RNI NEWS – ਸਰਕਾਰਾਂ ਦੀ ਕਹਿੰਣੀ ਤੇ ਕਰਨੀ ਵਿੱਚ ਬਹੁਤ ਫ਼ਰਕ ਹੈ – ਮਲਕੀਤ ਚੁੰਬਰ


RNI NEWS – ਸਰਕਾਰਾਂ ਦੀ ਕਹਿੰਣੀ ਤੇ ਕਰਨੀ ਵਿੱਚ ਬਹੁਤ ਫ਼ਰਕ ਹੈ – ਮਲਕੀਤ ਚੁੰਬਰ

ਨਕੋਦਰ – ਸੁਖਵਿੰਦਰ ਸੋਹਲ 

ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਸਰਕਾਰਾਂ ਦੀ ਕਿਹਣੀ ਅਤੇ ਕਰਨੀ ਵਿੱਚ ਬਹੁਤ ਫ਼ਰਕ ਹੈ ਕਿਸਾਨ ਮਜ਼ਦੂਰ ਅੰਦੋਲਨ ਨੂੰ ਸਰਕਾਰ ਕਹੀ ਰਹੀ ਹੈ ਕਿ ਅਸੀਂ ਵਿਚੋਲੀਏ ਬਾਹਰ ਕੱਢਣਾ ਚਾਹੁੰਦੇ ਹਾਂ ਪਰ ਦੂਜੇ ਪਾਸੇ ਵਿਚੋਲੀਏ ਨੇ 35 ਰੁਪਏ ਪਟਰੋਲ ਡੀਜ਼ਲ 400 ਵਾਲਾਂ ਸਿਲੰਡਰ ਤੇਲ 100 ਰੁ ਸਿੰਲਡਰ 840 ਰੁਪਏ ਬੇਚ ਕੇ ਲੋਕਾਂ ਦਾ ਜੀਣਾ ਮੁਹਾਲ ਕੀਤਾ  ਹੈ ਸਭਕਾ ਸਾਥ ਸਭਕਾ ਵਿਕਾਸ ਦਾ ਨਾਅਰਾ ਲਾਉਣ ਵਾਲੀ ਬੀਜੇਪੀ ਸਰਕਾਰ ਦਲਿਤਾਂ ਸਿੱਖਾਂ ਮੁਸਲਮਾਨਾਂ ਇਸਾਈਆਂ ਕਿਸਾਨਾਂ ਮਜ਼ਦੂਰਾਂ ਦੇਸ਼ ਧੀਆਂ ਉਤੇ ਅੰਨਾ ਅੱਤਿਆਚਾਰ ਕਰ ਰਹੀ ਹੈ ਧੀਆਂ ਦੀਆਂ ਇਜ਼ਤਾਂ ਰੋਲੀਆਂ ਜਾਂ ਰਹੀਆਂ ਹਨ ਇੰਨਸਾਫ ਮੰਗਦੇ ਲੋਕਾਂ ਉਤੇ ਤਸ਼ੱਸਦ ਕੀਤਾ ਜਾ ਰਿਹਾ ਹੈ ਜੋ ਲੋਕਤੰਤਰ ਦਾ ਘਾਣ ਹੈ ਦੇਸ਼ ਅੰਦਰ ਸਰਕਾਰ ਦੇ ਖਿਲਾਫ ਹੋਏ ਅੰਦੋਲਨਾਂ ਵਿੱਚ ਸਰਕਾਰ ਨੇ ਹਮੇਸ਼ਾ ਆਪਣੇ ਬੰਦਿਆਂ ਨੂੰ ਭੇਜਕੇ ਅੰਦੋਲਨਾਂ ਨੂੰ ਖਤਮ ਕਰਨ ਲਈ ਘਟੀਆ ਰਾਜਨੀਤੀ ਕੀਤੀ ਜਿਸ ਨਾਲ ਅਨੇਕਾਂ ਕੀਮਤੀ ਜਾਨਾਂ ਗਈਆਂ ਅੱਜ ਹਨ ਭਾਰਤ ਦੇਸ਼ ਵਿਕਾਸ਼ ਲਈ ਨਹੀਂ ਜਾਣਿਆ ਜਾਂਦਾ ਜਾਤ ਪਾਤ ਛੂਆ ਛਾਤ ਗੰਦੀ ਰਾਜਨੀਤੀ ਲਈ ਜਾਣਿਆ ਜਾਂਦਾ ਹੈ ਪੁਲਿਸ ਅਫਸਰਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸੰਵਿਧਾਨ ਦੇ ਹਿਸਾਬ ਨਾਲ ਕੰਮ ਕਰੋ ਨਾ ਕਿ ਕਿਸੇ ਰਾਜਨੀਤਕ ਲੀਡਰਾਂ ਦੇ ਕਹਿਣ ਤੇ ਕਿਉ ਕਿ ਸੰਵਿਧਾਨ ਵਿੱਚ ਕਨੂੰਨ ਸਭ ਲਈ ਬਰਾਬਰ ਹਨ ਆਮ ਇਨਸਾਨ ਦਾ ਦਿਲ ਜਿੱਤੋ ਗੰਦੀ ਸਿਆਸਤ ਦੇ ਭਾਈਵਾਲ ਨਾ ਬਣੋ ਤੁਸੀ ਲੋਕਾਂ ਲਈ ਹੋ ਲੋਕ ਤਹਾਨੂੰ ਬਹੁਤ ਪਿਆਰ ਕਰਦੇ ਹਨ ਜਦੋਂ ਤੁਸੀਂ ਕੁੱਝ ਅਫਸਰ ਗੰਦੀ ਰਾਜਨੀਤੀ ਦੇ ਚਲਦਿਆਂ ਲੋਕਾਂ ਉਤੇ ਤਸ਼ੱਸਦ ਕਰਦੇ ਹੋ ਤਾਂ ਲੋਕਾਂ ਦੀ ਨਫ਼ਰਤ ਦਾ ਕਾਰਨ ਤੁਸੀਂ ਕੁੱਝ ਅਫਸਰ ਨਹੀ ਸਗੋਂ ਸਾਰਾ ਮਹਿਕਮਾ ਬਣਦਾ ਚੰਗੇ ਅਫਸਰਾਂ ਤੇ ਵੀ ਲੋਕ ਫਿਰ ਵਿਸ਼ਵਾਸ ਨਹੀਂ ਕਰਦੇ ਜਿਹੜੇ ਈਮਾਨਦਾਰੀ ਨਾਲ ਕੰਮ ਕਰਦੇ ਹਨ ਸਭ ਵੱਡੀ ਜੁੰਮੇਵਾਰੀ ਤੁਹਾਡੇ ਸਿਰ ਤੇ ਹੈ ਸੰਵਿਧਾਨ ਨੂੰ ਬਚਾਉਣ ਦੀ

Leave a Reply

Your email address will not be published. Required fields are marked *