ਹੋਟਲ Country Inn ਵਿੱਚ ਸਿਹਤ ਵਿਭਾਗ ਦੀ ਰੇਡ


RNI NEWS INTERNATIONAL

ਜਲੰਧਰ (ਸੁਖਵਿੰਦਰ ਸੋਹਲ/ਰਾਜਾ ਜੱਸੀ)-ਜਲੰਧਰ ਦੇ ਬੀਐਸਐਫ ਚੌਕ ਦੇ ਕੋਲ ਸਥਿਤ ਹੋਟਲ Country Inn ਵਿੱਚ ਅੱਜ ਦਪਹਿਰ ਸਿਹਤ ਵਿਭਾਗ ਦੀ ਟੀਮ ਨੇ ਰੇਡ ਕੀਤੀ। ਟੀਮ ਵੱਲੋਂ ਇਥੋਂ ਦੇ ਫੂਡ ਸੈਂਪਲ ਭਰੇ ਗਏ। ਇਹ ਰੇਡ ਜਿਲਾ ਸਿਹਤ ਅਧਿਕਾਰੀ ਡਾ. ਬਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਈ। ਸੂਤਰਾਂ ਮੁਤਾਬਿਕ ਸਿਹਤ ਵਿਭਾਗ ਦੀ ਟੀਮ ਨੇ ਜਦੋਂ ਹੋਟਲ ਵਿੱਚ ਛਾਪਾ ਮਾਰਿਆ ਤਾਂ ਪਤਾ ਚੱਲਿਆ ਕਿ ਇਨ੍ਹਾਂ ਕੋਲ ਆਨਲਾਈਨ ਫੂਡ ਸੇਫਟੀ ਲਾਇਸੰਸ ਨਹੀਂ ਸੀ। ਹਾਲਾਂਕਿ ਹੋਟਲ ਵਾਲਿਆਂ ਨੇ ਟੀਮ ਨੂੰ ਮੈਨੂਅਲ ਲਾਇਸੰਸ ਤਾਂ ਦਿਖਾ ਦਿੱਤਾ ਪਰ ਸਿਹਰ ਵਿਭਾਗ ਦਾ ਕਹਿਣਾ ਹੈ ਕਿ ਮੈਨੂਅਲ ਦੇ ਬਾਅਦ ਆਨਲਾਈਨ ਫੂਡ ਸੇਫਟੀ ਲਾਇਸੰਸ ਅਪਲਾਈ ਕਰਨਾ ਵੀ ਜਰੂਰੀ ਹੁੰਦਾ ਹੈ।

Leave a Reply

Your email address will not be published. Required fields are marked *