RNI NEWS :- ਨੰਬਰਦਾਰ ਯੂਨੀਅਨ ਦਾ ਵਫ਼ਦ ਸਰਕਾਰੀ ਹਸਪਤਾਲ ਦੇ ਮੁੱਦੇ ਤੇ ਚੰਡੀਗੜ੍ਹ ਦੇ ਪ੍ਰਮੁੱਖ ਸਕੱਤਰ ਨੂੰ ਮਿਲਿਆ – ਅਸ਼ੋਕ ਸੰਧੂ


RNI NEWS :- ਨੰਬਰਦਾਰ ਯੂਨੀਅਨ ਦਾ ਵਫ਼ਦ ਸਰਕਾਰੀ ਹਸਪਤਾਲ ਦੇ ਮੁੱਦੇ ਤੇ ਚੰਡੀਗੜ੍ਹ ਦੇ ਪ੍ਰਮੁੱਖ ਸਕੱਤਰ ਨੂੰ ਮਿਲਿਆ – ਅਸ਼ੋਕ ਸੰਧੂ

ਨੂਰਮਹਿਲ :- ਏਰੀਆ ਚੀਫ ਅਵਤਾਰ ਚੰਦ 

“ਮਿਸ਼ਨ ਤੰਦਰੁਸਤ ਨੂਰਮਹਿਲ” ਦੇ ਪ੍ਰੋਗਰਾਮ ਅਧੀਨ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਨੂਰਮਹਿਲ ਦੀ ਦੁਰਦਸ਼ਾ ਬਿਆਨ ਕਰਨ ਅਤੇ ਸਰਕਾਰੀ ਹਸਪਤਾਲ ਵਿਖੇ ਡਾਕਟਰਾਂ, ਸਟਾਫ਼, ਦਵਾਈਆਂ, ਲੈਬੋਰਟਰੀ ਟੈਕਨੀਸ਼ੀਅਨ, ਮਸ਼ੀਨਾਂ, ਸਫਾਈ ਸੇਵਕਾਂ ਆਦਿ ਦੀ ਲੰਬੇ ਸਮੇਂ ਤੋਂ ਚਲ ਰਹੀ ਘਾਟ ਦੇ ਕਾਰਣ ਲੋਕਾਂ ਨੂੰ ਆ ਰਹੀਆਂ ਮੁਸ਼ਿਕਲਾਂ ਪ੍ਰਤੀ ਨੰਬਰਦਾਰ ਯੂਨੀਅਨ ਦਾ ਇੱਕ ਵਫ਼ਦ ਚੰਡੀਗੜ੍ਹ ਵਿਖੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਅਗਰਵਾਲ ਜੀ ਨੂੰ ਮਿਲਿਆ ਅਤੇ ਤੁਰੰਤ ਪ੍ਰਭਾਵ ਨਾਲ ਨਿਯੁਕਤੀਆਂ ਕਰਨ ਸੰਬੰਧੀ ਲਿਖਤੀ ਬੇਨਤੀ ਪੱਤਰ ਵੀ ਸੌਂਪਿਆ। ਸ਼੍ਰੀ ਅਨੁਰਾਗ ਅਗਰਵਾਲ ਸਾਹਿਬ ਨੇ ਤੁਰੰਤ ਡੀ.ਐਚ.ਓ ਨੂੰ ਨਿਯੁਕਤੀਆਂ ਕਰਨ ਲਈ ਨਿਰਦੇਸ਼ ਦਿੱਤੇ ਨੰਬਰਦਾਰ ਯੂਨੀਅਨ ਦੇ ਵਫ਼ਦ ਜਿਨ੍ਹਾਂ ਵਿੱਚ ਨੰਬਰਦਾਰ ਦਿਲਾਵਰ ਸਿੰਘ ਭੱਲੋਵਾਲ, ਗੁਰਦੇਵ ਚੰਦ ਨਾਗਰਾ, ਮਹਿੰਦਰ ਸਿੰਘ ਨਾਹਲ, ਜਗਨ ਨਾਥ ਚਾਹਲ ਨੂਰਮਹਿਲ, ਮਹਿੰਦਰ ਸਿੰਘ ਨੇ ਪ੍ਰਮੁੱਖ ਸਕੱਤਰ ਸਾਹਿਬ ਨੂੰ ਦੱਸਿਆ ਕਿ 84 ਪਿੰਡਾਂ ਦੇ ਲੋਕ ਆਪਣਾ ਇਲਾਜ਼ ਕਰਵਾਉਣ ਲਈ ਸਰਕਾਰੀ ਹਸਪਤਾਲ ਨੂਰਮਹਿਲ ਆਉਂਦੇ ਹਨ ਪਰ ਮਾਹਿਰ ਡਾਕਟਰਾਂ ਦੀ ਘਾਟ ਕਰਨ ਹਸਪਤਾਲ ਦੇ ਕਰਮਚਾਰੀ ਅੱਗੇ ਰੈਫ਼ਰ ਕਰ ਦਿੰਦੇ ਹਨ ਨਤੀਜਨ ਜ਼ਖਮੀ ਜਾਂ ਵੱਡ-ਟੁੱਕ ਹੋਏ ਲੋਕ ਰਸਤੇ ਵਿੱਚ ਹੀ ਆਪਣਾ ਦਮ ਤੋੜ ਦਿੰਦੇ ਹਨ। ਇਸੇ ਤਰਾਂ ਇਲਾਕੇ ਦੀਆਂ ਧੀਆਂ-ਭੈਣਾਂ-ਨੂੰਹਾਂ ਜਣੇਪੇ ਵਰਗੇ ਸੰਵੇਦਨਸ਼ੀਲ ਮੌਕੇ ਔਖੇ ਸੌਖੇ ਹੋਕੇ ਵੇਲੇ-ਕੁਵੇਲੇ ਜਦੋਂ ਹਸਪਤਾਲ ਪਹੁੰਚ ਦੀਆਂ ਹਨ ਤਾਂ ਡਾਕਟਰ ਨਾ ਹੋਣ ਕਾਰਣ ਉਹਨਾਂ ਨੂੰ ਹੋਰ ਕਿਤੇ ਜਾਣਾ ਪੈਂਦਾ ਹੈ ਅਤੇ ਜੱਚੇ-ਬੱਚੇ ਲਈ ਜਾਨ ਦਾ ਖੌ ਬਣ ਜਾਂਦਾ ਹੈ। ਕਈ ਵਾਰ ਤਾਂ ਰਾਤ ਸਮੇਂ ਸਫ਼ਾਈ ਹੀ ਸੇਵਕ ਹੀ ਸੇਵਾ-ਭਾਵਨਾ-ਦਰਦ ਨੂੰ ਮੁੱਖ ਰੱਖਦੇ ਹੋਏ ਖ਼ੁਦ ਹੀ ਜਣੇਪੇ ਵਰਗਾ ਅਤਿਅੰਤ ਜੋਖ਼ਮ ਭਰਿਆ ਕਾਰਜ ਕਰ ਦਿੰਦੇ ਹਨ।
ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੇ ਦੱਸਿਆ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਹਸਪਤਾਲ ਦੇ ਹਾਲਾਤਾਂ ਪ੍ਰਤੀ ਮੋਬਾਇਲ ਅਤੇ ਈ ਮੇਲ ਰਾਹੀਂ ਜਾਣੂੰ ਕਰਵਾ ਦਿੱਤਾ ਹੈ। ਨੰਬਰਦਾਰ ਯੂਨੀਅਨ, ਸ਼ਿਵ ਸੈਨਾ ਬਾਲ ਠਾਕਰੇ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਅਤੇ ਹੋਰ ਨੂਰਮਹਿਲ ਸ਼ਹਿਰ ਪ੍ਰਤਿ ਉਸਾਰੂ ਸੋਚ ਰੱਖਣ ਵਾਲੇ ਪਤਵੰਤੇ ਬੀਤੇ 6 ਮਹੀਨਿਆਂ ਤੋਂ ਇਸ ਬਿਮਾਰ ਹਸਪਤਾਲ ਪ੍ਰਤਿ ਸੰਘਰਸ਼ ਕਰ ਹਨ ਪਰ ਪ੍ਰਸ਼ਾਸਨ ਕੁੰਭਕਰਨ ਬਣ ਸੁੱਤਾ ਪਿਆ ਹੈ ਲਿਹਾਜ਼ਾ 15 ਅਗਸਤ ਤੋਂ ਪਹਿਲਾਂ ਜੇਕਰ ਪ੍ਰਸ਼ਾਸਨ ਨੇ ਇਲਾਕੇ ਲੋਕਾਂ ਦੇ ਦਰਦ ਪ੍ਰਤੀ ਜਾਗਰੂਕ ਨਹੀਂ ਹੁੰਦਾ, ਨਿਯੁਕਤੀਆਂ ਆਦਿ ਨਹੀਂ ਹੁੰਦੀਆਂ ਤਾਂ ਆਜ਼ਾਦੀ ਦਿਹਾੜੇ ਵਾਲੇ ਦਿਨ ਪ੍ਰਸ਼ਾਸਨ ਦਾ ਪੁਤਲਾ ਜਰੂਰ ਫੂਕਿਆ ਜਾਵੇਗਾ। ਉਹਨਾਂ ਕਿਹਾ ਜਿੱਥੇ ਲੋਕ ਨਿੱਤ ਨਵੇਂ ਦਿਨ ਸਿਹਤ ਸਹੂਲਤਾਂ ਨੂੰ ਲੈ ਕੇ ਡਿਗਦੇ ਢਹਿੰਦੇ ਫਿਰਦੇ ਹੋਣ ਉਹਨਾਂ ਦੇ ਚਿਹਰਿਆਂ ਤੇ ਕਿਵੇਂ ਆਜ਼ਾਦੀ ਦਿਵਸ ਮਨਾਉਣ ਦੀ ਝਲਕ ਦਿੱਖ ਸਕਦੀ ਹੈ

Leave a Reply

Your email address will not be published. Required fields are marked *