RNI NEWS-ਥਾਣਾ ਸ਼ਾਹਕੋਟ,ਥਾਣਾ ਲੋਹੀਆ ਅਤੇ ਥਾਣਾ ਮਹਿਤਪੁਰ ਦੇ ਕਰਮਚਾਰੀਆ ਨੂੰ ਵਰਦੀਆਂ ਵੰਡੀਆਂ

ਜਲੰਧਰ (ਜਸਕੀਰਤ ਰਾਜਾ)

ਸ੍ਰੀ ਨਵਜੋਤ ਸਿੰਘ ਮਾਹਲ (ਪੀਪੀਐਸ) ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰਕੈਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੂਰੇ ਦੇਸ਼ ਵਿੱਚ ਕਰੋਨਾ ਵਾਇਰਸ ਦੀ ਨਾਜੂਕ ਸਥਿਤੀ ਨੂੰ ਦੇਖਦੇ ਹੋਏ ਜਿਲ੍ਹਾ ਜਲੰਧਰ ਦਿਹਾਤੀ ਵਿੱਚ ਲਗਾਏ ਗਏ ਮੁਕੰਮਲ ਲੋਕਡਾਉਨ ਦੀ ਪਾਲਣਾ ਕਰਵਾਉਣ ਹਿੱਤ ਜਿਲ੍ਹਾ ਜਲੰਧਰ ਦਿਹਾਤੀ ਦੇ ਏਰੀਆ ਵਿੱਚ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ (ਪੀਪੀਐਸ) ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਲੋਕਡਾਉਨ ਦੇ ਦੌਰਾਨ ਮੇਰੇ ਵੱਲੋਂ ਅਤੇ ਸ਼੍ਰੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਐਮ.ਐਲ.ਏ , ਸ਼ਾਹਕੋਟ ਜੀ ਵੱਲੋਂ ਸਬ – ਡਵੀਜ਼ਨ ਸ਼ਾਹਕੋਟ ਵਿੱਚ ਥਾਣਾ ਸ਼ਾਹਕੋਟ , ਥਾਣਾ ਲੋਹੀਆ ਅਤੇ ਥਾਣਾ ਮਹਿਤਪੁਰ ਦੇ ਕਰਮਚਾਰੀਆ ਨੂੰ ਵਰਦੀਆਂ ਦਿੱਤੀਆ ਗਈਆ,ਫਰੂਟ,ਬਿਸਕੁੱਟ,ਮਾਸਕ,ਦਸਤਾਨੇ,ਸੈਨੀਟਾਇਜ਼ਰ,ਆਵਲਾ ਕੈਂਡੀ , ਗੁਲੂਕੋਨ-ਡੀ ਅਤੇ ਹੱਥ ਧੋਣ ਲਈ ਡਿਟੋਲ ਸਾਬਣ,ਮੁਹੱਈਆ ਕਰਵਾਏ ਗਏ ਵਲੰਟਰੀਆਂ ਅਤੇ ਪ੍ਰੇਸ਼ ਰਿਪੋਰਟਾਂ ਨੂੰ ਵੀ ਮਾਸਕ,ਦਸਤਾਨੇ,ਸੈਨੀਟਾਇਜ਼ਰ ਫਰੂਟ,ਬਿਸਕੁੱਟ ਅਤੇ ਚਵਨਪਰਾਸ਼ ਮੁਹੱਈਆ ਕਰਵਾਏ ਗਏ ਅਤੇ ਪੁਲਿਸ ਕਰਮਚਾਰੀਆਂ ਦੀਆਂ ਦੁਖ – ਤਕਲੀਫਾਂ ਸੁਣੀਆਂ ਗਈਆਂ ਅਤੇ ਜਿਨ੍ਹਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਸਾਰੇ ਪੁਲਿਸ ਕਰਮਚਾਰੀਆ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਵਾਸਤੇ ਸੁਝਾਅ ਦਿੱਤੇ ਗਏ ਇਸ ਮੌਕੇ ਤੇ ਸ੍ਰੀ ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ(ਇੰਨਵੈਸਟੀਗੇਸ਼ਨ) ਜਲੰਧਰ ( ਦਿਹਾਤੀ ) , ਸ੍ਰੀ ਪਿਆਰਾ ਸਿੰਘ , ਪੀ.ਪੀ.ਐਸ , ਉਪ ਪੁਲਿਸ ਕਪਤਾਨ , ਸਬ ਡਬੀਜਨ ਸ਼ਾਹਕੋਟ , ਜਲੰਧਰ ( ਦਿਹਾਤੀ ) ਅਤੇ ਸ਼੍ਰੀ ਸਰਬਜੀਤ ਰਾਏ , ਪੀ.ਪੀ.ਐਸ , ਉਪ ਪੁਲਿਸ ਕਪਤਾਨ , ਸਪੈਸ਼ਲ ਬਾਂਚ ਅਤੇ ਕਰੀਨਿਲ ਇੰਨਟੈਲੀਜੈਂਸ ਜਲੰਧਰ ( ਦਿਹਾਤੀ ) , ਇੰਸਪੈਕਟਰ ਲਖਬੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ , ਸਬ – ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਸਬ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਮੌਜੂਦ ਸਨ ।

Leave a Reply

Your email address will not be published. Required fields are marked *