RNI NEWS :- ਦੋਲੀਕੇ ਸੁੰਦਰ ਪੁਰ ਵਿਖੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਅਧੀਨ ਕਾਰਡ ਬਣਾਏ 

ਜਲੰਧਰ12ਅਕਤੂਬਰ :- ਜਸਵਿੰਦਰ ਬੱਲ

ਇਥੋ ਦੇ ਨਜਦੀਕ ਪਿੰਡ ਦੋਲੀਕੇ ਸੁੰਦਰ ਪੁਰ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਹਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਲਈ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਕਾਰਡ ਬਣਾਏ ਗਏ ਕਰਮਵੀਰ ਸੰਧੂ ਗ੍ਰਾਮ ਸੁਵਿਧਾ ਕੇਂਦਰ ਪੰਡੋਰੀ ਨਿੱਝਰਾ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੀਕਮ ਲੱਖਾਂ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਸਿਹਤ ਬੀਮਾ ਨਾਲ ਕਵਰ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਉਦੇਸ਼ ਪੰਜਾਬ ਵਾਸੀਆਂ ਨੂੰ ਮਿਆਰੀ ਤੇ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਆਰਥਿਕ ਬੋਝ ਨੂੰ ਘਟਾਉਣਾ ਹੈ ।ਇਸ ਮੌਕੇ ਤੇ ਸਰਪੰਚ ਰਣਜੀਤ ਕੌਰ ਦੇ ਪਤੀ ਮੋਨਜ ਕੁਮਾਰ ਪੰਚ ਨੇ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਨਾਲ ਆਮ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ ਅਤੇ ਹੁਣ ਹਰ ਵਿਅਕਤੀ ਬਿਮਾਰ ਹੋਣ ਤੇ ਬਿਨਾਂ ਕੋਈ ਪੈਸਾ ਖਰਚ ਕੀਤੇ ਮਿਆਰੀ ਸਿਹਤ ਸੇਵਾਵਾਂ ਦਾ ਲਾਭ ਲੈ ਸਕੇਗਾ।ਇਸ ਮੌਕੇ ਤੇ ਮਨੋਜ ਕੁਮਾਰ , ਰਾਜਾ ,ਹਰਨੇਕ ਸਿੰਘ, ਸ਼ਗਲੀ,ਮਲੂਕ ਚੰਦ,ਬਲਵੀਰ ਕੌਰ ਆਸ਼ਾ ਵਰਕਰ, ਸਰਬਜੀਤ ਕੌਰ, ਰਾਮ ਲਭਾਇਆ,ਹਰਭਜਨ ਕੌਰ, ਈਸ਼ਰ ਦਾਸ, ਪ੍ਰਵੀਨ ਕੁਮਾਰੀ ਆਦਿ ਹਾਜਰ ਸਨ।

Leave a Reply

Your email address will not be published. Required fields are marked *

Please select facebook feed.