RNI NEWS-ਜਗਤਜੀਤ ਇੰਡਸਟਰੀਜ਼ ਡੈਮੋਕਰੇਟਿਕ ਵਰਕਰਜ਼ ਯੂਨੀਅਨ ਵਲੋਂ ਮੰਗਾਂ ਹੱਲ ਕਰਾਉਣ ਲਈ 17 ਨੂੰ ਫੈਕਟਰੀ ਦੇ ਗੇਟ ਨੂੰ ਲਗਾਏਗੀ ਤਾਲਾ

ਸੁਭਾਨਪੁਰ,13 ਜਨਵਰੀ( ਜਸਵਿੰਦਰ ਬੱਲ)-ਜਗਤਜੀਤ ਇੰਡਸਟਰੀਜ਼ ਡੈਮੋਕਰੇਟਿਕ ਵਰਕਰਜ਼ ਯੂਨੀਅਨ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪ੍ਰਸ਼ਾਸ਼ਨ ਦੀ ਗੈਰ ਜਿੰਮੇਵਾਰਾਨਾਂ ਪਹੁੰਚ ਦੇ ਵਿਰੁੱਧ ਅਤੇ ਵਰਕਰਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਦੇ ਰੋਸ ਵਜੋਂ 17 ਜਨਵਰੀ ਨੂੰ ਜਗਤਜੀਤ ਇੰਡਸਟਰੀਜ਼ ਹਮੀਰਾ ਨੂੰ ਤਾਲਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਫੈਕਟਰੀ ਪ੍ਰਬੰਧਕਾਂ,ਪ੍ਰਸ਼ਾਸ਼ਨ ਤੇ ਸਿਆਸੀ ਗੱਠਜੋੜ ਦਾ ਮੋਰਚਾ ਉੱਤੇ ਡਟੇ ਵਰਕਰਾਂ ਨੇ ਪੁਤਲਾ ਸਾੜ ਕੇ ਹੱਢ ਚੀਰਵੀਂ ਠੰਡ ਅਤੇ ਬਾਰਸ਼ ਵਿੱਚ ਅੱਗ ਉੱਗਲਦੀ ਨਾਅਰੇਬਾਜ਼ੀ ਕੀਤੀ ਮਸਲੇ ਦੇ ਹੱਲ ਲਈ ਅੱਜ ਵੀ ਏ.ਡੀ.ਸੀ. ਕਪੂਰਥਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਜਿਸ ਵਿੱਚ ਅੱਜ ਵੀ ਪ੍ਰਸ਼ਾਸ਼ਨ ਮਸਲਾ ਹੱਲ ਨਹੀਂ ਕਰਵਾ ਸਕਿਆਜਿਸ ਦੇ ਰੋਸ ਵਜੋਂ ਹਾਜ਼ਿਰ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ਉੱਤੇ ਮੰਗਾਂ ਦੇ ਹੱਲ ਲਈ ਫੈਕਟਰੀ ਨੂੰ ਤਾਲਾ ਮੜਨ ਦਾ ਫੈਸਲਾ ਕੀਤਾ ਹੈ ਪ੍ਰਸ਼ਾਸ਼ਨ ਵਲੋਂ ਏ.ਡੀ.ਸੀ. ਤੋਂ ਬਿਨਾਂ ਐੱਸਡੀਐੱਮਜ਼ ਕਪੂਰਥਲਾ ਅਤੇ ਸਹਾਇਕ ਕਿਰਤ ਕਮਿਸ਼ਨਰ ਕਪੂਰਥਲਾ ਹਾਜ਼ਿਰ ਸਨ।ਫੈਕਟਰੀ ਤਰਫੋਂ ਸੀਨੀਅਰ ਲੇਬਰ ਵੈਲਫੇਅਰ ਅਫਸਰ ਅਤੇ ਵਰਕਰਾਂ ਵਲੋਂ ਮੀਟਿੰਗ ਵਿੱਚ ਜਗਤਜੀਤ ਇੰਡਸਟਰੀਜ਼ ਡੈਮੋਕਰੇਟਿਕ ਵਰਕਰਜ਼ ਯੂਨੀਅਨ ਵਲੋਂ ਕਸ਼ਮੀਰ ਸਿੰਘ ਘੁੱਗਸ਼ੋਰ,ਸਤੀਸ਼ ਕੁਮਾਰ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ)ਦੇ ਸੂਬਾਈ ਸਕੱਤਰ ਅਵਤਾਰ ਸਿੰਘ ਤਾਰੀ,ਦਸਮੇਸ਼ ਫੌਜ ਰੰਘਰੇਟਾ ਦਲ ਪੰਜਾਬ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ,ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਜੱਸੀ ਤੱਲਣ,ਵਾਲਮੀਕਿਨ ਟਾਈਗਰ ਫੋਰਸ ਆਲ ਇੰਡੀਆ ਦੇ ਪ੍ਰਧਾਨ ਅਜੈ ਖੋਸਲਾ,ਵਿੱਕੀ ਚੀਦਾ ਅਤੇ ਅੰਬੇਡਕਰ ਸੈਨਾ ਪੰਜਾਬ ਦੇ ਬਲਵਿੰਦਰ ਬੁੱਗਾ ਤੇ ਕੁਲਵਿੰਦਰ ਬੈਂਸ ਆਦਿ ਆਗੂ ਸ਼ਾਮਿਲ ਹੋਏ ਯੂਨੀਅਨ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਪ੍ਰਸ਼ਾਸ਼ਨ ਫੈਕਟਰੀ ਮਾਲਕਾਂ ਦੀ ਪੁਸ਼ਤ ਪਨਾਹੀ ਕਰਦੇ ਹੋਇਆ ਮਸਲੇ ਨੂੰ ਲਮਕਾ ਕੇ ਘੱਟੇ ਰੋਲਣਾ ਚਾਹੁੰਦਾ ਹੈ।ਪ੍ਰਸ਼ਾਸ਼ਨ ਦੇ ਅਧਿਕਾਰੀ ਫੈਕਟਰੀ ਪ੍ਰਬੰਧਕਾਂ ਦੀ ਡਾਕ ਵੰਡਣ ਤੋਂ ਕੁਝ ਹੋਰ ਨਹੀਂ ਕਰ ਪਾ ਰਹੇ ਫੈਕਟਰੀ ਪ੍ਰਬੰਧਕ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ ਕਾਨੂੰਨ ਦੇ ਰਖਵਾਲੇ ਕਾਨੂੰਨ ਦੀ ਪਾਲਣਾ ਕਰਵਾਉਣ ਵਿੱਚ ਅਸਫਲ ਸਿੱਧ ਹੋਏ ਹਨ ਉਨ੍ਹਾਂ ਕਿਹਾ ਕਿ ਬਿਨਾਂ ਮਨਜ਼ੂਰੀ ਕੰਮ ਦੀਆਂ ਹਾਲਤਾਂ ਵਿੱਚ ਫੈਕਟਰੀ ਪ੍ਰਬੰਧਕਾਂ ਬਦਲਾਅ ਕੀਤਾ ਅਤੇ ਲਿਖਤੀ ਨੋਟਿਸ ਕੱਢ ਕੇ ਗੈਰ-ਕਾਨੂੰਨੀ ਢੰਗ ਨਾਲ ਵਰਕਰਾਂ ਤੋਂ 16-16 ਘੰਟੇ ਕੰਮ ਲੈਣ ਲਈ ਲਾਲਚ ਦਿੱਤੇ ਜਾ ਰਹੇ ਹਨ।ਪ੍ਰਸ਼ਾਸ਼ਨ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਬੈਠਾ ਹੈ ਉਨ੍ਹਾਂ ਕਿਹਾ ਕਿ ਫੈਕਟਰੀ ਵਰਕਰਾਂ ਦੀਆਂ ਮਹਿੰਗਾਈ ਅਨੁਸਾਰ ਤਨਖਾਹਾਂ ਤੇ ਬੋਨਸ ਵਿੱਚ ਵਾਧਾ ਕਰਾਉਣ ,ਬਣਦੀਆਂ ਤਰੱਕੀਆਂ ਲੈਣ,ਠੇਕੇਦਾਰੀ ਸਿਸਟਮ ਬੰਦ ਕਰਕੇ ਸਾਰੇ ਵਰਕਰ ਰੈਗੂਲਰ ਕਰਨ ਆਦਿ ਦੇ ਨਾਲ ਨਾਲ 20 ਦਸੰਬਰ ਨੂੰ ਫੈਕਟਰੀ ਅੱਗੇ ਰੋਸ ਜ਼ਾਹਿਰ ਕਰਨ ਪੁੱਜੇ ਵਰਕਰਾਂ ਉੱਤੇ ਹਮਲਾ ਕਰਨ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਜੀ ਦੀ ਤਸਵੀਰ ਦੀ ਬੇਅਦਬੀ ਕਰਨ ਲਈ ਜਿੰਮੇਵਾਰ ਫੈਕਟਰੀ ਦੇ ਜਨਰਲ ਮੈਨੇਜਰ ਅਤੇ ਹੋਰਾਂ ਵਿਰੁੱਧ ਸ਼ਖਤ ਕਾਰਵਾਈ ਕਰਨ ਅਤੇ ਕੰਮ ਤੋਂ ਜਵਾਬ ਦੇਣ ਵਾਲੇ ਵਰਕਰਾਂ ਦੇ ਗੈਰ-ਕਾਨੂੰਨੀ ਢੰਗ ਨਾਲ ਬੰਦ ਕੀਤਾ ਫੈਕਟਰੀ ਦਾ ਬੰਦ ਕੀਤਾ ਗੇਟ ਖੋਹਲਣ ਤੱਕ ਸੰਘਰਸ਼ ਨੂੰ ਲੜਿਆ ਜਾਵੇਗਾ।ਉਨ੍ਹਾਂ ਕਿਹਾ ਕਿ ਫੈਕਟਰੀ ਪ੍ਰਬੰਧਕਾਂ ਵਲੋਂ ਪਾੜੋ ਤੇ ਰਾਜ ਕਰੋ ਦੀ ਅੰਗਰੇਜਾਂ ਦੀ ਨੀਤੀ ਤਹਿਤ ਵਰਕਰਾਂ ਨੂੰ ਆਪਸ ਵਿੱਚ ਪਾੜ ਕੇ ਸੰਘਰਸ਼ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਕੀਤੀ ਜਾ ਰਹੀਆਂ ਘਟੀਆਂ ਕੋਸ਼ਿਸ਼ਾਂ ਨੂੰ ਰੱਦ ਕਰਦੇ ਹੋਏ ਫੈਕਟਰੀ ਵਰਕਰ ਚੱਲ ਰਹੇ ਸੰਘਰਸ਼ ਨੂੰ ਸਫਲ ਬਣਾਉਣਗੇ ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕਾਂ ਦੀ ਉੱਚੀ ਪਹੁੰਚ ਦੇ ਕਾਰਨ ਕਾਨੂੰਨ ਦੇ ਰਖਵਾਲੇ ਖੁਦ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।ਜਿਸ ਕਾਰਨ ਨਿਆਂ ਲੈਣ ਲਈ ਸੰਘਰਸ਼ਸ਼ੀਲ ਲੋਕਾਂ ਪਾਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ ਜਗਤਜੀਤ ਇੰਡਸਟਰੀਜ਼ ਹਮੀਰਾ ਵਿਰੁੱਧ ਡੈਮੋਕਰੇਟਿਕ ਵਰਕਰਜ਼ ਯੂਨੀਅਨ ਵਲੋਂ 6 ਜਨਵਰੀ ਤੋਂ ਦਿਨ-ਰਾਤ ਦਾ ਸ਼ੁਰੂ ਕੀਤਾ ਗਿਆ ਮੋਰਚਾ ਅੱਜ ਅੱਠਵੇਂ ਦਿਨ ਵਿੱਚ ਦਾਖਲ ਹੋ ਗਿਆ

ਕੈਪਸ਼ਨ:ਹਮੀਰਾ ਫੈਕਟਰੀ ਨੂੰ ਤਾਲਾ ਲਾਉਣ ਦਾ ਐਲਾਨ ਕਰਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂ

Leave a Reply

Your email address will not be published. Required fields are marked *