R NEWS-ਕਮਿਉਨਿਟੀ ਹੈਲਥ ਸੈਂਟਰ ਖੁਰਲਾ ਕਿੰਗਰਾ ਵਿਖੇ ਕੋਵਿਡ- 19 ਦੀ ਰੋਕਥਾਮ ਸਬੰਧੀ ਹੋਈ ਅਹਿਮ ਮੀਟਿੰਗ 


R NEWS-ਕਮਿਉਨਿਟੀ ਹੈਲਥ ਸੈਂਟਰ ਖੁਰਲਾ ਕਿੰਗਰਾ ਵਿਖੇ ਕੋਵਿਡ- 19 ਦੀ ਰੋਕਥਾਮ ਸਬੰਧੀ ਹੋਈ ਅਹਿਮ ਮੀਟਿੰਗ 

ਮੱਲੀਆਂ ਕਲਾਂ 21 ਨਵੰਬਰ (ਆਗਿਆਕਾਰ ਸਿੰਘ ਔਜਲਾ)

ਕੋਵਿਡ-19 ਦੇ ਚੱਲਦਿਆਂ ਮਹਾਂਮਾਰੀ ਨੂੰ ਸੰਕਟ ਭਰੇ ਮਾਹੌਲ ਵਿੱਚੋਂ ਸਭ ਨੂੰ ਮੁਕਤ ਕਰਨ ਲਈ ਸਮੇਂ-ਸਮੇਂ ਸਿਰ ਹੈਲਥ ਵਿਭਾਗ ਦੇ ਕਰਮਚਾਰੀਆਂ ਵੱਲੋਂ  ਦਿਨ-ਰਾਤ ਮਿਹਨਤ ਕਰਕੇ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਬਰਕਰਾਰ ਰੱਖਣ ਲਈ ਕਮਿਊਨਟੀ ਹੈਲਥ ਸੈਂਟਰ ਖੁਰਲਾ ਕਿੰਗਰਾ ਵਿਖੇ ਡਾ. ਜੀਵਨ ਕੁਮਾਰ ਐਸਐਮ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੋਵਿਡ 19 ਦੀ ਰੋਕਥਾਮ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਬੀਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਆਈਸੋਲੇਸ਼ਨ ਬਾਰੇ ਦੱਸਿਆ ਗਿਆ ਕਿ ਉਨ੍ਹਾਂ ਨੂੰ ਜੇਕਰ ਘਰ ਵਿੱਚ ਅਲੱਗ-ਅਲੱਗ ਕਮਰੇ ਹਨ ਤਾਂ ਉਸ ਨੂੰ ਘਰ ਵਿੱਚ ਹੀ ਆਈਸੋਲੇਟ ਕੀਤਾ ਜਾ ਸਕਦਾ ਹੈ ਮਰੀਜ਼ ਨੂੰ ਜ਼ਰੂਰੀ ਕਿੱਟਾਂ ਵੀ ਮਹੱਈਆ ਕਰਵਾਈਆਂ ਜਾਂਦੀਆਂ ਹਨ ਮਰੀਜ਼ਾਂ  ਨੂੰ ਸਿਰਫ ਘਰ ਵਿੱਚ ਹੀ ਰਹਿਣ ਲਈ ਹਦਾਇਤ ਕੀਤੀ ਜਾਂਦੀ ਹੈ ਜੇਕਰ ਕਿਸੇ ਨੂੰ ਖਾਂਸੀ ਜ਼ੁਕਾਮ ਹੋਵੇ ਤਾਂ ਉਸ ਨੂੰ ਤਰੁੰਤ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਇਸ ਬੀਮਾਰੀ ਤੋਂ ਬਚਣ ਲੲੀ ਮਾਸਕ ਪਹਿਨਣਾ ਜਰੂਰੀ ਹੈ ਕਿਉਂਕਿ ਇਸ ਦੀ ਵੈਕਸੀਨ ਨਹੀਂ ਆਈ ਸਿਰਫ ਇਹੀ ਤਰੀਕਾ ਸਭ ਤੋਂ ਬਹਿਤਰ ਹੈ ਭੀੜ ਵਾਲ਼ੀਆਂ ਥਾਵਾਂ ਤੋਂ ਜਾਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ‌ਇਸ ਤੋਂ ਇਲਾਵਾ ਇਸ ਹੈਲਥ ਸੈਂਟਰ ਖੁਰਲਾ ਲੈਬ ਟੈਕਨੀਸ਼ੀਅਨ,ਐਕਸ ਰੇ ਓਪਰੇਟਰ ਅਤੇ ਹੋਰ ਸਟਾਫ ਦੀ ਵੀ ਘਾਟ ਹੈ ਜੇਕਰ ਸਟਾਫ ਪੂਰਾ ਹੋਵੇ ਤਾਂ ਇਲਾਕੇ ਨੂੰ ਸਿਵਲ ਹਸਪਤਾਲ ਜਲੰਧਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਸਰਕਾਰ ਵੱਲੋਂ ਬਹੁਤ ਵਧੀਆ ਹਸਪਤਾਲ ਬਣਿਆ ਹੈ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਪਰ ਜੇਕਰ ਸਟਾਫ ਪੂਰਾ ਹੋਵੇਤਾ ਇਲਾਕੇ ਨੂੰ ਸਾਰੀਆਂ ਸਿਹਤ ਸਹੂਲਤਾਂ ਮਿਲ ਸਕਦੀਆਂ ਹਨ ਸਰਕਾਰ ਨੂੰ ਇਸ ਸਬੰਧੀ ਜਲਦੀ ਸਟਾਫ ਭੇਜਣ ਲਈ ਬੇਨਤੀ ਕੀਤੀ ਜਾਂਦੀ ਹੈ ਮੀਟਿੰਗ ਵਿੱਚ ਚਰਨਜੀਤ ਸਿੰਘ ਪੰਚਾਇਤ,ਹਰੀ ਰਾਮ,ਅਮਰਜੀਤ ਏਐਨਐਮ, ਮਨਜੀਤ ਕੌਰ ਸੀਐਚਓ,ਪਲਵਿੰਦਰ ਕੌਰ ਐਲ ਐਚ ਵੀ, ਰਮਨ ਕੁਮਾਰ, ਕਾਂਤਾ ਆਸਾਂ ਵਰਕਰ,ਭਾਰਤੀ ਆਸ਼ਾ ਵਰਕਰ,ਚੰਦਰਕਾਂਤਾ ਫਾਰਮਾਸਿਸਟ ਲੋਕ ਸਾਂਝੀ ਕਮੇਟੀ ਦੇ ਮੈਂਬਰ ਹਾਜ਼ਰ ਆਏ

Leave a Reply

Your email address will not be published. Required fields are marked *