RNI NEWS-ਮਜ਼ਦੁਰਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਸੂਬੇ ਦੀ ਕਿਸਾਨੀ ਨੂੰ ਹੋਰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ-ਕਿਸਾਨ ਗੁਰਦਿਆਲ ਸਿੰਘ ਰੰਧਾਵਾ

ਕਸਬਾ ਮੱਲੀਆਂ ਕਲਾਂ (ਆਗਿਆਕਾਰ ਸਿੰਘ ਔਜਲਾ) ਅੱਜ ਇਥੇ ਪਤਰਕਾਰਾਂ ਨਾਲ ਗੱਲਬਾਤ ਕਰਦਾ ਹੋਇਆਂ ਗੁਰਦਿਆਲ ਸਿੰਘ ਨੇ ਕਿਹਾ ਕੀ ਕਰੋਨਾ ਦੇ ਚਲ ਦਿਆਂ ਬੇਮੌਸਮੀ ਮੀਂਹ ਨਾਲ ਕਣਕਾਂ ਅਤੇ ਆਲੂ ਦੀ ਫ਼ਸਲ ਦੇ ਭਾਰੀ ਨੁਕਸਾਨ ਹੋਣ ਦੀ ਸੰਭਾਵਣਾ ਹੈ। ਪਿਛਲੇ ਕਈ ਦਿਨਾਂ ਤੋਂ ਕਰੋਨਾ ਕਾਰਨ ਲੱਗੇ ਕਰਫਿੳ ਨੇ ਜਿੱਥੇ ਸੂਬੇ ਦੀ ਕਿਸਾਨੀ ਨੂੰ ਚਿੰਤਾ ‘ਚ ਪਾਇਆ ਹੈ।ਉਥੇ ਵੀਰਵਾਰ ਰਾਤ ਤੋਂ ਪੈ ਰਹੇ ਮੀਂਹ ਨੇ ਕਣਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਜਿਸ ਨਾਲ ਸੂਬੇ ਦੀ ਕਿਸਾਨੀ ਨੂੰ ਕੁਦਰਤ ਦੀ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਦੇਰ ਰਾਤ ਮੀਂਹ ਅਤੇ ਚੱਲ ਰਹੀਆਂ ਤੇਜ਼ ਹਵਾਵਾਂ ਨਾਲ ਕਈ ਥਾਵਾਂ ਤੇ ਕਣਕਾਂ ਲੰਮੀਆਂ ਪੈ ਗਈਆਂ ਹਨ। ਜਿਸ ਕਾਰਨ ਕਣਕ ਦੇ ਝਾੜ ਤੇ ਅਸਰ ਪੈਣ ਦੀ ਸੰਭਾਵਣਾ ਹੈ ਤੇ ਨਾਲ ਹੀ ਕਣਕ ਦਾ ਦਾਣਾ ਵੀ ਕਾਲਾ ਪੈ ਸਕਦਾ ਹੈ ਤੇ ਮਿਆਰ ‘ਚ ਵੀ ਕਮੀ ਆਉਣ ਦਾ ਵੀ ਖ਼ਸਤਾ ਪੑਗਟਾਇਆ ਜਾ ਰਿਹਾ ਹੈ। ਇਸ ਮੀਂਹ ਕਾਰਨ ਕਣਕਾਂ ਦੀ ਵਾਢੀ ਦਾ ਕੰਮ ਵੀ ਪੱਛੜਨ ਦੀ ਸੰਭਾਵਣਾ ਕੀਤੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕੀ ਜੇਕਰ ਮੌਸਮ ਠੀਕ ਰਹਿੰਦਾ ਹੈ ਤਾਂ ਅਪਰੈਲ ਦੇ ਪਹਿਲੇ ਹਫਤੇ ਕਈ ਥਾਵਾਂ ਤੇ ਵਾਢੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਪਰ ਬੇਮੌਸਮੀ ਮੀਂਹ ਨਾਲ ਵਾਢੀ ਦਾ ਕੰਮ ਪੱਛੜ ਸਕਦਾ ਹੈ। ਮੀਂਹ ਨਾਲ ਜਿੱਥੇ ਕਣਕ ਦਾ ਨੁਕਸਾਨ ਹੌਇਆ ਹੈ ਉਥੇ ਆਲੂਆਂ ਦੀ ਪੁਟਾਈ ਦਾ ਕੰਮ ਵੀ ਪ੍ਭਵਿਤ ਹੋਇਆ ਹੈ ਤੇ ਉਥੇ ਮੱਕੀ ਦੀ ਬਿਜਾਈ ਵੀ ਪਛੜ ਰਹੀ ਹੈ। ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕੀ ਪਿਛਲੇ ਕਾਫੀ ਸਮੇਂ ਤੋਂ ਪੈ ਰਹੇ ਬੇਮੌਸਮੀ ਮੀਂਹ ਨੇ ਸੂਬੇ ਦੀ ਕਿਸਾਨੀ ਦੀ ਇਕ ਤਰਾਂ ਨਾਲ ਕਮਰ ਤੋੜ ਦਿੱਤੀ ਹੈ। ਕਣਕ ਦੀ ਫਸਲ ਦੇ ਨੁਕਸਾਨ ਦੇ ਨਾਲ-ਨਾਲ ਆਲੂਆਂ ਦੀ ਪੁਟਾਈ ਵੀ ਲਗਾਤਾਰ ਪ੍ਭਵਿਤ ਹੋ ਰਹੀ ਹੈ। ਮੱਕੀ ਦੀ ਬਿਜਾਈ ਤੇ ਵੀ ਪ੍ਭਾਵਿਤ ਹੋ ਰਹੀ ਹੈ। ਇਥੇ ਹੀ ਬਸ ਨਹੀਂ ਲੰਮੀਆਂ ਪਈਆਂ ਕਣਕਾ ਦੀ ਕੰਬਾਈਨ ਨਾਲ ਕਟਾਈ ਨਹੀਂ ਹੋ ਸਕੇਗੀ ਤੇ ਕਿਸਾਨਾਂ ਨੂੰ ਮਹਿੰਗੇ ਮੁੱਲ ਦੇ ਮਜ਼ਦੁਰਾਂ ਕੋਲੋ ਕਰਾਉਣੀ ਪਵੇਗੀ ਤੇ ਕਰੋਨਾ ਦੀ ਮਾਰ ਝੱਲ ਰਹੇ ਕਿਸਾਨਾ ਨੂੰ ਹੋਰ ਮਹਿੰਗੇ ਮੁੱਲ ਦੀ ਮਜ਼ਦੂਰੀ ਦੇਣੀ ਪਵੇਗੀ। ਇਸ ਤੋਂ ਵੀ ਜਿਆਦਾ ਚਿੰਤਾ ਕਿਸਾਨਾ ਨੂੰ ਮਜ਼ਦੂਰੀ ਦੀ ਘਾਟ ਸਤਾ ਰਹੀ ਹੈ। ਕੋਰੋਨਾ ਕਾਰਨ ਬਹੁਤ ਮਜ਼ਦੂਰ ਆਪੋ-ਆਪਣੇ ਘਰਾਂ ਨੂੰ ਚਲੇ ਗਏ ਹਨ ਤੇ ਪਹਿਲਾਂ ਤੋਂ ਹੀ ਮਜ਼ਦੂਰਾਂ ਦੀ ਘਾਟ ਧਾ ਸਾਹਮਣਾ ਕਰ ਰਹੇ ਸੂਬੇ ਦੀ ਕਿਸਾਨੀ ਨੂੰ ਹੋਰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਸਮੇਂ ‘ਚ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨ ਦੀ ਲੋੜ ਹੈ ਤੇ ਉਧਰ ਮੌਸਣ ਵਿਭਾਗ ਵੱਲੋਂ ਸ਼ਨੀਵਾਰ ਨੂੰ ਬੱਦਲਵਾਈ ਬਣੇ ਰਹਿਣ ਅਤੇ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਪੑਗਟ ਕੀਤੀ ਗਈ ਹੈ। ਇਸ ਮੌਕੇ ਤੇ ਹਾਜ਼ਰ ਕਿਸਾਨ ਬਲਹਾਰ ਸਿੰਘ, ਭਲਵਿੰਦਰ ਸਿੰਘ ਰੰਧਾਵਾਂ, ਲਖਵੀਰ ਸਿੰਘ ਅਤੇ ਇਕਬਾਲ ਸਿੰਘ ਤੇ ਸਾਧੂ ਸਿੰਘ ਤੇ ਹਰਨੇਕ ਸਿੰਘ ਰੰਧਾਵਾ ਤੇ ਅਜੀਤ ਸਿੰਘ ਤੇ ਜਸਵੀਰ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *