RAMGARHIA NEWS-ਰਾਸ਼ਟਰੀ ਮਜਦੂਰ ਕਾਂਗਰਸ ਵਲੋਂ ਤੇਲ ਦੇ ਵਧਦੇ ਰੇਟਾਂ ਕਾਰਨ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ


RAMGARHIA NEWS-ਰਾਸ਼ਟਰੀ ਮਜਦੂਰ ਕਾਂਗਰਸ ਵਲੋਂ ਤੇਲ ਦੇ ਵਧਦੇ ਰੇਟਾਂ ਕਾਰਨ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

*ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਮੁਰਦੇ ਤੋਂ ਕੱਫਣ ਚੁੱਕਣ ਦਾ ਕੰਮ ਕਰ ਰਹੀ ਹੈ ਮੋਦੀ ਸਰਕਾਰ-ਬਲਵੀਰ ਸਿੰਘ ਬਿੱਲਾ

ਜਲੰਧਰ 29 ਜੂਨ (ਜਸਵਿੰਦਰ ਬੱਲ)

ਆਏ ਦਿਨ ਪੈਟਰੋਲ ਅਤੇ ਡੀਜ਼ਲ ਦੇ ਲਗਾਤਾਰ ਵਧਦੇ ਰੇਟਾਂ ਨੂੰ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਰਾਸ਼ਟਰੀ ਮਜ਼ਦੂਰ ਕਾਂਗਰਸ ਇੰਟਕ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਡੀ ਸੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਭਾਜਪਾ ਸਰਕਾਰ ਨੂੰ ਘੇਰਦੇ ਹੋਏ ਰਾਸ਼ਟਰੀ ਮਜ਼ਦੂਰ ਕਾਂਗਰਸ ਦੇ ਉਪ ਪ੍ਰਧਾਨ ਬਲਵੀਰ ਸਿੰਘ ਬਿੱਲਾ ਨੇ ਕਿਹਾ ਕਿ ਮੋਦੀ ਸਰਕਾਰ ਮੁਰਦੇ ਤੋਂ ਕੱਫਣ ਚੁੱਕਣ ਵਾਲੇ ਕੰਮ ਕਰ ਰਹੀ ਹੈ ।ਇਕ ਤਾਂ ਲੋਕ ਪਹਿਲਾਂ ਹੀ ਕੋਰੋਨਾ ਦਾ ਸੰਤਾਪ ਹੰਢਾ ਰਹੇ ਹਨ ਤੇ ਦੂਜੇ ਪਾਸੇ ਮੋਦੀ ਸਰਕਾਰ ਪੈਟਰੋਲ ਅਤੇ ਡੀਜ਼ਲ ਦੇ ਭਾਅ ਨੂੰ ਕੰਟਰੋਲ ਕਰਨ ਵਿਚ ਫੇਲ ਹੋਈ ਹੈ ਤੇਲ ਕੰਪਨੀਆਂ ਨੂੰ ਲੁੱਟ ਮਚਾਉਣ ਲਈ ਖੁੱਲ੍ਹ ਦੇ ਰਖੀ ਹੈ। ਬਲਵੀਰ ਸਿੰਘ ਬਿੱਲਾ ਨੇ ਕਿਹਾ ਕਿ ਪਿਛਲੇ 20 ਦਿਨਾਂ ਤੋਂ ਡੀਜਲ ਦੇ ਰੇਟ ਪੈਟਰੋਲ ਤੋਂ ਵੀ ਵੱਧ ਗੲੇ ਹਨ। ਜਿਸ ਨਾਲ ਕਿਸਾਨਾਂ ,ਟਰਾਂਸਪੋਟਰਾਂ ਅਤੇ ਆਮ ਜਨਤਾ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕਰੋਨਾ ਵਾਇਰਸ ਕਰਕੇ ਪਹਿਲਾਂ ਹੀ ਲੋਕਾਂ ਦੇ ਕੰਮ ਕਾਜ ਠੱਪ ਪਏ ਹਨ ਉਤੋਂ ਮਹਿੰਗਾਈ ਅਸਮਾਨ ਛੂਹ ਰਹੀ ਹੈ। ਜਦੋਂ ਕਿ ਬਾਹਰਲੇ ਦੇਸ਼ਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਆਪਣੇ ਆਪਣੇ ਦੇਸ਼ਾਂ ਵਿਚ ਲੋਕਾਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਭਾਰਤ ਵਿੱਚ ਬੇਲੋੜੇ ਰੇਟ ਵਧਾ ਕੇ ਆਮ ਜਨਤਾ ਦਾ ਖੂਨ ਚੂਸ ਰਹੇ ਹਨ। ਅੰਤਰ ਰਾਸ਼ਟਰੀ ਬਾਜ਼ਾਰ ਵਿਚ ਲੰਮੇਂ ਸਮੇਂ ਤੋਂ ਕੱਚਾ ਤੇਲ 35 ਤੋਂ 40 ਡਾਲਰ ਪ੍ਰਤੀ ਬੈਰਲ ਤੇ ਟਿਕਿਆ ਹੋਇਆ ਹੈ ਪਰ ਫਿਰ ਵੀ ਘਰੇਲੂ ਉਪਭੋਗਤਾ ਨੂੰ ਲਾਭ ਨਹੀਂ ਦਿੱਤਾ ਜਾ ਰਿਹਾ। ਜੇਕਰ ਲਗਾਤਾਰ ਤੇਲ ਦੇ ਵਧਦੇ ਰੇਟਾਂ ਨੂੰ ਨਾ ਰੋਕਿਆ ਗਿਆ ਤਾਂ ਲੋਕ ਸੜਕਾਂ ਤੇ ਉਤਰ ਆਉਣਗੇ ਤੇ ਕੇਂਦਰ ਸਰਕਾਰ ਦਾ ਜੀਣਾ ਮੁਹਾਲ ਕਰ ਦੇਣਗੇ ਇਸ ਲਈ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਤੇ ਕਾਬੂ ਪਾਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਪ੍ਰਧਾਨ ਮਨਵਿੰਦਰ ਸਿੰਘ ਮੋਨੂੰ, ਕੁਲਜੀਤ ਕੁਮਾਰ, ਗੁਰਪ੍ਰੀਤ ਸਿੰਘ, ਰਮਨਦੀਪ ਸਿੰਘ,ਧੰਨਵੀਰ ਸਿੰਘ, ਸੰਜੀਵ ਕੁਮਾਰ, ਮਨਿੰਦਰ ਸਿੰਘ, ਅਨਿਲ ਕੁਮਾਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *