਰੀ ਤੇ ਸਟ੍ਰੋਕ ਦੀ ਰੋਕਥਾਮ ਬਾਰੇ ਜਨ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਜਾਗਰੂਕਤਾ ਵੈਨ ਚਲਾਈ ਗਈ ਹੈ ਇਸ ਦੇ ਤਹਿਤ ਇਹ ਜਾਗਰੂਕਤਾ ਵੈਨ ਜ਼ਿਲ੍ਹਾ ਜਲੰਧਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਜਾਕੇ ਲੋਕਾਂ ਨੂੰ ਜਾਗਰੂਕ ਕਰੇਗੀ ਇਸ ਵੈਨ ਵਿੱਚ ਆਡੀਓ ਅਤੇ ਵੀਡੀਓ ਪ੍ਰਚਾਰ ਲਈ ਐਲਈਡੀ ਲੱਗੀ ਹੈ ਤੇ ਨਾਲ ਹੀ ਇਸ ਵੈਨ ਨੂੰ ਗੈਰ ਸੰਚਾਰੀ ਬਿਮਾਰੀਆਂ ਦੇ ਲੱਛਣਾ ਅਤੇ ਰੋਕਥਾਮ ਸੰਬੰਧੀ ਬੈਨਰ ਨਾਲ ਸਜਾਇਆ ਹੈ
ਡਾ. ਚਾਵਲਾ ਨੇ ਜਾਣਕਾਰੀ ਸਾਝੇ ਕਰਦੇ ਦੱਸਿਆ ਕਿ ਸਾਨੂੰ ਰੋਜ਼ਾਨਾ ਸਰੀਰਕ ਕਸਰਤ ਕਰਨੀ ਚਾਹੀਦੀ ਹੈ ਸ਼ਰਾਬ ਅਤੇ ਤੰਬਾਕੂ,ਸਿਗਰੇਟ ਆਦਿ ਨਸ਼ਿਆ ਦੀ ਵਰਤੋ ਤੋ ਪ੍ਰਹੇਜ ਕਰਨ ਦੇ ਨਾਲ-ਨਾਲ ਮੋਸਮੀ ਸਬਜੀਆਂ ਅਤੇ ਫਲ ਖਾਣੇ ਚਾਹੀਦੇ ਹਨ ਤਾ ਹੀ ਗੈਰ ਸੰਚਾਰੀ ਬਿਮਾਰੀਆਂ ਤੋਂ ਬਚਿਆਂ ਜਾ ਸਕਦਾ ਹੈ ਇਸ ਤੋ ਇਲਾਵਾ ਉਨ੍ਹਾ ਕਿਹਾ ਕਿ 30 ਸਾਲ ਤੋਂ ਉਪੱਰ ਦੀ ਉਮਰ ਵਾਲੇ ਵਿਅਕਰੀਆਂ ਨੂੰ ਸਮੇ-ਸਮੇ ਤੇ ਆਪਣਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਦੇ ਰਹਿਣਾ ਚਾਹੀਦਾ ਹੈ ਤਾਂਕਿ ਸਮੇਂ ਸਿਰ ਬਮਾਰੀ ਦਾ ਇਲਾਜ ਹੋ ਸਕੇ ਇਸ ਮੋਕੇ ਸ. ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਦੱਸਿਆ ਕਿ ਕੈਂਸਰ ਦੇ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਫੰਡ ਵਿੱਚੋ ਕੈਂਸਰ ਦੇ ਮਰੀਜ ਨੂੰ ਇਲਾਜ ਲਈ 1.5 ਲੱਖ ਤੱਕ ਦੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਮੁਫਤ ਕੀਤੀ ਜਾਂਦੀ ਹੈ ਇਸ ਮੋਕੇ ਡਾ.ਗੁਰਮੀਤ ਕੌਰ ਦੁੱਗਲ ਸਹਾਇਕ ਸਿਵਲ ਸਰਜਨ,ਡਾ. ਰਮਨ ਕੁਮਾਰ ਗੁਪਤਾ ਜ਼ਿਲਾ ਪਰਿਵਾਰ ਭਲਾਈ ਅਫਸਰ,ਡਾ. ਸ਼ਤੀਸ਼ ਕੁਮਾਰ ਜਿਲ੍ਹਾ ਅੇਪੀਡਮੋਲੋਜਿਸਟ ਅਤੇ ਬਲਾਕ ਐਜੂਕੇਟਰ ਰਾਕੇਸ਼ ਸਿੰਘ ਤੋ ਇਲਾਵਾ ਹੋਰ ਸਟਾਫ ਮੋਜੂਦ ਸੀ

Leave a Reply

Your email address will not be published. Required fields are marked *