RNI NEWS-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਹਾੜੇ ਤੇ ਜਿਲਾ ਪੁਲਿਸ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ

ਜਲੰਧਰ (ਜਸਕੀਰਤ ਰਾਜਾ/ਦਲਵਿੰਦਰ ਸੋਹਲ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਸਾਹਿਬ ਏ ਕਮਾਲ ਜੀ ਦੇ ਜਨਮ ਦਿਹਾੜੇ ਤੇ ਜਿਲ੍ਹਾ ਪੁਲਿਸ ਜਲੰਧਰ ਦਿਹਾਤੀ ਵੱਲੋਂ ਜਿਲਾ ਦੇ ਦਫਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਇਸ ਸ਼ੁਭ ਅਵਸਰ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਜੂਰੀ ਰਾਗੀ ਕੀਰਤਨ ਜੱਥਾ ਭਾਈ ਭੁਪਿੰਦਰ ਸਿੰਘ ਜੀ ਵੱਲੋਂ ਕੀਰਤਨ ਰਾਂਹੀ ਸੰਗਤਾਂ ਨੂੰ ਸ਼ਬਦ ਗੁਰਬਾਣੀ ਨਾਲ ਜੋੜਿਆ ਗਿਆ ਇਸ ਤੋਂ ਇਲਾਵਾ ਸ਼੍ਰੀ ਸੁਰਜੀਤ ਸਿੰਘ ਏਐਸਆਈ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਸੰਖੇਪ ਵਿਆਖਿਆ ਕੀਤੀ ਜਿਸ ਉਪਰੰਤ ਸਰਬੱਤ ਦੇ ਭਲੇ ਅਤੇ ਪੁਲਿਸ ਵਿਭਾਗ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਉਪਰੰਤ ਚਾਹ ਅਤੇ ਪ੍ਰਸ਼ਾਦੇ ਦਾ ਅਤੁੱਟ ਲੰਗਰ ਵਰਤਾਇਆ ਗਿਆ

 

ਇਸ ਪਾਵਨ ਤੇ ਮੌਕੇ ਮਾਨਯੋਗ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐੱਸ ਕਮਿਸ਼ਨਰ ਪੁਲਿਸ ਜਲੰਧਰ, ਮਾਨਯੋਗ ਡਾ. ਸੰਦੀਪ ਗਰਗ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਸ੍ਰੀ ਰਵੀ ਕੁਮਾਰ ਆਈਪੀਐੱਸ ਪੁਲਿਸ ਕਪਤਾਨ ਸਥਾਨਕ, ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀਪੀਐੱਸ ਪੁਲਿਸ ਕਪਤਾਨ ਤਫਤੀਸ਼ , ਸ੍ਰੀ ਪਰਮਿੰਦਰ ਸਿੰਘ ਹੀਰ ਪੀਪੀਐੱਸ ਪੁਲਿਸ ਕਪਤਾਨ ਪੀਬੀਆਈ,ਸ੍ਰੀਮਤੀ ਮਨਜੀਤ ਕੌਰ ਪੀਪੀਐੱਸ ਪੁਲਿਸ ਕਪਤਾਨ ਸ਼ਪੈਸ਼ਲ ਬਰਾਂਚ, ਸ੍ਰੀ ਸੁਰਿੰਦਰ ਪਾਲ ਪੀਪੀਐੱਸ ਡੀਐਸਪੀ ਪੀਬੀਆਈ, ਸ੍ਰੀ ਜਤਿੰਦਰ ਪਾਲ ਸਿੰਘ ਪੀਪੀਐੱਸ ਡੀਐਸਪੀ ਉਪਰੇਸ਼ਨ/ ਸਕਿਊਰਟੀ,ਸ੍ਰੀ ਹਰਿੰਦਰ ਸਿੰਘ ਮਾਨ ਪੀਪੀਐੱਸਡੀਐਸਪੀ ਆਦਮਪੁਰ , ਸ੍ਰੀ ਨਵਨੀਤ ਸਿੰਘ ਮਾਹਲ ਪੀਪੀਐੱਸ ਡੀਐਸਪੀ ਨਕੋਦਰ , ਸ੍ਰੀ ਸੁਖਪਾਲ ਸਿੰਘ ਪੀਪੀਐੱਸ ਡੀਐਸਪੀ ਕਰਤਾਰਪੁਰ ਸ਼੍ਰੀ ਨਰਿੰਦਰ ਸਿੰਘ ਔਜਲਾ ਪੀਪੀਐੱਸ ਪੀਬੀਆਈ ਕਰਾਇਮ ਅਗੇਂਸਟ ਵੋਮੈਂਨ ਸ੍ਰੀ ਦਵਿੰਦਰ ਸਿੰਘ ਘੁੰਮਣ ਪੀਪੀਐੱਸ ਡੀਐਸਪੀ ਸ਼ਪੈਸ਼ਲ ਬਰਾਂਚ,ਅਮਰਿੰਦਰ ਸਿੰਘ ਪੀਪੀਐਸ ਡੀਐਸਪੀ ਟਰੈਫਿਕ, ਸ੍ਰੀ ਰਣਜੀਤ ਸਿੰਘ ਬਦੇਸ਼ਾ ਪੀਪੀਐੱਸ ਡੀਐਸਪੀ ਡਿਟੈਕਟਿਵ ਅਤੇ ਸਮੂਹ ਦਫਤਰ ਸਟਾਫ ਮੌਜੂਦ ਸਨ 

Leave a Reply

Your email address will not be published. Required fields are marked *