RNI NEWS-ਪੱਤਰਕਾਰ ਭੈਣ ਦੀ ਹੱਤਿਆ ਮਾਮਲੇ ਵਿੱਚ 12 ਦਿਨਾਂ ਵਿੱਚ ਸਿਰਫ 1 ਦੋਸ਼ੀ ਗਿਰਫ਼ਤਾਰ,ਕਾਰਵਾਈ ਨਾ ਹੋਣ ਤੇ ਪੁਲਿਸ ਚੌਕੀ ਅਜਨਾਲਾ ਵਿੱਖੇ ਹੋਵੇਗਾ ਪ੍ਰਦਰਸ਼ਨ 

ਜੰਡਿਆਲਾ ਗੁਰੂ ਕੁਲਜੀਤ ਸਿੰਘ

ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਪੱਤਰਕਾਰ ਜਗਤਾਰ ਮਾਹਲਾ ਦੀ ਛੋਟੀ ਭੈਣ ਨੂੰ ਉਸਦੇ ਸਹੁਰਾ ਪਰਿਵਾਰ ਵੱਲੋਂ ਅਜਨਾਲਾ ਵਿਖੇ ਫਾਹਾ ਦੇ ਕੇ ਮਾਰ ਦਿੱਤਾ ਗਿਆ ਸੀ ਅਤੇ ਪੁਲਿਸ ਨੇ 12 ਦਿਨਾਂ ਵਿੱਚ ਸਿਰਫ਼ ਇੱਕ ਦੋਸ਼ੀ ਨੂੰ ਗਿਰਫਤਾਰ ਕੀਤਾ ਹੈ ਅਤੇ ਬਾਕੀ ਦੋਸ਼ੀ ਅਜੇ ਬਾਹਰ ਹਨ , ਜਿਨ੍ਹਾਂ ਨੂੰ ਪੁਲਿਸ ਕਾਬੂ ਨਹੀਂ ਕਰ ਰਹੀ ।ਜਿਸਨੂੰ ਲੈ ਕੇ ਅੱਜ ਅੰਮਿ੍ਰਤਸਰ ਜ਼ਿਲ੍ਹੇ ਦੇ ਪੱਤਰਕਾਰ ਭਾਈਚਾਰੇ ਵੱਲੋ ਐੱਸ.ਐੱਸ ਪੀ ਦਿਹਾਤੀ ਵਿਕਰਮਜੀਤ ਦੁੱਗਲ ਨੂੰ ਮੰਗ ਪੱਤਰ ਦਿੱਤਾ ਕਿ ਦੋਸੀਆ ਨੂੰ ਜਲਦ ਤੋਂ ਜਲਦ ਗਿ੍ਰਫਤਾਰ ਕੀਤਾ ਜਾਵੇ ਅਤੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਪੁਲਿਸ ਚੋਕੀ ਅਜਨਾਲਾ ਦੇ ਇਚਾਰਜ ਕਰਮਪਾਲ ਸਿੰਘ ਅਤੇ ਏ.ਐੱਸ ਆਈ ਮੇਜਰ ਸਿੰਘ ਤੋਂ ਕੇਸ ਕਿਸੇ ਹੋਰ ਅਧਿਕਾਰੀ ਨੂੰ ਦਿੱਤਾ ਜਾਵੇ ।ਜੇਕਰ ਦੋਸੀਆਂ ਨੂੰ ਐਤਵਾਰ ਤੱਕ ਗਿ੍ਰਫਤਾਰ ਨਹੀਂ ਕੀਤਾ ਗਿਆ ਤਾ ਸਮੂਹ ਪੱਤਰਕਾਰ ਭਾਈਚਾਰੇ ਵੱਲੋ ਪੁਲਿਸ ਚੋਕੀ ਅਜਾਨਾਲਾ ਵਿਖੇ ਧਰਨਾ ਪ੍ਰਦਰਸਨ ਕੀਤਾ ਜਾਵੇਗਾ ਅਤੇ ਪੂਰੇ ਪੰਜਾਬ ਵਿੱਚ ਇਨਸਾਫ਼ ਮੰਗਣ ਲਈ ਚੋਕੀ ਇਚਾਰਜ ਅਤੇ ਏ ਐੱਸ ਆਈ ਮੇਜਰ ਸਿੰਘ ਦੇ ਪੁਤਲੇ ਫੁਕੇ ਜਾਣਗੇ 
ਪੱਤਰਕਾਰ ਜਗਤਾਰ ਮਾਹਲਾ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਪ੍ਰਧਾਨ ਰਣਜੀਤ ਸਿੰਘ ਮਾਸੌਣ,ਪਂ੍ਰਧਾਨ ਨਵਤੇਜ ਸਿੰਘ ਵਿਰਦੀ, ਜੋਗਾ ਸਿੰਘ, ਮਨਜੀਤ ਸਿੰਘ, ਮੁਕੇਸ਼ ਮਹਿਰਾ, ਰਾਜਵਿੰਦਰ ਸਿੰਘ,ਸਤਨਾਮ ਸਿੰਘ, ਹਰਜੀਤ ਸਿੰਘ, ਲਾਲੀ,ਧਰਵਿੰਦਰ ਸਿੰਘ,ਜਗਜੀਤ ਸਿੰਘ,ਹਰਪਾਲ ਸਿੰਘ, ਫੁੱਲਜੀਤ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ ਫਰਿਆਦ, ਅਵਤਾਰ ਸਿੰਘ ਘਰਿੰਡਾ, ਕੁਲਬੀਰ ਸਿੰਘ ਢਿੱਲੋਂ,

Leave a Reply

Your email address will not be published. Required fields are marked *