RNI NEWS-ਬਿਲਗਾ ਥਾਣਾ ਦੇ ਐਸਐਚਓ ਸੁਰਜੀਤ ਸਿੰਘ ਪੱਡਾ ਨੇ ਸ਼ਰਾਬ ਤਸਕਰਾਂ ਨੂੰ ਪਾਈਆਂ ਭਾਜੜਾਂ,ਹਜ਼ਾਰਾਂ ਲੀਟਰ ਦੇਸੀ ਸ਼ਰਾਬ ਅਤੇ ਲਾਹਣ ਸਮੇਤ ਇਕ ਕਾਬੂ
ਨੂਰਮਹਿਲ 2 ਅਗਸਤ (ਰਾਮ ਮੂਰਤੀ)
ਬਿਲਗਾਂ ਪੁਲਿਸ ਨੇ ਇੱਕ ਞਿਆਕਤੀ ਨੂੰ 6,750 ਮਿਲੀ ਲੀਟਰ ਦੇਸੀ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਏ ਐਸ ਆਈ ਮੋਹਣ ਲਾਲ ਸਮੇਤ ਪੁਲਿਸ ਪਾਰਟੀ ਦੁਰਾਨੇ ਗਸਤ ਬਿਲਗਾਂ ਤੋ ਪਿੰਡ ਸੰਗੋਵਾਲ ਨੂੰ ਜਾ ਰਹੇ ਸਨ ਜਦੋ ਪਿੰਡ ਸੰਗੋਵਾਲ ਬੱਸ ਅੱਡੇ ਦੇ ਕੋਲ ਪਹੁੰਚੇ ਤਾ ਪਿੰਡ ਸੰਗੋਵਾਲ ਵਲੋ ਇੱਕ ਞਿਆਕਤੀ ਆਪਣੇ ਹੱਥ ਵਿੱਚ ਪਲਾਸਟਿਕ ਦੀ ਕੇਨੀ ਫੜੀ ਹੋਈ ਆਉਦਾ ਦਿਖਾਈ ਦਿੱਤਾ ਉਸ ਵਿਆਕਤੀ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਪੁੱਛ ਪੜਤਾਲ ਕਰਨ ਤੇ ਉਨਾਂ ਕੋਲੋ ਪਲਾਸਟਿਕ ਦੀ ਕੇਨੀ ਵਿੱਚੋਂ 6,750 ਮਿਲੀ ਲੀਟਰ ਦੇਸੀ ਨਜਾਇਜ਼ ਸ਼ਰਾਬ ਬਰਾਮਦ ਹੋਈ ਞਿਆਕਤੀ ਦੀ ਪਛਾਣ ਜੋਗਿੰਦਰ ਸਿੰਘ ਵਾਸੀ ਪਿੰਡ ਸੰਗੋਵਾਲ ਵਜੋ ਹੋਈ ਬਿਲਗਾਂ ਪੁਲਿਸ ਨੇ ਞਿਆਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਅਲਗੇਰੀ ਕਾਰਵਾਈ ਸ਼ੁਰੂ ਕੀਤੀ ਗੲੀ ਹੈ
ਇਸੇ ਤਰ੍ਹਾਂ ਬਿਲਗਾਂ ਪੁਲਿਸ ਨੇ 1,12,500 ਮਿਲੀ ਲੀਟਰ ਦੇਸੀ ਨਜਾਇਜ਼ ਸ਼ਰਾਬ 3000 ਲੀਟਰ ਲਾਹਣ ਫੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਥਾਣਾਂ ਮੁੱਖੀ ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਏ ਐਸ ਆਈ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੁਰਾਨੇ ਗਸਤ ਬਿਲਗਾਂ ਤੋ ਪਿੰਡ ਭੋਡੇ ਵਲ ਨੂੰ ਜਾ ਰਿਹਾ ਸੀ ਪਿੰਡ ਭੋਡੇ ਟੀ ਪੁਆਇੰਟ ਕੋਲ ਪਹੁੰਚੇ ਤਾ ਕਿਸੇ ਖਾਸ ਮੁਖਬਰ ਨੇ ਦੱਸਿਆ ਕਿ ਇੱਕ ਞਿਆਕਤੀ ਪਿੰਡ ਭੋਡੇ ਡੇਰਾ ਮਾਇਆ ਧੁੰਸੀ ਬੰਨ੍ਹ ਸਤਲੁਜ ਦਰਿਆ ਅੰਦਰ ਡਿਗੀਆ ਵਿੱਚ ਡਰੱਮ ਲੋਹੇ ਵਿੱਚ ਲਾਹਣ ਪਾ ਕੇ ਨਜਾਇਜ਼ ਸ਼ਰਾਬ ਕਸੀਦ ਕਰਨ ਦਾ ਧੰਦਾ ਕਰਦਾ ਹੈ ਇਹ ਖਬਰ ਪੱਕੀ ਹੈ ਹੁਣੇ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਤੇ ਲਾਹਣ ਫੜੀ ਜਾ ਸਕਦੀ ਹੈ ਏ ਐਸ ਆਈ ਹਰਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਡੇਰਾ ਮਾਇਆ ਧੁੰਸੀ ਬੰਨ੍ਹ ਸਤਲੁਜ ਦਰਿਆ ਤੇ ਰੇਡ ਕੀਤੀ ਤਾ ਪੁਲਿਸ ਪਾਰਟੀ ਨੂੰ ਦੇਖ ਕੇ ਨਾ ਮਲੂਮ ਵਿਆਕਤੀ ਮੌਕੇ ਤੋ ਦੋੜਨ ਵਿੱਚ ਸਫਲ ਹੋ ਗਿਆ ਪੁਲਿਸ ਪਾਰਟੀ ਨੇ ਮੌਕੇ ਤੋ 1,12,500 ਮਿਲੀ ਲੀਟਰ ਦੇਸੀ ਨਜਾਇਜ਼ ਸ਼ਰਾਬ ਅਤੇ 3000 ਲੀਟਰ ਲਾਹਣ ਦੋ ਡਰੱਮ ਲੋਹੇ ਦੇ ਬਰਾਮਦ ਕੀਤੇ ਬਿਲਗਾਂ ਪੁਲਿਸ ਨੇ ਨਾ ਮਲੂਮ ਵਿਆਕਤੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।