RNI NEWS-ਕਨੂੰਨ ਸਭ ਲਈ ਬਰਾਬਰ ਹੈ ਫਿਰ ਵਿਤਕਰਾ ਕਿਉਂ – ਮਲਕੀਤ ਚੁੰਬਰ

ਨਕੋਦਰ – ਸੁਖਵਿੰਦਰ ਸੋਹਲ/ਬਲਜੀਤ ਕੌਰ 

ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਮਲਕੀਤ ਚੁੰਬਰ ਨੇ ਕਿਹਾ ਹੈ ਕਿ ਭਾਰਤ ਦਾ ਸੰਵਿਧਾਨ ਸਭ ਨੂੰ ਬਰਾਬਰ ਦਾ ਹੱਕ ਦਿੰਦਾ ਹੈ ਫਿਰ ਉਹ ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਜਾਂ ਫਿਰ ਆਮ ਨਾਗਰਿਕ ਫਿਰ ਸਰਕਾਰਾਂ ਆਪਣੇ ਹਿਸਾਬ ਨਾਲ ਕਿਓ ਕਾਰਵਾਈ ਕਰਦੀਆਂ ਹਨ ਬੀ ਜੇ ਪੀ ਵਾਲੇ ਅੰਨਦਾਤੇ ਨੂੰ ਅੱਤਵਾਦੀ ਖਾਲਸਤਾਨੀ ਨਕਸਲੀ ਗੁਮਰਾਹ ਹੋਏ ਪਿਕਨਿਕ ਮਨਾਉਣ ਵਾਲੇ ਕਹਿ ਕੇ ਕਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ ਉਨ੍ਹਾਂ ਉਤੇ ਕੋਈ ਕਾਰਵਾਈ ਨਹੀਂ ਸਾਬਕਾ ਮੰਤਰੀ ਦੇ ਘਰ ਅੱਗੇ ਗੋਹਾ ਸੁੱਟਣ ਤੇ 307 ,452 ਦਾ ਪਰਚਾ ਦਰਜ਼ ਕਰਨ ਵਾਲੀ ਪੁਲਿਸ ਨੂੰ ਜਨਤਾ ਨੂੰ ਜੁਆਬ ਦੇਣਾ ਹੋਵੇਗਾ ਕਿ 307 ਕਿਸ ਅਧਾਰ ਤੇ ਲਗਾਈ ਹੈ ਅਤੇ ਸਾਬਕਾ ਮੰਤਰੀ ਤੇ ਭੜਕਾਊ ਭਾਸ਼ਣ ਦੇਣ ਤੇ ਕੀ ਕਾਰਵਾਈ ਕੀਤੀ ਫਿਰ ਪੁਲਿਸ ਨੂੰ ਉਸ ਉਤੇ ਵੀ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ਼ ਕਰਨਾ ਚਾਹੀਦਾ ਸੀ ਪੰਜਾਬ ਸਰਕਾਰ ਵੀ ਵਾਰ ਵਾਰ ਰੰਗ ਬਦਲ ਰਹੀ ਹੈ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਕਰਦੀ ਆਪਣਾ ਨਕਲੀ ਮਖੋਟਾ ਉਤਾਰ ਕੇ ਅਸਲੀ ਚਿਹਰਾ ਸਾਹਮਣੇ ਲੈ ਹੀ ਆਉਂਦੀ ਹੈ ਕਦੇ ਜਲੰਧਰ ਕਦੇ ਪਟਿਆਲਾ ਕਦੇ ਹੁਸ਼ਿਆਰਪੁਰ ਕਦੇ ਸੰਗਰੂਰ ਵਿਖੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਉੱਤੇ ਅੰਨਾ ਤਸ਼ੱਸਦ ਕਰਕੇ ਆਪਣਾ ਅਸਲੀ ਚਿਹਰਾ ਦਿਖਾ ਹੀ ਦਿੰਦੀ ਹੈ ਬਹੁਜਨ ਸਮਾਜ ਪਾਰਟੀ ਬੀ ਜੇ ਪੀ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਦੋਗਲੀ ਰਾਜਨੀਤੀ ਦੀ ਨਿਖੇਧੀ ਕਰਦੀ ਹੈ ਬੀ ਜੇ ਪੀ ਵਾਲੇ ਕਹਿੰਦੇ ਹਨ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਦੂਸਰੇ ਪਾਸੇ ਕਿਸਾਨਾਂ ਨੂੰ ਕੜਕਦੀ ਠੰਡ ਵਿੱਚ ਸੜਕਾਂ ਉੱਤੇ ਬੈਠਾ ਕਿ ਮੌਤ ਦੇ ਮੂੰਹ ਵਿੱਚ ਪਾਇਆ ਜਾ ਰਿਹਾ ਹੈ ਇਸ ਹਿਸਾਬ ਨਾਲ ਤਾਂ ਮੋਦੀ ਸਰਕਾਰ ਉਤੇ ਅਤੇ ਪ੍ਰਧਾਨ ਮੰਤਰੀ ਮੋਦੀ ਉੱਤੇ ਵੀ 302 ਦਾ ਪਰਚਾ ਦਰਜ਼ ਹੋਣਾ ਚਾਹੀਦਾ ਹੈ ਜਿਹਨਾਂ ਕਰਕੇ 50 ਤੋਂ ਵੱਧ ਕਿਸਾਨਾਂ ਨੇ ਸ਼ਹਾਦਤ ਦਿੱਤੀ ਹੈ ਇਹਨਾਂ ਮੌਤ ਦੀ ਜੁਮੇਵਾਰ ਸਰਕਾਰ ਹੈ ਸਰਕਾਰ ਕਹਿੰਦੀ ਹੈ ਕਿ ਇੱਕਲੇ ਪੰਜਾਬ ਦੇ ਕਿਸਾਨਾਂ ਨੂੰ ਬਿੱਲਾ ਦੀ ਤਕਲੀਫ ਹੈ ਤਾਂ ਰਸਤੇ ਬੰਦ ਕਰ ਕੇ ਦੇਸ਼ ਦੇ ਕੋਨੇ ਕੋਨੇ ਤੋਂ ਆ ਰਹੇ ਕਿਸਾਨ ਮਜ਼ਦੂਰ ਨੂੰ ਕਿਉ ਰੋਕਿਆ ਜਾ ਰਿਹਾ ਹੈ ਕਿਉਂਕਿ ਸਰਕਾਰ ਨੂੰ ਵੀ ਪਤਾ ਹੈ ਕਿ ਇਹ ਅੰਦੋਲਨ ਇੱਕਲੇ ਕਿਸਾਨਾਂ ਦਾ ਨਹੀ ਰਿਹਾ ਦੇਸ਼ ਵਿਆਪੀ ਅੰਦੋਲਨ ਬਣ ਚੁੱਕਾ ਹੈ ਕਿਸਾਨ ਲੋਕਾਂ ਨੂੰ ਦੇਸ਼ ਵਿਆਪੀ ਅੰਦੋਲਨ ਲਈ ਤਿਆਰ ਕਰ ਚੁੱਕੇ ਹਨ ਸਰਕਾਰ ਬਿੱਲ ਦੇ ਫੈਦੇ ਕਿਸਾਨਾਂ ਨੂੰ ਨਹੀਂ ਸਮਝਾ ਪਾਈ ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਤਰਕ ਨਾਲ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਬਿੱਲ ਕਿੰਨੇ ਘਾਤਕ ਹਨ ਸਰਕਾਰ ਦੇ ਕੋਲ ਕੋਈ ਜਵਾਬ ਨਹੀਂ ਹੈ ਗਲਤ ਹੱਥ ਕੰਢੇ ਵਰਤ ਕੇ ਲੋਕਾਂ ਦੇ ਰੋਹ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸਰਕਾਰ ਦੇ ਲੲੀ ਜ਼ਿਆਦਾ ਮੁਸ਼ਕਿਲ ਪੈਦਾ ਕਰੇਗੀ

Leave a Reply

Your email address will not be published. Required fields are marked *