R NEWS-ਬਾਬਾ ਕਾਹਨ ਦਾਸ ਨਗਰੀ ਨੂੰ ਸੁੰਦਰ ਰੂਪ ਦੇਣ ਲਈ ਸ਼ੁਰੂ ਕੀਤਾ ਸੇਵਾ ਸੁਸਾਇਟੀਆਂ ਨੇ ਸਫਾਈ ਅਭਿਆਨ 


R NEWS-ਬਾਬਾ ਕਾਹਨ ਦਾਸ ਨਗਰੀ ਨੂੰ ਸੁੰਦਰ ਰੂਪ ਦੇਣ ਲਈ ਸ਼ੁਰੂ ਕੀਤਾ ਸੇਵਾ ਸੁਸਾਇਟੀਆਂ ਨੇ ਸਫਾਈ ਅਭਿਆਨ 

ਮੱਲੀਆਂ ਕਲਾਂ 22 ਨਵੰਬਰ (ਆਗਿਆਕਾਰ ਸਿੰਘ ਔਜਲਾ)

ਧਾਰਮਿਕ ਸਥਾਨ ਬਾਬਾ ਕਾਹਨ ਦਾਸ ਦੀ ਨਗਰੀ ਨਾਂ ਨਾਲ ਜਾਣਿਆ ਜਾਂਦਾ ਕਸਬਾ ਕਾਲਾ ਸੰਘਿਆਂ ਆਲਮਗੀਰ  ਜਿਲਾ ਕਪੂਰਥਲਾ ਦੇ ਧਾਰਮਿਕ ਅਸਥਾਨ ਬਾਬਾ ਕਾਹਨ ਦਾਸ ਗੁਰਦੁਆਰਾ ਸਾਹਿਬ ਦੀ ਪ੍ਬੰਧਕ ਕਮੇਟੀ ਦੇ ਪ੍ਰਧਾਨ ਸ. ਪ੍ਮਜੀਤ ਸਿੰਘ ਪੰਮਾ ਬੱਸਣ ਦੀ ਦੇਖ ਰੇਖ ਹੇਠ ਆਲਮਗੀਰ ਕਾਲਾ ਸੰਘਿਆਂ ਖੇਤਰ ਅਧੀਨ ਆਉਂਦੇ ਮੇਨ ਬਾਜ਼ਾਰ ਅਤੇ ਆਲੇ ਦੁਆਲੇ ਦੀ ਹਫਤਾ ਵਾਰੀ ਸਾਫ ਸਫਾਈ ਅਭਿਆਨ ਚਲਾਇਆ ਗਿਆ ਹੈ ਜਿਸ ਤਹਿਤ ਸਹਿਯੋਗੀ ਸੰਸਥਾ ਦੁਸਹਿਰਾ ਪ੍ਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਵੇਦ ਪ੍ਰਕਾਸ਼ ਵਾਸਦੇਵ ਦੀ ਸਮੁੱਚੀ ਪ੍ਬੰਧਕ ਕਮੇਟੀ ਮੈਂਬਰਾਂ ਵੱਲੋਂ ਮਿਲ ਕੇ ਹਰ ਹਫਤੇ ਆਲਮਗੀਰ ਕਾਲਾ ਸੰਘਿਆਂ ਖੇਤਰ ਅਤੇ ਮੇਨ ਬਾਜ਼ਾਰ ਦੇ ਆਲੇ ਦੁਆਲੇ ਦੀ ਸਾਫ ਸਫਾਈ ਕਰਨ ਦਾ ਫੈਸਲਾ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਬਾਬਾ ਕਾਨ ਦਾਸ ਪ੍ਬੰਧਕ ਕਮੇਟੀ ਪ੍ਰਧਾਨ ਸ੍ਰ. ਪ੍ਮਜੀਤ ਸਿੰਘ ਪੰਮਾ ਬੱਸਣ ਅਤੇ ਦੁਸਹਿਰਾ ਪ੍ਬੰਧਕ ਪ੍ਧਾਨ ਸ਼੍ਰੀ ਵੇਦ ਪ੍ਰਕਾਸ਼ ਵਾਸਦੇਵ ਨੇ ਸਾਂਝੇ ਤੌਰ ਤੇ ਆਖਿਆ ਕਿ ਸਬੰਧਤ ਗ੍ਰਾਮ ਪੰਚਾਇਤ ਵੱਲੋਂ ਇਨਕਾਰ ਕਰਨ ਦੀ ਕੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਬਿਨਾਂ ਕਿਸੇ ਬਹਿਸ ਦੇ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਸਮੁਹ ਪ੍ਰਬੰਧਕਾਂ ਨਾਲ ਮਿਲ ਕੇ ਫੈਸਲਾ ਕੀਤਾ ਕਿ ਪਿੰਡ ਆਲਮਗੀਰ ਕਾਲਾ ਸੰਘਿਆਂ ਧਾਰਮਿਕ ਅਸਥਾਨ ਬਾਬਾ ਕਾਨ ਦਾਸ ਦੀ ਨਗਰੀ ਨਾਂ ਨਾਲ ਜਾਣਿਆ ਜਾਂਦਾ ਤੇ ਇਹ ਨਾਂ ਹੋਵੇ ਕਿ ਦੂਰ ਦੁਰਾਡੇ ਤੋਂ ਆਉਣ ਜਾਣ ਵਾਲੀਆਂ ਸੰਗਤਾਂ ਕਾਲਾ ਸੰਘਿਆਂ ਦੇ ਆਗੂਆਂ ਦੇ ਮੱਥੇ ਇਹ ਗੱਲ ਥੋਪ ਦੇਣ ਕੀ ਇੱਥੋਂ ਦੇ ਲੋਕਾਂ ਦਾ ਸਾਫ ਸਫਾਈ ਹੱਥੋਂ ਹੱਥ ਤੰਗ ਲਗਦਾ ਹੈ ਉਨ੍ਹਾਂ ਤੁਰੰਤ ਸਮੁੱਚੀ ਟੀਮ ਨਾਲ ਫੈਸਲਾ ਕੀਤਾ ਕਿ ਹਰ ਹਫਤੇ ਆਲਮਗੀਰ ਕਾਲਾ ਸੰਘਿਆਂ ਖੇਤਰ ਅਧੀਨ ਆਉਂਦੇ ਮੇਨ ਬਾਜ਼ਾਰ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਉਨ੍ਹਾਂ ਆਖਿਆ ਕਿ ਕੰਮ ਕੋਈ ਵੀ ਵੱਡਾ ਨਹੀਂ ਹੁੰਦਾ ਜੇਕਰ ਦਿਲਚਸਪੀ ਨਾਲ ਕੀਤਾ ਜਾਵੇ ਉਨ੍ਹਾਂ ਆਪਣੇ ਨਿੱਜੀ ਫਰਜ਼ਾਂ ਦੀ ਵਰਤੋਂ ਕਰਦੇ ਹੋਏ ਖੁਦ ਆਪਣੇ ਸਾਥੀਆਂ ਸਮੇਤ ਸਾਫ ਸਫਾਈ ਅਭਿਆਨ ਨੂੰ ਅੰਜਾਮ ਦਿੱਤਾ ਉਨ੍ਹਾਂ ਦੱਸਿਆ ਕਿ ਬਾਬਾ ਜੀ ਦੇ ਪਵਿੱਤਰ ਸਥਾਨ ਤੇ ਲੋਕ ਨਤਮਸਤਕ ਹੋਣ ਅਕਸਰ ਆਉਂਦੇ ਰਹਿੰਦੇ ਹਨ ਤੇ ਕਿਉਂ ਨਾਂ ਆਲਮਗੀਰ ਕਾਲਾ ਸੰਘਿਆਂ ਖੇਤਰ ਨੂੰ ਸੁੰਦਰ ਰੂਪ ਦਿੱਤਾ ਜਾਵੇ ਜਿੱਥੇ ਸਫਾਈ ਉੱਥੇ ਖੁਦਾਈ ਦਾ ਵਾਸਾ ਹੁੰਦਾ ਹੈ ਬਾਬਾ ਕਾਨ ਦਾਸ ਪ੍ਬੰਧਕ ਕਮੇਟੀ ਪ੍ਰਧਾਨ ਸ੍ਰ ਪਰਮਜੀਤ ਸਿੰਘ ਪੰਮਾ ਬੱਸਣ ਦੀ ਦੇਖ ਰੇਖ ਹੇਠ ਕੰਮ ਕਰ ਰਹੀ ਸਮੁਹ ਮੈਂਬਰਸ਼ਿਪ ਦਾ ਇਸ ਅਭਿਆਨ ਵਿੱਚ ਸਹਿਯੋਗ ਦੇਣ ਲਈ ਵੇਦ ਪ੍ਰਕਾਸ਼ ਵਾਸਦੇਵ ਪ੍ਰਧਾਨ ਦੁਸਹਿਰਾ ਪ੍ਬੰਧਕ ਕਮੇਟੀ  ਦੀ ਸਮੁੱਚੀ ਪ੍ਬੰਧਕ ਕਮੇਟੀ ਮੈਂਬਰਾਂ ਵੱਲੋਂ ਸਫਾਈ ਅਭਿਆਨ ਨੂੰ ਅੰਜਾਮ ਦੇਣ ਤੇ ਵਿਸ਼ੇਸ਼ ਤੌਰ ਧੰਨਵਾਦ ਕੀਤਾ ਅਤੇ ਅੱਗੇ ਤੋਂ ਉਮੀਦ ਜਤਾਈ ਕਿ ਹਰ ਹਫਤੇ ਆਲਮਗੀਰ ਕਾਲਾ ਸੰਘਿਆਂ ਖੇਤਰ ਸਾਫ ਸੁਥਰਾ ਰੱਖਣ ਵਿੱਚ ਹਰ ਨਾਗਰਿਕ ਦਾ ਸਹਿਯੋਗ ਮੰਗਿਆ ਹੈ ਇਸ ਮੌਕੇ ਤਸਵੀਰ ਵਿੱਚ ਹਾਜਰ ਸ਼ਮੀ ਬਾਬਾ,ਮੰਗਾ ਉਗੀ,ਜੀਵਨ ਫੌਜੀ,ਮੁਖਤਿਆਰ, ਸੈਂਟੀ,ਆਦਿ ਸਫਾਈ ਅਭਿਆਨ ਨੂੰ ਅੰਜਾਮ ਦੇਣ ਵਿੱਚ ਹੋਰ ਲੋਕ ਵੀ ਹਾਜਰ ਸਨ 

Leave a Reply

Your email address will not be published. Required fields are marked *