RNI NEWS-ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਮੁਜ਼ਾਹਰਾ,ਵਾਲਮੀਕਿ ਆਸ਼ਰਮ ਉੱਤੇ ਕਬਜ਼ਾ ਕਰਨ ਲਈ ਸੰਤਾਂ ਨੂੰ ਸਾਜ਼ਿਸ਼ ਤਹਿਤ ਫ਼ਸਾਇਆ ਗਿਆ-ਆਗੂ

ਕਰਤਾਰਪੁਰ 20 ਮੲੀ (ਜਸਵਿੰਦਰ ਬੱਲ/ਜਸਕੀਰਤ ਰਾਜਾ)

ਵਾਲਮੀਕਿ ਆਸ਼ਰਮ ਉੱਤੇ ਕੁੱਝ ਲੋਕਾਂ ਵਲੋਂ ਪੁਲਿਸ ਸਹਾਇਤਾ ਨਾਲ ਕੀਤੇ ਜਾ ਰਹੇ ਨਜਾਇਜ਼ ਕਬਜ਼ਾ ਕਰਨ ਲਈ ਆਸ਼ਰਮ ਦੇ ਮੁੱਖ ਸੇਵਾਦਾਰ ਸੰਤ ਗਿਰਧਾਰੀ ਨਾਥ ਤੇ ਸੰਤ ਰਵਿੰਦਰ ਨਾਥ ਨੂੰ ਨਜਾਇਜ਼ ਹਿਰਾਸਤ ਵਿੱਚ ਲੈਣ ਉਪਰੰਤ ਉੱਚ ਸਿਆਸੀ ਦਬਾਅ ਹੇਠ ਸੰਤਾਂ ਅਤੇ ਹੋਰਾਂ ਵਿਰੁੱਧ ਝੂਠਾ ਪਰਚਾ ਦਰਜ ਵਿਰੁੱਧ ਅੱਜ ਕਰਤਾਰਪੁਰ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਅੰਬੇਡਕਰ ਚੌਂਕ ਵਿਖੇ ਧਰਨਾ ਦਿੱਤਾ।ਇਸ ਮੌਕੇ ਸਰਕਾਰ ਅਤੇ ਕਾਂਗਰਸ ਆਗੂ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਆਸ਼ਰਮ ਉੱਤੇ ਸਮਾਜ ਵਿਰੋਧੀ ਅਨਸਰਾਂ ਨੂੰ ਨਜਾਇਜ਼ ਕਬਜ਼ਾ ਰੋਕਣ ਅਾਦਿ ਸੰਬੰਧੀ ਡੀ ਐੱਸ ਪੀ ਕਰਤਾਰਪੁਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ
ਇਸ ਮੌਕੇ ਆਗੂਆਂ ਨੇ ਕਿਹਾ ਕਿ 18 ਮਈ ਨੂੰ ਦੇਰ ਰਾਤ ਅਤੇ 19 ਮਈ ਨੂੰ ਦਿਨ ਵੇਲੇ ਆਸ਼ਰਮ ਉੱਤੇ ਪੁਲਿਸ ਸਹਾਇਤਾ ਨਾਲ ਨਜਾਇਜ਼ ਕਬਜ਼ਾ ਕਰਨ ਆਏ ਸਮਾਜ ਵਿਰੋਧੀ ਲੋਕਾਂ ਨੂੰ ਕਿਸੇ ਵੀ ਕੀਮਤ ਉੱਤੇ ਨਜਾਇਜ਼ ਕਬਜ਼ਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਲੲੀ ਅੰਮ੍ਰਿਤਸਰ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਉਨ੍ਹਾਂ ਕਿਹਾ ਕਿ ਜਿਸ ਸਮੇਂ ਤੋਂ ਸੰਤ ਪੂਰਨ ਨਾਥ ਜੀ ਵਲੋਂ ਸੰਤ ਗਿਰਧਾਰੀ ਨਾਥ ਜੀ ਨੂੰ ਵਾਲਮੀਕਿ ਤੀਰਥ ਗਿਆਨ ਆਸ਼ਰਮ ਦਾ ਮੁੱਖੀ ਥਾਪਿਆ ਗਿਆ ਉਸ ਸਮੇਂ ਤੋਂ ਹੀ ਸਰਕਾਰ ਦੀ ਮਦਦ ਪ੍ਰਾਪਤ ਕੁਝ ਲੋਕ ਸੰਤ ਗਿਰਧਾਰੀ ਨਾਥ ਜੀ ਨੂੰ ਮੁੱਖੀ ਮੰਨਣ ਤੋਂ ਇਨਕਾਰੀ ਹੋਣ ਦੇ ਨਾਲ ਨਾਲ ਉਹਨਾਂ ਆਸ਼ਰਮ ਉੱਤੇ ਆਪਣਾ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਆਰੰਭੀਆਂ ਹੋਈਆਂ ਹਨ ਆਪਣੀ ਨਜਾਇਜ਼ ਕਬਜ਼ੇ ਦੀ ਲਾਲਸਾ ਨੂੰ ਪੂਰੀ ਕਰਨ ਵਾਲਿਆਂ ਵਲੋਂ ਸੰਤ ਗਿਰਧਾਰੀ ਨਾਥ ਤੇ ਸੰਤ ਰਵਿੰਦਰ ਨਾਥ ਨੂੰ ਨਜਾਇਜ਼ ਹਿਰਾਸਤ ਵਿੱਚ ਭੇਜਣ ਉਪਰੰਤ ਕੲੀ ਘੰਟੇ ਬਾਅਦ ਆਪਣੇ ਉੱਚ ਸਿਆਸੀ ਦਬਾਅ ਹੇਠ ਕੁੱਝ ਲੋਕਾਂ ਵਲੋਂ ਔਰਤਾਂ ਨੂੰ ਮੋਹਰਾ ਬਣਾ ਕੇ ਥਾਣਾ ਲੋਪੋਕੇ ਥਾਣਾ ਵਿਖੇ ਮੌਜੂਦਾ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ ਇਹ ਮੁਕੱਦਮਾ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ ਇਹ ਸਾਜਿਸ਼ ਆਸ਼ਰਮ ਉੱਤੇ ਨਜਾਇਜ਼ ਕਬਜ਼ਾ ਕਰਨ ਲਈ ਕੁਝ ਸਿਆਸੀ ਲੋਕਾਂ ਨਾਲ ਮਿਲ ਕੇ ਘੜੀ ਗਈ ਹੈਉਨ੍ਹਾਂ ਕਿਹਾ ਕਿ ਪੁਲਿਸ ਉੱਤੇ ਸਿਆਸੀ ਦਬਾਅ ਦਾ ਅੰਦਾਜ਼ਾ ਪਰਚੇ ਵਿਚਲੇ ਤੱਥਾਂ ਤੋਂ ਲਗਾਇਆ ਜਾ ਸਕਦਾ ਹੈ ਉਨਾਂ ਕਿਹਾ ਸੰਤਾਂ ਨੂੰ ਇੱਕ ਸਿਆਸੀ ਆਗੂ ਦੀ ਹਾਜ਼ਰੀ ਵਿੱਚ ਨਜਾਇਜ਼ ਹਿਰਾਸਤ ਵਿੱਚ ਪਹਿਲਾਂ ਲਿਆ ਗਿਆ ਅਤੇ ਪਰਚਾ ਬਾਅਦ ਵਿੱਚ ਦਰਜ ਕੀਤਾ ਗਿਆ ਸ਼ਿਕਾਇਤ ਦੀ ਬਿਨਾਂ ਪੜਤਾਲ ਕੀਤੇ ਅਤੇ ਘੜੀ ਮਨਘੜ੍ਹਤ ਕਹਾਣੀ ਦੇ ਆਧਾਰ ਉੱਤੇ ਹੀ ਝੂਠਾ ਕੇਸ ਦਰਜ ਕਰ ਦਿੱਤਾ ਗਿਆ ਇਸ ਦੀ ਉੱਚ ਪੱਧਰੀ ਨਿਰਪੱਖ ਪੜਤਾਲ ਕੀਤੀ ਜਾਵੇ ਤਾਂ ਸਚਾਈ ਬਿਲਕੁੱਲ ਸਾਹਮਣੇ ਆ ਸਕਦੀ ਹੈ ਉਨ੍ਹਾਂ ਕਿਹਾ ਕਿ ਸੰਤਾਂ ਤੇ ਮਨਘੜ੍ਹਤ ਦੋਸ਼ ਲਗਾਉਣ ਵਾਲੀਆਂ ਔਰਤਾਂ ਅਸਲ ਵਿੱਚ ਇੱਕ ਵਿਅਕਤੀ ਨਾਲ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਸ਼ਰਮ ਆਈਆਂ ਉਹਨਾਂ ਨਾਲ ਆਇਆ ਵਿਅਕਤੀ ਉਹਨਾਂ ਔਰਤਾਂ ਨੂੰ ਆਸ਼ਰਮ ਵਿੱਚ ਪਿਸ਼ਾਬ ਕਰਨ ਦਾ ਬਹਾਨਾ ਬਣਾ ਕੇ ਚੱਲਦਾ ਬਣਦਾ ਆਪਣੀ ਮਰਜ਼ੀ ਨਾਲ ਆਸ਼ਰਮ ਵਿਖੇ ਮਜਬੂਰੀ ਦਾ ਬਹਾਨਾ ਬਣਾ ਕੇ ਰਾਤ ਰਹਿਣ ਉਪਰੰਤ ਅਗਲੀ ਸਵੇਰ ਘੜੀ ਘੜਾਈ ਕਹਾਣੀ ਅਨੁਸਾਰ ਝੂਠੇ ਦੋਸ਼ ਮੜ ਦਿੱਤੇ ਗਏ ਆਸ਼ਰਮ ਉੱਤੇ ਕਬਜ਼ਾ ਕਰਨ ਦੀ ਨੀਅਤ ਰੱਖਣ ਵਾਲੇ ਕੁਝ ਲੋਕ ਪਰਚਾ ਦਰਜ ਕਰਾਉਣ ਦੀ ਸਾਰੀ ਕਾਰਵਾਈ ਕਰਵਾਉਣ ਤੱਕ ਪੁਲਿਸ ਦੇ ਨਾਲ ਰਹੇ ਸਾਰੀ ਕਾਰਵਾਈ ਨੂੰ ਅੰਜਾਮ ਦੇ ਕੇ ਪੁਲਿਸ ਮਦਦ ਨਾਲ ਆਸ਼ਰਮ ਉੱਤੇ ਕਬਜ਼ਾ ਕਰਨ ਦੇ ਉਹਨਾਂ ਯਤਨ ਕੀਤੇ ਜਿਸ ਨੂੰ ਆਸ਼ਰਮ ਦੇ ਸ਼ਰਧਾਲੂਆਂ ਵਲੋਂ ਅਸਫ਼ਲ ਬਣਾ ਦਿੱਤਾ ਗਿਆ ਇਹ ਸਾਜਿਸ ਦਾ ਹੀ ਹਿੱਸਾ ਹੈ ਉਨ੍ਹਾਂ ਕਿਹਾ ਕਿ ਪਰਚਾ ਦਰਜ ਕਰਵਾਉਣ ਵਾਲੀਆਂ ਔਰਤਾਂ,ਪੁਲਿਸ ਨਾਲ 18 ਮਈ ਨੂੰ ਆਸ਼ਰਮ ਆਏ ਸਿਆਸੀ ਆਗੂ,ਆਸ਼ਰਮ ਉੱਤੇ ਕਬਜ਼ਾ ਕਰਨ ਦੀ ਲਾਲਸਾ ਰੱਖਦੇ ਲੋਕਾਂ ਅਤੇੇ ਪੁਲਿਸ ਅਧਿਕਾਰੀਆਂ ਦੇ 17-18 ਮੲੀ ਦੇ ਫ਼ੋਨ ਕਾਲ਼ਾ ਦੀ ਡਟੇਲ ਕਢਵਾ ਲੲੀ ਜਾਵੇ ਤਾਂ ਸਾਜ਼ਿਸ਼ ਸਾਹਮਣੇ ਆ ਸਕਦੀ ਹੈ ਸੰਤਾਂ ਨੂੰ ਉਹਨਾਂ ਦੇ ਪੈਰੋਕਾਰਾਂ,ਪਰਿਵਾਰਿਕ ਮੈਂਬਰਾਂ, ਜਥੇਬੰਦੀਆਂ ਦੇ ਆਗੂਆਂ ਨਾਲ ਨਾ ਮਨਾਉਣਾ ਵੀ ਗੈਰ ਸਾਜ਼ਿਸ਼ ਦੀ ਕੜੀ ਦਾ ਹੀ ਹਿੱਸਾ ਹੈ
ਉਨ੍ਹਾਂ ਮੰਗ ਕੀਤੀ ਕਿ ਉੱਚ ਪੱਧਰੀ ਨਿਰਪੱਖ ਪੜਤਾਲ ਕਰਕੇ ਦਰਜ ਝੂਠਾ ਕੇਸ ਰੱਦ ਕੀਤਾ ਜਾਵੇ, ਗਿਰਫ਼ਤਾਰ ਸੰਤਾਂ ਨੂੰ ਰਿਹਾਅ ਕੀਤਾ, ਸਾਜਿਸ਼ ਰਚਣ ਵਾਲਿਆ ਵਿਰੁੱਧ ਕਾਰਵਾਈ ਕੀਤੀ ਜਾਵੇ ਸੰਤਾਂ ਨੂੰ ਉਹਨਾਂ ਦੇ ਪਰਿਵਾਰਿਕ ਮੈਂਬਰਾਂ,ਵਕੀਲ ਅਤੇ ਜਥੇਬੰਦੀਆਂ ਦੇ ਆਗੂਆਂ ਨੂੰ ਮਿਲਾਇਆ ਜਾਵੇ ਇਸ ਮੌਕੇ ਬਸਪਾ ਆਗੂ ਬਲਵਿੰਦਰ ਕੁਮਾਰ, ਦਸਮੇਸ਼ ਫੌਜ ਰੰਘਰੇਟਾ ਦਲ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਮਜ਼ਦੂਰ ਆਗੂ ਬਲਵੀਰ ਸਿੰਘ,ਵੀਰ ਕੁਮਾਰ,ਲੱਕੀ ਅਟਵਾਲ, ਪ੍ਰਗਟ ਕੁਮਾਰ, ਕਸ਼ਮੀਰ ਸਿੰਘ, ਸ਼ਿੰਦਾ ਫੌਜੀ,
ਆਦਿ ਨੇ ਸੰਬੋਧਨ ਕੀਤਾ

Leave a Reply

Your email address will not be published. Required fields are marked *