R NEWS-ਜਿਲ੍ਹਾ ਜਲੰਧਰ ਦਿਹਾਤੀ ਵੱਲੋਂ ਸੂਬਾ ਪੱਧਰੀ ਪੁਲਿਸ ਸ਼ਹੀਦੀ ਯਾਦਗਰੀ ਦਿਵਸ ਮਨਾਇਆ ਗਿਆ


R NEWS-ਜਿਲ੍ਹਾ ਜਲੰਧਰ ਦਿਹਾਤੀ ਵੱਲੋਂ ਸੂਬਾ ਪੱਧਰੀ ਪੁਲਿਸ ਸ਼ਹੀਦੀ ਯਾਦਗਰੀ ਦਿਵਸ ਮਨਾਇਆ ਗਿਆ

ਜਲੰਧਰ (ਜਸਕੀਰਤ ਰਾਜਾ/ਪਰਮਜੀਤ ਪੰਮਾ)  

ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ.ਸੰਦੀਪ ਕੁਮਾਰ ਗਰਗ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਦੇ ਦਫਤਰ ਵਿੱਚ ਜਿਲ੍ਹਾ ਪੁਲਿਸ ਜਲੰਧਰ ਦਿਹਾਤੀ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆ ਪੁਲਿਸ ਸ਼ਹੀਦੀ ਯਾਦਗਰੀ ਦਿਵਸ ਮਨਾਇਆ ਗਿਆ ਜਿਸ ਵਿੱਚ ਜਿਲ੍ਹੇ ਦੇ ਸ਼ਹੀਦ ਪੁਲਿਸ ਅਧਿਕਾਰੀਆਂ,ਕਰਮਚਾਰੀਆ ਦੇ ਪਰਿਵਾਰਿਕ ਮੈਂਬਰ ਮੌਜੂਦ ਸਨ ਇਸ ਸਮਾਗਮ ਵਿੱਚ ਸ਼ਹੀਦ ਪੁਲਿਸ ਅਧਿਕਾਰੀਆਂ,ਕਰਮਚਾਰੀਆਂ ਦੇ ਸ਼ਹਾਦਤ ਓੁਪਰ ਮੋਮਬੱਤੀਆ ਜਗਾਕੇ ਸ਼ਰਧਾਂਜਲੀਆਂ ਦੇ ਫੁੱਲ ਭੇਟ ਕੀਤੇ ਗਏ ਤੇ ਆਏ ਹੋਏ ਸ਼ਹੀਦ ਅਧਿਕਾਰੀਆ,ਕਰਮਚਾਰੀਆ ਦੇ ਪਰਿਵਾਰਾਂ ਦੀਆ ਦੁੱਖ-ਤਕਲੀਫਾ ਵੀ ਸੁਣੀਆਂ ਗਈਆ ਜਿੰਨ੍ਹਾਂ ਦਾ ਮੌਕਾ ਪਰ ਹੀ ਨਿਪਟਾਰਾ ਕੀਤਾ ਗਿਆ ਇਸ ਤੋਂ ਇਲਾਵਾ ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਲਾਈਨ ਵਿੱਚ ਸ਼ਹੀਦ ਏਐਸਆਈ ਗਿਆਨ ਸਿੰਘ ਅਤੇ ਸਿਪਾਹੀ ਜਸਵੀਰ ਸਿੰਘ ਦੇ ਨਾਮ ਯਾਦਗਰੀ ਵਾਸਤੇ ਪੌਦੇ ਲਗਾਏ ਗਏ ਉਹਨਾਂ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ

ਇਸ ਮੌਕੇੇ ਤੇ ਸ੍ਰੀ ਰਵੀ ਕੁਮਾਰ (ਆਈਪੀਐਸ) ਪੁਲਿਸ ਕਪਤਾਨ ਸਥਾਨਿਕ ਜਲੰਧਰ (ਦਿਹਾਤੀ),ਸ੍ਰੀ ਪਰਮਿੰਦਰ ਸਿੰਘ ਪੀਪੀਐਸ ਪੁਲਿਸ ਕਪਤਾਨ ਪੀਬੀਆਈ ਜਲੰਧਰ (ਦਿਹਾਤੀ),ਸ੍ਰੀ ਸਰਬਜੀਤ ਰਾਏ ਪੀਪੀਐਸ ਉਪ ਪੁਲਿਸ ਕਪਤਾ ਸਪੈਸ਼ਲ ਬਰਾਂਚ ,ਜਲੰਧਰ ਦਿਹਾਤੀ ਅਤੇ ਸ਼੍ਰੀ ਜਤਿੰਦਰ ਪਾਲ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ,ਅਪਰੇਸ਼ਨ & ਸਕਿਊਰਟੀ) ਜਲੰਧਰ ਦਿਹਾਤੀ ਮੌਜੂਦ ਸਨ 

Leave a Reply

Your email address will not be published. Required fields are marked *