RAMGARHIA NEWS-ਦੋ ਦਿਨ ਪਹਿਲਾਂ ਫੜੇ ਗਏ ਸ਼ਰਾਬ ਦੇ ਟਰੱਕ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲੀਸ ਨੇ ਕੀਤੀ ਕਾਨੂੰਨੀ ਕਾਰਵਾਈ


RAMGARHIA NEWS-ਦੋ ਦਿਨ ਪਹਿਲਾਂ ਫੜੇ ਗਏ ਸ਼ਰਾਬ ਦੇ ਟਰੱਕ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲੀਸ ਨੇ ਕੀਤੀ ਕਾਨੂੰਨੀ ਕਾਰਵਾਈ

ਜੰਡਿਆਲਾ ਗੁਰੂ 27 ਜੂਨ ਕੁਲਜੀਤ ਸਿੰਘ

ਬੀਤੇ ਦੋ ਦਿਨ ਪਹਿਲਾਂ ਸਥਾਨਕ ਤਰਨਤਾਰਨ ਬਾਈਪਾਸ ਤੋਂ ਫੜੇ ਸ਼ਰਾਬ ਅਤੇ ਬੀਅਰ ਨਾਲ ਭਰੇ ਹੋਏ ਟਰੱਕ ਨੰਬਰ ਪੀਬੀ 10 ਬੀਵੀ 1521 ਦੀ ਖ਼ਬਰ ਅਾਰਅੈਨਅਾੲੀ ਨਿਓੂਜ਼ ਵਿੱਚ ਪ੍ਰਕਾਸ਼ਤ ਹੋਣ ਤੋਂ ਬਾਅਦ ਕਾਰਵਾਈ ਕਰਦਿਆਂ ਸਥਾਨਕ ਪੁਲੀਸ ਅਤੇ ਐਕਸਾਈਜ਼ ਵਿਭਾਗ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐੱਸਪੀ ਜੰਡਿਆਲਾ ਗੁਰੂ ਮਨਜੀਤ ਸਿੰਘ ਨੇ ਦੱਸਿਆ ਜੰਡਿਆਲਾ ਗੁਰੂ ਦੇ ਤਰਨ ਤਾਰਨ ਬਾਈਪਾਸ ਉੱਪਰੋਂ ਪੁਲੀਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਸ਼ਰਾਬ ਅਤੇ ਬੀਅਰ ਦਾ ਭਰਿਆ ਹੋਇਆ ਇੱਕ ਟਰੱਕ ਜੋ ਲੁਧਿਆਣੇ ਤੋਂ ਤਰਨਤਾਰਨ ਆ ਰਿਹਾ ਸੀ ਨੂੰ ਕਾਬੂ ਕੀਤਾ ਗਿਆਉਨ੍ਹਾਂ ਕਿਹਾ ਟਰੱਕ ਵਿਚੋਂ ੨੧੦ ਬੋਤਲਾਂ ਸ਼ਰਾਬ ਮਿਲੀ ਅਤੇ ਇਸ ਵਿੱਚੋਂ ਮਿਲੇ ਸ਼ਰਾਬ ਦੇ ਬਿੱਲ ਇਸ ਵਿੱਚ ਭਰੇ ਮਾਲ ਨਾਲ ਮੇਲ ਨਹੀਂ ਖਾਂਦੇ ਸਨ ਉਨ੍ਹਾਂ ਕਿਹਾ ਇਸ ਦੀ ਤਸਦੀਕ ਐਕਸਾਈਜ਼ ਵਿਭਾਗ ਦੇ ਈਟੀਓ ਨੇ ਆਪਣੀ ਰਿਪੋਰਟ ਵਿੱਚ ਕੀਤੀ ਹੈ ਉਨ੍ਹਾਂ ਕਿਹਾ ਇਸ ਉਪਰੰਤ ਪੁਲੀਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਇਸ ਟਰੱਕ ਅਤੇ ਸ਼ਰਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਡੀਐੱਸਪੀ ਨੇ ਕਿਹਾ ਇਸ ਉਪਰੰਤ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਇਹ ਮਾਲ ਕਿਸ ਕੋਲੋਂ ਆਇਆ ਹੈ ਅਤੇ ਕਿਸ ਕੋਲ ਜਾਣਾ ਸੀ ਸਬੰਧੀ ਅੱਗੇ ਦੀ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹੈ

Leave a Reply

Your email address will not be published. Required fields are marked *