RAMGARHIA NEWS-ਬਲਬੀਰ ਸਿੰਘ ਰੂਬੀ ਸ਼ਹੀਦ ਭਗਤ ਸਿੰਘ ਪ੍ਰੈੱਸ ਕਲੱਬ ਰਾਹੋਂ ਦੇ ਦੂਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ


RAMGARHIA NEWS-ਬਲਬੀਰ ਸਿੰਘ ਰੂਬੀ ਸ਼ਹੀਦ ਭਗਤ ਸਿੰਘ ਪ੍ਰੈੱਸ ਕਲੱਬ ਰਾਹੋਂ ਦੇ ਦੂਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

ਨਵਾਂਸ਼ਹਿਰ 27 ਜੂਨ ਤੇਜ ਪ੍ਰਕਾਸ਼ ਖਾਸਾ,ਚਰਨਜੀਤ ਸਿੰਘ ਵਿਰਕ)

ਅੱਜ ਸ਼ਹੀਦ ਭਗਤ ਸਿੰਘ ਪੈ੍ਸ ਕਲੱਬ ਰਾਹੋਂ ਦੀ ਇੱਕ ਮੀਟਿੰਗ ਸਮੂਹ ਪੱਤਰਕਾਰਾਂ ਦੀ ਅਗਵਾਈ ਹੇਠ ਹੋਈ ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਸਨਪ੍ਰੀਤ ਸਿੰਘ ਮਾਂਗਟ ਦੀ ਦੁੱਖਦਾਈ ਮੌਤ ਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਮੂਹ ਪੱਤਰਕਾਰਾਂ ਵੱਲੋਂ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ ਉਪਰੋਕਤ ਸਮੂਹ ਪੱਤਰਕਾਰਾਂ ਵੱਲੋਂ ਲਗਾਤਾਰ ਦੂਸਰੀ ਵਾਰ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਰੂਬੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ। ਮੀਟਿੰਗ ਵਿੱਚ ਪ੍ਰੈੱਸ ਕਲੱਬ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਪ੍ਰੈੱਸ ਕਲੱਬ ਰਾਹੋਂ ਰੱਖਣ ਸਬੰਧੀ ਵੀ ਫ਼ੈਸਲਾ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਨਵੀਂ ਚੁਣੀ ਗਈ ਕਮੇਟੀ ਵਿੱਚ ਸੰਜੀਵ ਕੁਮਾਰ ਬੌਬੀ ਨੂੰ ਸੀਨੀਅਰ ਮੀਤ ਪ੍ਰਧਾਨ, ਆਸ਼ੂ ਦਿਗਵਾ ਨੂੰ ਜਨਰਲ ਸਕੱਤਰ, ਰੋਹਿਤ ਜੈਨ ਨੂੰ ਖ਼ਜ਼ਾਨਚੀ, ਲਾਲ ਚੰਦ ਭਾਗੜਾ ਚੇਅਰਮੈਨ, ਬਲਵਿੰਦਰ ਸਿੰਘ ਨੂੰ ਮੀਡੀਆ ਸਲਾਹਕਾਰ, ਜੋਗਾ ਸਿੰਘ ਨੂੰ ਸੰਯੁਕਤ ਮੀਡੀਆ ਸਲਾਹਕਾਰ, ਸੰਦੀਪ ਮਜੂਰ ਨੂੰ ਸਲਾਹਕਾਰ ਸੀਨੀਅਰ ਪੱਤਰਕਾਰ, ਬਲਦੇਵ ਸਿੰਘ ਬੱਲੀ ਨੂੰ ਸੰਯੁਕਤ ਸਲਾਹਕਾਰ ਅਤੇ ਬਲਕਾਰ ਸਿੰਘ ਕਿਰਨ ਬਾਲਾ ਸਰਬਜੀਤ ਸਿੰਘ ਨੂੰ ਸਰਵਸੰਮਤੀ ਨਾਲ ਐਗਜ਼ੀਕਿਊਟਿਵ ਮੈਂਬਰ ਚੁਣਿਆ ਗਿਆ ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਰੂਬੀ ਨੇ ਸਮੂਹ ਕਲੱਬ ਨੂੰ ਵਿਸ਼ਵਾਸ ਦੁਆਇਆ ਕਿ ਉਹ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਕਲੱਬ ਦੀ ਬਿਹਤਰੀ ਲਈ ਕੰਮ ਕਰਨਗੇ

Leave a Reply

Your email address will not be published. Required fields are marked *