ਸ੍ਰੀ ਮੁਕਤਸਰ ਜਿਲ੍ਹੇ ਵਿੱਚ ਦਲਿਤ ਪਰਿਵਾਰ ਨਾਲ ਵਾਪਰੇ ਗੋਲੀ ਕਾਂਡ ਦਾ ਮਾਮਲਾ ਗਰਮਾੲਿਅਾ

RNI NEWS :- ਸ੍ਰੀ ਮੁਕਤਸਰ ਜਿਲ੍ਹੇ ਵਿੱਚ ਦਲਿਤ ਪਰਿਵਾਰ ਨਾਲ ਵਾਪਰੇ ਗੋਲੀ ਕਾਂਡ ਦਾ ਮਾਮਲਾ ਗਰਮਾੲਿਅਾ
ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਪੰਜਾਬ ਨੇ ਸ਼ਾਹਕੋਟ ਵਿਖੇ ਪੰਜਾਬ ਸਰਕਾਰ ਦੇ ਨਾਂਅ ਸੌਪਿਆ ਮੰਗ ਪੱਤਰ,ਸਰਕਾਰ ਪਾਸੋਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਸ਼ਾਹਕੋਟ/ਮਲਸੀਆਂ, 15 ਜੁਲਾਈ (ਅਰੋੜਾ ਸ਼ਾਹਕੋਟ)

ਪਿੱਛਲੇ ਦਿਨੀਂ ਜਿਲ੍ਹਾਂ ਸ੍ਰੀ ਮੁਕਸਤਰ ਸਾਹਿਬ ਵਿਖੇ ਇੱਕ ਪਿੰਡ ਵਿੱਚ ਗੁੰਡਾ ਅਨਸਰਾਂ ਵੱਲੋਂ ਇੱਕ ਦਲਿਤ ਪਰਿਵਾਰ ’ਤੇ ਅੰਨੇਵਾਹ ਗੋਲੀਆਂ ਚਲਾਕੇ ਦੋ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ, ਜਿਸ ਸਬੰਧੀ ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ (ਰਜਿ.) ਪੰਜਾਬ ਦੀ ਮੀਟਿੰਗ ਜਿਲ੍ਹਾਂ ਪ੍ਰਧਾਨ ਮੁਨੀਸ਼ ਕੁਮਾਰ ਲਵਲੀ ਦੀ ਪ੍ਰਧਾਨਗੀ ਹੇਠ ਸ਼ਾਹਕੋਟ ਵਿਖੇ ਹੋਈ, ਜਿਸ ਵਿੱਚ ਗੁਰਜੋਤ ਸਹੋਤਾ ਸੂਬਾ ਪ੍ਰਧਾਨ ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ (ਰਜਿ.) ਪੰਜਾਬ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਪੰਜਾਬ ਸਰਕਾਰ ਦੇ ਨਾਂਅ ਇੱਕ ਮੰਗ ਪੱਤਰ ਐੱਸ.ਡੀ.ਐੱਮ. ਸ਼ਾਹਕੋਟ ਰਾਹੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਇਸ ਮੌਕੇ ਐੱਸ.ਡੀ.ਐੱਮ. ਸ਼ਾਹਕੋਟ ਕਿਸੇ ਡਿਊਟੀ ਕਾਰਨ ਜਲੰਧਰ ਹੋਣ ਕਰਕੇ, ਉਨਾਂ ਦੀ ਜਗ੍ਹਾਂ ਸੁਰਿੰਦਰਪਾਲ ਸਿੰਘ ਪੰਨੂੰ ਨਾਇਬ ਤਹਿਸੀਲਦਾਰ ਸ਼ਾਹਕੋਟ ਅਤੇ ਮੀਰਾਂ ਬਾਈ ਸੁਪਰਡੈਂਟ ਐੱਸ.ਡੀ.ਐੱਮ. ਦਫ਼ਤਰ ਸ਼ਾਹਕੋਟ ਨੇ ਜਥੇਬੰਦੀ ਦੇ ਆਗੂਆਂ ਪਾਸੋਂ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਪੰਜਾਬ ਪ੍ਰਧਾਨ ਗੁਰਜੋਤ ਸਹੋਤਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਦਿਆ ਹੀ ਦਲਿਤ ਲੋਕਾਂ ਤੇ ਸ਼ਰੇਆਮ ਅੱਤਿਆਚਾਰ ਦਾ ਗਰਾਫ਼ ਵਧਿਆ ਹੈ, ਜਿਸ ਦੀ ਤਾਜ਼ਾ ਮਿਸਾਲ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਵਿੱਚ ਕਾਂਗਰਸ ਦੇ ਐੱਮ.ਐੱਲ.ਏ. ਅਤੇ ਪੁਲਿਸ ਪ੍ਰਸਾਸ਼ਨ ਦੀ ਹੱਲਾਸ਼ੇਰੀ ਨਾਲ ਕੁੱਝ ਗੁੰਡਾ ਅਨਸਰਾਂ ਨੇ ਬਿਨਾਂ ਕਿਸੇ ਕਾਰਨ ਦਲਿਤ ਪਰਿਵਾਰ ਤੇ ਅੰਨੇਵਾਹ ਗੋਲੀਆ ਚਲਾਕੇ ਦੋ ਲੋਕਾਂ ਨੂੰ ਮਾਰ ਦੇਣਾ ਕਾਂਗਰਸ ਸਰਕਾਰ ਦੀ ਦਲਿਤਾ ਪ੍ਰਤੀ ਕੋਝੀ ਸੋਚ ਨੂੰ ਉਜਾਗਰ ਕਰਦਾ ਹੈ। ਉਨਾਂ ਕਿਹਾ ਕਿ ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ (ਰਜਿ.) ਪੰਜਾਬ ਇਸ ਮਾਮਲੇ ਦੀ ਸਖ਼ਤ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਸਰਕਾਰ ਗੁੰਡਾ ਅਨਸਰਾਂ ਨੂੰ ਸਰਪਰਸਤੀ ਦੇਣੀ ਬੰਦ ਕਰੇ ਅਤੇ ਮੁਲਜ਼ਮਾਂ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ। ਉਨਾਂ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਨਾਲ ਸਬੰਧਤ ਐੱਮ.ਐੱਲ.ਏ. ਖਿਲਾਫ਼ ਮਾਮਲਾ ਦਰਜ਼ ਕੀਤਾ। ਮਾਰੇ ਗਏ ਦਲਿਤ ਲੋਕਾਂ ਨੂੰ ਸ਼ਹੀਦ ਦਾ ਦਰਜ਼ਾ ਦਿੱਤਾ ਜਾਵੇ। ਮਾਰੇ ਗਏ ਲੋਕਾਂ ਦੇ ਪ੍ਰਤੀ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਸਹਾਇਤਾ ਅਤੇ ਬੱਚਿਆਂ ਨੂੰ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਪੂਰੇ ਪੰਜਾਬ ਵਿੱਚ ਸਰਕਾਰ ਦੇ ਪੁੱਤਲੇ ਫੂਕ ਕੇ ਰੋਸ ਪ੍ਰਦਰਸ਼ਨ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਣ ਸਿੰਘ, ਰਾਕੇਸ਼ ਕੁਮਾਰ ਸਕੱਤਰ ਪੰਜਾਬ, ਵਿਜੇ ਤੇਜੀ, ਮਿੱਠੂ ਗਿੱਲ, ਕਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਅਜੇ ਕੁਮਾਰ, ਅਮਨਜੀਤ ਸਿੰਘ, ਅੰਮ੍ਰਿਤਪਾਲ, ਵੀਰ ਅਸ਼ਵਨੀ ਪ੍ਰਧਾਨ ਸ਼ਾਹਕੋਟ, ਮਨਦੀਪ ਸਿੰਘ, ਗੁਰਬਚਨ ਸਿੰਘ, ਕਮਲ ਕੁਮਾਰ, ਕਰਨ, ਸੁੱਖ, ਭਿੰਦਾ, ਰਮਜਾਨ, ਬਿੱਟੂ, ਸ਼ੇਰਾ ਨਾਹਰ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *