RNI NEWS-Inspector Ramandeep Singh honored by various organizations on becoming Inspector, Inspector Ramandeep Singh maintained mutual harmony among the people during the epidemic – Jaswinder Bal


RNI NEWS-ਇੰਸਪੈਕਟਰ ਬਣਨ ਤੇ ਰਮਨਦੀਪ ਸਿੰਘ ਨੂੰ ਵੱਖ-ਵੱਖ ਜਥੇਬੰਦੀਆਂ ਵਲੋਂ ਕੀਤਾ ਗਿਆ ਸਨਮਾਨਿਤ,ਇੰਸਪੈਕਟਰ ਰਮਨਦੀਪ ਸਿੰਘ ਨੇ ਮਹਾਂਮਾਰੀ ਦੌਰਾਨ ਲੋਕਾਂ ਚ ਆਪਸੀ ਸਾਂਝ ਬਣਾਈ ਰੱਖਣ ਰੱਖੀ -ਜਸਵਿੰਦਰ ਬੱਲ

ਜਲੰਧਰ 21 ਮਈ ( ਸੁਖਵਿੰਦਰ ਸੋਹਲ)

ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਠੱਲ ਪਾਉਣ ਲਈ ਪੁਲਿਸ ਵਿਭਾਗ ਤੇ ਸਿਹਤ ਵਿਭਾਗ ਦਾ ਅਹਿਮ ਯੋਗਦਾਨ ਹੈ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਬਲਾਕ ਸੰਮਤੀ ਮੈਂਬਰ ਜਸਵਿੰਦਰ ਬੱਲ ਨੇ ਸ਼੍ਰੀ ਰਮਨਦੀਪ ਸਿੰਘ ਨੂੰ ਇੰਸਪੈਕਟਰ ਬਣਨ ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਇੰਸਪੈਕਟਰ ਰਮਨਦੀਪ ਸਿੰਘ ਨੇ ਜਿਥੇ ਕੋਰੋਨਾ ਮਾਹਾਮਾਰੀ ਦੌਰਾਨ ਲੋੜਵੰਦ ਲੋਕਾਂ ਨੂੰ ਘਰ ਘਰ ਰਾਸ਼ਨ ਪਹੁਚਾਇਆ ਉਥੇ ਲੋਕਾਂ ਨੂੰ ਜਾਗਰੂਕ ਕਰਕੇ ਕੋਰੋਨਾ ਵਾਇਰਸ ਤੋਂ ਵੀ ਬਚਾਇਆ ਅਤੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਵੀ ਬਣਾਈ ਰੱਖਣ ਚ ਵਧੀਆ ਸੇਵਾਵਾਂ ਲਈ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸੰਤ ਬਾਬਾ ਜਗੀਰ ਸਿੰਘ, ਚੇਅਰਮੈਨ ਸਰਬੱਤ ਭਲਾ ਚੈਰੀਟੇਬਲ ਸੁਸਾਇਟੀ ਭਾਰਤ ਤੇ ਯੂ.ਕੇ. ਨੇ ਲਾਂਬੜਾ ਥਾਣੇ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੂੰ ਇਸ ਭਿਆਨਕ ਮਹਾਂਮਾਰੀ ਨਾਲ ਲੜਨ ਅਤੇ ਵਿਭਾਗ ਵਿਚ ਵਧੀਆ ਸੇਵਾਵਾਂ ਪ੍ਰਦਾਨ ਕਰਨ ‘ਤੇ ਉਨ੍ਹਾਂ ਦਾ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਵਿਜੇ ਹੀਰ ਪ੍ਰਧਾਨ ਅੰਬੇਡਕਰ ਸੈਨਾ ਸ਼ਹਿਰੀ ਨੇ ਵੀ ਆਪਣੀ ਜਥੇਬੰਦੀ ਵਲੋਂ ਅਤੇ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆ ਦਾਨ ਸੰਸਥਾ ਰਜਿ ਦੇ ਪ੍ਰਧਾਨ ਲੰਬੜਦਾਰ ਬੀਰ ਚੰਦ ਸੁਰੀਲਾ ਵਲੋਂ ਇੰਸਪੈਕਟਰ ਰਮਨਦੀਪ ਸਿੰਘ ਨੂੰ ਸਨਮਾਨਿਤ ਕੀਤਾ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਧੀ ਚੰਦ ਪ੍ਰਧਾਨ ਅੰਬੇਡਕਰ ਸੈਨਾ ਮਾਡਲ ਟਾਊਨ, ਪ੍ਰੈਸ ਸਕੱਤਰ ਸੁਮੀਤ ਬੰਗੜ, ਉਘੇ ਸਮਾਜ ਸੇਵਕ ਦਿਲਬਾਗ ਸੱਲ੍ਹਣ ਭਗਵਾਨ ਪੁਰ, ਸ਼ਤੀਸ਼ ਜੱਸਲ, ਜੀਤਾ ਤਾਜਪੁਰ ਕਲੋਨੀ ਐਡਵੋਕੇਟ ਧਰਮਪਾਲ ਮੱਟੂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਇੰਸਪੈਕਟਰ ਰਮਨਦੀਪ ਸਿੰਘ ਨੇ ਸੰਤ ਜਗੀਰ ਸਿੰਘ,ਬੀਰ ਚੰਦ ਸੁਰੀਲਾ, ਜਸਵਿੰਦਰ ਬੱਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਲੋਕਾਂ ਵਲੋਂ ਇਸ ਤਰ੍ਹਾਂ ਸਹਿਯੋਗ ਮਿਲਦਾ ਰਹੇ ਕੋਰੋਨਾ ਤਾਂ ਕੀ ਅਸੀਂ ਵੱਡੀ ਤੋਂ ਵੱਡੀ ਜੰਗ ਜਿੱਤ ਸਕਦੇ ਹਾਂ

Leave a Reply

Your email address will not be published. Required fields are marked *