RNI NEWS-ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੇ ਹੱਮਲਿਆ ਖ਼ਿਲਾਫ ਨਕੋਦਰ ਵਿਖੇ ਕੁੱਲ ਹਿੰਦ ਕਿਸਾਨ ਤਾਲਮੇਲ ਸ਼ੰਘਰਸ਼ ਕਮੇਟੀ ਨੇ ਕੀਤਾ ਟਰੈਕਟਰ ਰੋਸ ਮਾਰਚ

ਨਕੋਦਰ – 27 ਜੁਲਾਈ – ਸੁਖਵਿੰਦਰ ਸੋਹਲ

ਪੰਜਾਬ ਦੀਆ 13 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਸੂਬੇ ਭਰ ਵਿੱਚ ਆਕਲੀ+ਭਾਜਪਾ ਗੱਠਜੋੜ ਦੇ ਮੈਂਬਰਾਂ ਪਾਰਲੀਮੈਂਟ,ਵਿਧਾਇਕ ਦੇ ਘਰ, ਦਫ਼ਤਰਾ ਅਗੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੋਸ ਮਾਰਚ ਕਰਕੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੇ ਹੱਮਲਿਆ ਖ਼ਿਲਾਫ ਜ਼ਬਰਦਸਤ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤੇ ਗਏ ਇਸੇ ਲੜੀ ਜਲੰਧਰ ਜ਼ਿਲੇ ਦੀਆ ਵੱਖ ਵੱਖ ਕਿਸਾਨ ਜਥੇਬੰਦੀਆਂ ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ,ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਵਿਚ ਸੈਂਕੜੇ ਟਰੈਕਟਰਾਂ ਤੇ ਕਿਸਾਨ ਪਿੰਡਾ ਵਿੱਚ ਰੋਸ ਮਾਰਚ ਕਰਦੇ ਹੋਏ ਦਾਣਾ ਮੰਡੀ ਨਕੋਦਰ ਵਿਖੇ ਪੁਜੇ ਕੇਂਦਰ ਸਰਕਾਰ ਵੱਲੋਂ ਕਿਸਾਨੀ ਦੇ ਉਜਾੜੇ ਲਈ ਲਿਆਂਦੇ ਤਿੰਨ ਖੇਤੀ ਆਰਡੀਨੈਂਸ ਮਸਲਿਆਂ ਤੇ ਕਿਸਾਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਮਨੋਹਰ ਸਿੰਘ ਗਿੱਲ,ਸ਼ੰਘਰਸ਼ ਕਮੇਟੀ ਦੇ ਆਗੂ ਮਨਜੀਤ ਸਿੰਘ, ਦਿਹਾਤੀ ਮਜ਼ਦੂਰ ਸਭਾ ਸੂਬਾ ਪ੍ਰਧਾਨ ਦਰਸ਼ਨ ਸਿੰਘ ਨਾਹਰ,ਦਿਹਾਤੀ ਮਜ਼ਦੂਰ ਸਭਾ ਸੂਬਾ ਕਮੇਟੀ ਮੈਂਬਰ ਨਿਰਮਲ ਸਿੰਘ ਆਧੀ ਨੇ ਕਿਹਾ ਕਿ ਸਾਮਰਾਜੀ ਦੇਸ਼ਾਂ ਦੀਆ ਹਿਦਾਇਤਾ ਤੇ ਭਾਰਤੀ ਖੇਤੀ ਨੂੰ ਵੱਡੇ ਕਾਰਪੋਰੇਟ ਦੇ ਹਵਾਲੇ ਕਰਨ ਤੇ ਬਿਜਲੀ ਦੇ ਬਿੱਲ ਲ਼ਗਾੲਿਆ ਜਾ ਰਿਹਾ ਟਰੈਕਟਰ ਰੋਸ ਮਾਰਚ ਆਕਲੀ ਦਲ ਤੋ ਵਿਧਾਇਕ ਵਡਾਲਾ ਦੇ ਸੰਬੋਧਨ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਸੁਣਿਆ ਤੇ ਉਹਨਾ ਕਿਹਾ ਕਿ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚੀ ਜਾਵੇਗੀ ਇਸ ਮੌਕੇ ਗੁਰਦੇਵ ਸਿੰਘ ਨੂਰਪੁਰ,ਗੁਰਦੇਵ ਸਿੰਘ ਮੱਲ੍ਹੀਆ, ਦਲਵਿੰਦਰ ਸਿੰਘ ਕੁਲਾਰ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *