RNI NEWS -ਹੜ੍ਹਾਂ ਦੀ ਸਥੀਤੀ ਨੂੰ ਦੇਖਦਿਆ ਤਹਿਸੀਲ ਸ਼ਾਹਕੋਟ ’ਚ ਪ੍ਰਸਾਸ਼ਨ ਵੱਲੋਂ 70 ਪਿੰਡਾਂ ਲਈ 8 ਰਲੀਫ਼ ਸੈਂਟਰ ਸਥਾਪਿਤ

RNI NEWS -ਹੜ੍ਹਾਂ ਦੀ ਸਥੀਤੀ ਨੂੰ ਦੇਖਦਿਆ ਤਹਿਸੀਲ ਸ਼ਾਹਕੋਟ ’ਚ ਪ੍ਰਸਾਸ਼ਨ ਵੱਲੋਂ 70 ਪਿੰਡਾਂ ਲਈ 8 ਰਲੀਫ਼ ਸੈਂਟਰ ਸਥਾਪਿਤ

ਸ਼ਾਹਕੋਟ :- 18 ਅਗਸਤ (ਏ.ਐੱਸ. ਸਚਦੇਵਾ/ਅਮਨਪ੍ਰੀਤ ਸੋਨੂੰ/ਸਾਬੀ)

ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਹੜ੍ਹਾਂ ਦੀ ਸਥੀਤੀ ਨੂੰ ਦੇਖਦਿਆ ਸ਼ਾਹਕੋਟ ਸਿਵਲ ਪ੍ਰਸਾਸ਼ਨ ਵੱਲੋਂ ਦਰਿਆ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਚਾਰੂਮਿਤਾ ਐੱਸ.ਡੀ.ਐੱਮ. ਸ਼ਾਹਕੋਟ ਨੇ ਦੱਸਿਆ ਕਿ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਦਿੱਕਤ ਪੇਸ਼ ਨਾ ਆਵੇ, ਉਸ ਨੂੰ ਦੇਖਦਿਆ ਤਹਿਸੀਲ ਸ਼ਾਹਕੋਟ ਵਿੱਚ ਕੁੱਲ 70 ਪਿੰਡਾਂ ਲਈ 8 ਰਲੀਫ਼ ਸੈਂਟਰ ਬਣਾਏ ਗਏ। ਉਨਾਂ ਦੱਸਿਆ ਕਿ ਪਿੰਡ ਮੰਡਾਲਾ, ਕੁਤਬੀਵਾਲ, ਮੁੰਡੀ ਕਾਸੂ, ਯੂਸਫਪੁਰ ਦਾਰੇਵਾਲ, ਯੂਸਫਪੁਰ ਆਲੇਵਾਲ, ਚੱਕ ਯੂਸਫਪੁਰ, ਗਿੱਦੜਪਿੰਡੀ, ਵਾੜਾ ਜੋਧ ਸਿੰਘ, ਮਾਣਕ, ਕਰ੍ਹਾਂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹੀਆ ਖਾਸ, ਪਿੰਡ ਮੁੰਡੀ ਸ਼ਹਿਰੀਆ, ਮੁੰਡੀ ਚੌਹਲੀਆ, ਗੱਟੀ ਮੁੰਡੀ ਕਾਸੂ, ਪੜਾਨਾ, ਸ਼ੇਰਗੜੀ, ਨਸੀਰਪੁਰ, ਜਮਸ਼ੇਰ, ਜਲਾਲਪੁਰ ਕਲਾਂ, ਨਵਾਂ ਪਿੰਡ ਖਾਲੇਵਾਲ ਲਈ ਸਰਕਾਰੀ ਹਾਈ ਸਕੂਲ ਨੱਲ੍ਹ, ਪਿੰਡ ਜਾਨੀਆ ਚਾਹਲ, ਜਾਨੀਆ, ਚੱਕ ਬੁੰਡਾਲਾ, ਮਹਿਰਾਜਵਾਲਾ, ਕੋਠਾ, ਮੁੰਡੀ ਕਾਸੂ, ਜਲਾਲਪੁਰ ਖੁਰਦ, ਤੇਹ ਕੁਸ਼ਲਗੜ੍ਹ ਲਈ ਸਰਕਾਰੀ ਪ੍ਰਾਇਮਰੀ ਸਕੂਲ ਕੰਗ ਖੁਰਦ, ਪਿੰਡ ਕਮਾਲਪੁਰ, ਜੱਕੋਪੁਰ ਕਲਾਂ, ਚੱਕ ਗਦਾਈਪੁਰ, ਇਮਾਇਲਪੁਰ, ਫਤਿਹਪੁਰ ਭੰਗਵਾ, ਗੱਟੀ ਰਾਏਪੁਰ, ਗੱਟੀ ਪੀਰ ਬਖਸ਼, ਰਾਏਪੁਰ, ਕਾਕੜ ਖੁਰਦ, ਪਿੱਪਲੀ, ਮਿਆਣੀ, ਗਦਾਈਪੁਰ, ਪੂਨੀਆਂ, ਮਿਰਜਾਪੁਰ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆ, ਪਿੰਡ ਰਾਮੇ, ਤਾਹਰਪੁਰ, ਚੱਕ ਰਾਮੇ, ਪੱਤੋ ਕਲਾਂ, ਪੱਤੋਂ ਖੁਰਦ, ਤਲਵੰਡੀ ਬੂਟਿਆ ਲਈ ਸਰਕਾਰੀ ਹਾਈ ਸਕੂਲ ਨਵਾਂ ਪਿੰਡ ਅਕਾਲੀਆਂ, ਪਿੰਡ ਸੰਢਾਵਾਲ, ਸਾਹਲਾਪੁਰ, ਭੋਇਪੁਰ, ਥੰਮੂਵਾਲ, ਲੰਗੇਵਾਲ, ਬਾਜਵਾ ਖੁਰਦ, ਬਾਹਮਣੀਆ, ਚੱਕ ਬਾਹਮਣੀਆ, ਬੁੱਢਣਵਾਲ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ, ਪਿੰਡ ਬਾਊਪੁਰ, ਸਾਂਦ, ਰਾਮੇ ਤਾਹਰਪੁਰ, ਰਾਮਪੁਰ, ਭੱਦੋ, ਕੰਨੀਆ ਖੁਰਦ, ਫਾਜਲਵਾਲ ਲਈ ਸਕਾਰੀ ਮਿਡਲ ਸਕੂਲ ਬੱਗਾ, ਪਿੰਡ ਪਰਜੀਆ ਖੁਰਦ, ਨਰੰਗਪੁਰ, ਚੱਕ ਹਥਿਆਣਾ, ਬੂੜੇਵਾਲ, ਦਾਨੇਵਾਲ, ਗੇਹਲਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਜੀਆ ਕਲਾਂ ਨੂੰ ਰਲੀਫ਼ ਸੈਂਟਰ ਬਣਾਇਆ ਗਿਆ ਹੈ, ਜਿਥੇ ਉੱਕਤ ਪਿੰਡਾਂ ਦੇ ਲੋਕਾਂ ਲਈ ਖਾਣ-ਪੀਣ, ਬਿਸਤਰੇ, ਦਵਾਈਆ, ਰਹਿਣ, ਬਿਜਲੀ ਆਦਿ ਦਾ ਪ੍ਰਬੰਧ ਪ੍ਰਸਾਸ਼ਨ ਵੱਲੋਂ ਕੀਤਾ ਗਿਆ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਸੁਰੱਖਿਅਤ ਥਾਵਾਂ ਤੇ ਪਹੁੰਚਣ ਤਾਂ ਜੋ ਕਿਸੇ ਨੂੰ ਵੀ ਕਿਸੇ ਵੀ ਤਰਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈ ਸਕੇ

Leave a Reply

Your email address will not be published. Required fields are marked *