11 ਸਿਤੰਬਰ ਨੂੰ ਨਕੋਦਰ ਬੰਦ ਦੇ ਦਿੱਤੇ ਗਏ ਸੱਦੇ ਨੂੰ ਲਿਆ ਵਾਪਿਸ

11 ਸਿਤੰਬਰ ਨੂੰ ਨਕੋਦਰ ਬੰਦ ਦੇ ਦਿੱਤੇ ਗਏ ਸੱਦੇ ਨੂੰ ਲਿਆ ਵਾਪਿਸ

ਲੋਕਾਂ ਨੂੰ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਦਿੱਤਾ ਸੱਦਾ,ਜ਼ਿਲੇ ਪੁਲਿਸ ਮੁਖੀ ਦਿਹਾਤੀ ਦੇ ਯਤਨਾਂ ਸਦਕਾ ਦੋ ਧਿਰਾਂ ਵਿਚ ਹੋਇਆ ਮਨ ਮੁਟਾਵ ਦੂਰ

ਜਲੰਧਰ, 10 ਸਿਤੰਬਰ :- ਸੁਖਵਿੰਦਰ ਸੋਹਲ,ਜਸਵਿੰਦਰ ਬਲ਼

ਜਲੰਧਰ ਦਿਹਾਤੀ ਪੁਲਿਸ ਦੇ ਮੁਖੀ ਸ. ਨਵਜੋਤ ਸਿੰਘ ਮਾਹਲ ਦੇ ਯਤਨਾ ਸਦਕਾ ਨਕੋਦਰ ਵਿਚ 7 ਸਿਤੰਬਰ ਨੂੰ ਵਾਪਰੀ ਹਿੰਸਾ ਤੋਂ ਬਾਅਦ ਦੋ ਗੁੱਟਾਂ ਵਿਚ ਚਾਲ ਰਿਹਾ ਮਨ ਮੁਟਾਵ ਅੱਜ ਦੂਰ ਹੋ ਗਿਆ ਜਿਸ ਉਪਰੰਤ ਦੋਹਾਂ ਗੁਟਾਂ ਵਲੋਂ ਅੱਜ (11 ਸਿਤੰਬਰ ) ਨੂੰ ਨਕੋਦਰ ਬੰਦ ਦਾ ਦਿੱਤਾ ਗਿਆ ਸੱਦਾ ਵਾਪਿਸ ਲੈ ਲਿਆ ਗਿਆ ਜ਼ਿਲਾ ਪੁਲਿਸ ਮੁਖੀ ਦੇ ਦਫਤਰ ਵਿਚ ਹੋਈ ਬੈਠਕ ਉਪਰੰਤ ਦੋਵੇਂ ਗੁਟਾਂ ਜਿਸ ਦੀ ਅਗਵਾਈ ਸ੍ਰੀ ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਅਤੇ ਸ. ਸੁਖਜੀਤ ਸਿੰਘ ਖੋਸਾ ਕਰ ਰਹੇ ਸਨ ਨੇ ਕਿਹਾ ਕਿ ਦੋਵੇਂ ਗੁਟਾਂ ਵਿਚ ਮਨ ਮੁਟਾਵ ਨਕੋਦਰ ਵਿਚ 7 ਸਿਤੰਬਰ ਨੂੰ ਵਾਪਰੀ ਹਿੰਸਾ ਉਪਰੰਤ ਹੋਇਆ ਸੀ ਪਰ ਉਹਨਾਂ ਕਿਹਾ ਕਿ ਮਹਾਨ ਗੁਰੂਆਂ ਪੀਰਾਂ ਵਲੋਂ ਦਰਸਾਏ ਰਾਹ ਤੇ ਚਲਦਿਆਂ ਸੂਬੇ ਵਿਚ ਅਮਨ, ਸ਼ਾਂਤੀ ਤੇ ਭਾਈਚਾਰਕ ਸਦਭਾਵਨਾ ਕਾਇਮ ਰੱਖਣ ਲਈ ਦੋਵੇਂ ਧਿਰਾਂ ਨੇ ਮਨ ਮੁਟਾਵ ਮਿਟਾ ਕੇ ਨਕੋਦਰ ਦੇ ਲੋਕਾਂ ਦੀ ਭਲਾਈ ਲਈ ਸਾਂਝਾ ਯਤਨ ਕਰਨ ਦਾ ਪ੍ਰਣ ਕੀਤਾ ਹੈ । ਉਹਨਾਂ ਕਿਹਾ ਕਿ ਇਸ ਲਈ ਦੋਵੇਂ ਧਿਰਾਂ ਵਲੋਂ ਅੱਜ ( 11 ਸਿਤੰਬਰ ) ਨੂੰ ਦਿੱਤਾ ਗਿਆ ਬੰਦ ਦਾ ਸੱਦਾ ਵਾਪਿਸ ਲਿਆ ਜਾਂਦਾ ਹੈ ਉਹਨਾਂ ਕਿਹਾ ਕਿ ਦੋਵੇਂ ਧਿਰਾਂ ਹੁਣ ਕਿਸੇ ਵੀ ਤਰਾਂ ਦੀ ਇਕ ਦੂਸਰੇ ਖਿਲਾਫ ਬਿਆਨਬਾਜ਼ੀ ਨਹੀਂ ਕਰਨਗੀਆਂ ਅਤੇ ਆਉਣ ਵਾਲੇ ਦਿਨਾਂ ਵਿਚ ਸਾਂਝਾ ਉੱਦਮ ਕਰ ਕੇ ਨਕੋਦਰ ਵਿਚ ਅਮਨ ਤੇ ਸ਼ਾਂਤੀ ਬਰਕਰਾਰ ਰੱਖਣਗੇ । ਉਹਨਾਂ ਨੇ ਜਲੰਧਰ ਦੇ ਪੁਲਿਸ ਮੁਖੀ ਸ. ਨਵਜੋਤ ਸਿੰਘ ਮਾਹਲ,ਐਸ ਪੀ ਸ. ਪਰਮਿੰਦਰ ਸਿੰਘ,ਡੀ ਐਸ ਪੀ ਸ. ਸਰਬਜੀਤ ਸਿੰਘ ਰਾਏ ਤੇ ਸ. ਸੁਰਿੰਦਰ ਪਾਲ ਵਲੋਂ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਇਹ ਮਸਲਾ ਜ਼ਿਲਾ ਪੁਲਿਸ ਮੁਖੀ ਵਲੋਂ ਲਿੱਤੀ ਗਈ ਨਿੱਜੀ ਦਿਲਚਸਪੀ ਕਾਰਨ ਹੱਲ ਹੋਇਆ ਹੈ      ਇਸ ਮੌਕੇ ਤੋਂ ਸ. ਮਾਹਲ ਨੇ ਕਿਹਾ ਕਿ ਜ਼ਿਲਾ ਦਿਹਾਤੀ ਪੁਲਿਸ ਹਰ ਹੀਲੇ ਅਮਨ,ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਵਚਨਬੱਧ ਹੈ । ਉਹਨਾਂ ਕਿਹਾ ਕਿ ਕਿਸੇ ਵੀ ਹਾਲਾਤ ਵਿਚ ਕਿਸੇ ਵੀ ਵਿਅਕਤੀ ਨੂੰ ਜ਼ਿਲੇ ਵਿਚ ਅਮਨ-ਸ਼ਾਂਤੀ ਖਰਾਬ ਕਾਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ । ਉਹਨਾਂ ਨੇ ਦੋਵੇਂ ਧਿਰਾਂ ਵਲੋਂ ਮਨ ਮੁਟਾਵ ਦੂਰ ਕਰਨ ਲਈ ਉਹਨਾਂ ਦਾ ਧੰਨਵਾਦ ਵੀ ਕਿੱਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਜਿੰਦਰ ਸਹੋਤਾ,ਅਮਰਜੀਤ ਇਦਾ,ਸ. ਬਲਬੀਰ ਸਿੰਘ ਚੀਮਾ,ਸ੍ਰੀ ਰੌਣੀ ਗਿੱਲ,ਸ੍ਰੀ ਸੁਖਵਿੰਦਰ ਗੜਵਾਲ,ਸ੍ਰੀ ਬਲਵਿੰਦਰ ਮਾਲੜੀ,ਸ੍ਰੀ ਧਰਮਿੰਦਰ ਨੰਗਲ,ਸ੍ਰੀ ਪ੍ਰਸ਼ੋਤਮ ਬਿੱਟੂ,ਸ੍ਰੀ ਸਾਬੀ ਧਾਲੀਵਾਲ,ਸ੍ਰੀ ਚੰਦਨ ਗਰੇਵਾਲ,ਸ੍ਰੀ ਦੀਪਕ ਗਰੇਵਾਲ,ਸ੍ਰੀ ਅੰਮ੍ਰਿਤ ਖੋਸਲਾ ਤੇ ਸ੍ਰੀ ਰਾਜ ਕੁਮਾਰ ਰਾਜੂ ਵੀ ਹਾਜ਼ਰ ਸਨ ਸਤਿਕਾਰ ਕਮੇਟੀ ਵਲੋਂ ਸ. ਕੁਲਵਿੰਦਰ, ਸ.ਹਰਪਾਲ ਸਿੰਘ ਚੱਢਾ, ਸ. ਤੇਜਿੰਦਰ ਸਿੰਘ ਪ੍ਰਦੇਸੀ, ਸ. ਹਰਪ੍ਰੀਤ ਸਿੰਘ ਨੀਤੂ, ਸ. ਹਰਪ੍ਰੀਤ ਸਿੰਘ ਰੋਬਿਨ , ਸ. ਹਰਜੋਤ ਸਿੰਘ ਲਕੀ, ਸ. ਸਤਪਾਲ ਸਿੰਘ, ਸ. ਲਸ਼ਕਰ ਸਿੰਘ, ਸ. ਗੁਰਿੰਦਰ ਸਿੰਘ ਅਤੇ ਸ. ਕਮਲਜੀਤ ਸਿੰਘ ਟੋਨੀ ਵੀ ਹਾਜ਼ਿਰ ਸਨ

Leave a Reply

Your email address will not be published. Required fields are marked *