RNI NEWS-ਰਾਸ਼ਟਰਪਤੀ ਦੀ ਪੋਸਟ ਨੂੰ ਖਤਮ ਕਰ ਦੇਣਾ ਚਾਹੀਦਾ – ਮਲਕੀਤ ਚੁੰਬਰ


RNI NEWS-ਰਾਸ਼ਟਰਪਤੀ ਦੀ ਪੋਸਟ ਨੂੰ ਖਤਮ ਕਰ ਦੇਣਾ ਚਾਹੀਦਾ – ਮਲਕੀਤ ਚੁੰਬਰ

ਨਕੋਦਰ – ਸੁਖਵਿੰਦਰ ਸੋਹਲ/ਬਲਜੀਤ ਕੌਰ 

ਅੱਜ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਆਪਣੇ ਬੱਚਿਆਂ ਬੁੱਢਿਆਂ ਮਾਪਿਆਂ ਨਾਲ ਕੜਕ ਦੀ ਠੰਡ ਵਿੱਚ ਬੈਠਿਆਂ ਆਪਣੇ ਪਰਿਵਾਰ ਦੇ ਲੋਕਾਂ ਨੂੰ ਮੋਤ ਦੇ ਮੂੰਹ ਜਾਂਦਿਆਂ ਦੇਖ ਲੋਕਾਂ ਦੀ ਤਕਲੀਫ ਨੂੰ ਸਮਝਣ ਵਿੱਚ ਰਾਸ਼ਟਰਪਤੀ ਆਪਣੀ ਜ਼ੁਮੇਵਾਰੀ ਸਹੀ ਢੰਗ ਨਾ ਨਿਵਾ ਸਕਦਾ ਹੋਵੇ ਉਸ ਅਹੁਦੇ ਦਾ ਕੀ ਫਾਇਦਾ ਜੋ ਦੇਸ਼ ਦੀ ਜਨਤਾ ਉਤੇ ਲੱਗਭਗ 10 ਲੱਖ ਰੁਪਏ ਮਹੀਨੇ ਦਾ ਬੋਝ ਹੈ ਜੋ ਬੇਫਜੂਲ ਹੈ ਟੀਵੀ ਚੈਨਲਾਂ ਉੱਤੇ ਬੀਜੇਪੀ ਦੇ ਲੀਡਰ ਕਿਸਾਨ ਆਗੂਆਂ ਦੇ ਸੁਆਲਾਂ ਦੇ ਜੁਆਬ ਤੱਕ ਨਹੀਂ ਦੇ ਪਾ ਰਹੇ ਇੱਕੋ ਹੀ ਗੱਲ ਕਰਦੇ ਹਨ ਕਿ ਜਦੋਂ ਬਿੱਲਾ ਵਿੱਚ ਕੁੱਝ ਬਚਿਆ ਹੀ ਨਹੀਂ ਤਾਂ ਖਾਲੀ ਡੱਬਾਂ ਤਾ ਰਹਿਣ ਦਿਓ ਜਦੋਂ ਕਿਸਾਨ ਆਗੂ ਪੁਛਦੇ ਹਨ ਕਿ ਬਿੱਲ ਤਾਂ ਸਾਰੇ ਹੀ ਮਾੜੇ ਹਨ ਸਾਰੇ ਹਟਾ ਦਿਓਗੇ ਤਾਂ ਫਿਰ ਖਾਲੀ ਡੱਬੇ ਦਾ ਕਰੋਗੇ ਕੀ ਤਾਂ ਬੀਜੇਪੀ ਵਾਲਿਆਂ ਨੂੰ ਕੋਈ ਜੁਆਬ ਤੱਕ ਨਹੀਂ ਆਉਂਦਾ ਬੀ ਜੇ ਪੀ ਦੀ ਸਰਕਾਰ ਸੰਵਿਧਾਨ ਦੇ ਹਿਸਾਬ ਨਾਲ ਬਣੀ ਸੀ ਨਾ ਕਿ ਮੰਨੂ ਸਿਮਰਤੀ ਨਾਲ ਜਿਹੜੇ ਕਹਿੰਦੇ ਹਨ ਕਿ ਇਹ ਤਾਂ ਕਿਸਾਨ ਹੋ ਹੀ ਨਹੀਂ ਸਕਦੇ ਕਿਉਂਕਿ ਇਹਨਾਂ ਕੋਲ ਵੱਡੀਆਂ ਵੱਡੀਆਂ ਗੱਡੀਆਂ ਹਨ ਵੱਡੇ ਵੱਡੇ ਫੂਨ ਹਨ ਅੰਗਰੇਜ਼ੀ ਬੋਲਦੇ ਹਨ ਕਿਉ ਨਾ ਹੋਣ ਇਹ ਅਧਿਕਾਰ ਸਾਨੂੰ ਭਾਰਤ ਦਾ ਸੰਵਿਧਾਨ ਦਿੰਦਾ ਹੈ ਅਸੀ ਮੰਨੂ ਸਿਮਰਤੀ ਦੇ ਗੁਲਾਮ ਨਹੀਂ ਹਾਂ ਮੋਦੀ ਸਰਕਾਰ ਇਹ ਖੇਤੀ ਬਿੱਲ ਗਲਤ ਤਰੀਕੇ ਨਾਲ ਲੈ ਕੇ ਆਈ ਹੈ ਇਸ ਨੂੰ ਹਰ ਹੀਲੇ ਵਾਪਸ ਕਰਨੇ ਪੈਣਗੇ ਕਾਂਗਰਸ ਪਾਰਟੀ ਨੂੰ ਵੀ ਦੋਗਲੀ ਰਾਜਨੀਤੀ ਛੱਡ ਕੇ ਕਿਸਾਨਾਂ ਨਾਲ ਖੜ੍ਹੇ ਹੋਣਾ ਚਾਹੀਦਾ ਹੈ ਇੱਕ ਪਾਸੇ ਕਾਂਗਰਸ ਦੇ MP ਦਿੱਲੀ ਧਰਨਾ ਲਾ ਕੇ ਬੈਠੇ ਹਨ ਦੂਸਰੇ ਪਾਸੇ ਪੰਜਾਬ ਸਰਕਾਰ ਜਲੰਧਰ ਵਿੱਚ ਕਿਸਾਨਾਂ ਉੱਤੇ ਲਾਠੀਚਾਰਜ ਕਰ ਰਹੀ ਹੈ ਜਿਸ ਦੀ ਬਹੁਜਨ ਸਮਾਜ ਪਾਰਟੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਦਸੰਬਰ ਮਹੀਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦੀ ਸ਼ਹੀਦੀ ਦਾ ਮਹੀਨਾ ਹੈ ਪਿਓ ਦੇ ਦੱਸੇ ਮਾਰਗ ਉੱਤੇ ਚੱਲਦਿਆਂ ਕਿਸਾਨ ਮਜ਼ਦੂਰ ਅੱਜ ਦਿੱਲੀ ਧਰਨੇ ਦੌਰਾਨ ਜ਼ਾਲਮ ਸਰਕਾਰ ਦੇ ਜੁਲਮ ਅੱਗੇ ਝੁਕਣ ਦੀ ਬਜਾਏ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੱਸੇ ਮਾਰਗ ਤੇ ਚੱਲ ਕੇ ਸ਼ਹੀਦੀ ਪ੍ਰਾਪਤ ਕਰ ਰਹੇ ਹਨ

Leave a Reply

Your email address will not be published. Required fields are marked *