RAMGARHIA NEWS-ਹਰ ਰੋਜ਼ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੇਂਦਰ ਤੇ ਸੂਬਾ ਸਰਕਾਰਾਂ ਦੀ ਨਾਕਾਮੀ – ਜਸਵੀਰ ਸਿੰਘ ਗੜੀ੍


RAMGARHIA NEWS-ਹਰ ਰੋਜ਼ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੇਂਦਰ ਤੇ ਸੂਬਾ ਸਰਕਾਰਾਂ ਦੀ ਨਾਕਾਮੀ – ਜਸਵੀਰ ਸਿੰਘ ਗੜੀ੍

ਨਵਾਂਸ਼ਹਿਰ 27 ਜੂਨ (ਚਰਨਜੀਤ ਵਿਰਕ)

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਨੇ ਕੇਂਦਰ ਸਰਕਾਰ ਵੱਲੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਹਰ ਰੋਜ਼ ਹੁੰਦੇ ਵਾਧੇ ਲਈ ਕੇਂਦਰ ਦੀ ਮੋਦੀ ਸਰਕਾਰ ਤੇ ਸੂਬਾ ਕਾਂਗਰਸ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਉਨ੍ਹਾਂ ਕਿਹਾ ਕਿ ਕੀਮਤਾਂ ਵਿੱਚ ਵਾਧੇ ਦਾ ਬੁਨਿਆਦੀ ਕਾਰਨ ਕੇਂਦਰੀ ਸਰਕਾਰ ਦੁਆਰਾ ਲਏ ਗਏ ਨੋਟਬੰਦੀ,ਜੀਐੱਸਟੀ ਸਬੰਧੀ ਫੈਸਲੇ ਅਤੇ ਦੂਰਦਰਸ਼ਿਤਾ ਦੀ ਘਾਟ ਜ਼ਿੰਮੇਵਾਰ ਹਨ ਜਿਸ ਕਾਰਨ ਜੂਨ ਮਹੀਨੇ ਵਿੱਚ ਹੀ ਅਠਾਰਾਂ ਵਾਰ ਡੀਜ਼ਲ ਦੀ ਕੀਮਤ ਵਧ ਚੁੱਕੀ ਹੈ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਲਈ ਕੇਂਦਰ ਦੀ ਐਨਡੀਏ ਸਰਕਾਰ ਨੂੰ ਸਮੇਂ- ਸਮੇਂ ਤੇ ਅਗਾਹ ਕੀਤਾ ਪਰ ਇਨ੍ਹਾਂ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕੀ ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਫੈਸਲੇ ਨੇ ਦੇਸ਼ ਦੇ ਅਰਥਚਾਰੇ ਨੂੰ ਤਬਾਹ ਕਰ ਦਿੱਤਾ ਅਤੇ ਜੀਐੱਸਟੀ ਨੂੰ ਬਿਨਾਂ ਤਿਆਰੀ ਦੇ ਲਾਗੂ ਕੀਤੇ ਜਾਣ ਕਾਰਨ ਕੇਂਦਰ ਨੇ ਸੂਬਾ ਸਰਕਾਰਾਂ ਨੂੰ ਹੋਰ ਮੁਸ਼ਕਿਲਾਂ ਵਿੱਚ ਪਾ ਦਿੱਤਾ ਕੇਂਦਰ ਸਰਕਾਰ ਆਪਣੀਆ ਗ਼ਲਤ ਨੀਤੀਆਂ ਕਾਰਨ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਸਾਰਥਿਕ ਕਦਮ ਚੁੱਕਣ ਦੀ ਥਾਂ ਸਾਰਾ ਜ਼ੋਰ ਪੈਟਰੋਲ ਤੇ ਡੀਜ਼ਲ ਤੇ ਟੈਕਸ ਲਾ ਆਪਣਾ ਖਜ਼ਾਨਾ ਭਰਨ ਵਿੱਚ ਰੁੱਝੀ ਹੋਈ ਹੈ ਸੂਬਾ ਪ੍ਰਧਾਨ ਸਰਦਾਰ ਗੜੀ ਨੇ ਦੱਸਿਆ ਕਿ ਕੇਂਦਰ ਵਿੱਚ ਮੋਦੀ ਸਰਕਾਰ ਦੇ ਤਾਕਤ ਵਿੱਚ ਆਉਣ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਕੀਮਤਾਂ ਤੇਜ਼ੀ ਨਾਲ ਘਟੀਆਂ ਪਰ ਉਨ੍ਹਾਂ ਦਾ ਫਾਇਦਾ ਲੋਕਾਂ ਤੱਕ ਨਾ ਪਹੁੰਚਿਆ ਕਿਉਂਕਿ ਕੇਂਦਰ ਸਰਕਾਰ ਨੇ ਆਨਕਾਰੀ ਕਰ ਤੇ ਸੂਬਿਆਂ ਨੇ ਵੈਟ ਟੈਕਸ ਵਧਾ ਦਿੱਤੇ ਹਨ ਇਸ ਲਈ ਘਟੀਆਂ ਕੀਮਤਾਂ ਦਾ ਫਾਇਦਾ ਕਦੀ ਵੀ ਆਮ ਜਨਤਾ ਨੂੰ ਨਹੀਂ ਪਹੁੰਚਿਆ ਕੌਮਾਂਤਰੀ ਮੰਡੀ ਵਿਚ 2014 ਵਿਚ ਜਦੋਂ 108 ਡਾਲਰ ਪ੍ਰਤੀ ਬੈਰਲ ਤੇਲ ਦੀ ਕੀਮਤ ਸੀ ਤਾਂ ਦੇਸ਼ਵਾਸੀਆਂ ਨੂੰ 65 ਰੁਪਏ ਲੀਟਰ ਕੀਮਤ ਉਪਰ ਤੇਲ ਮਿਲਦਾ ਸੀ ਹੁਣ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀ ਕਿਸੇ 22 ਡਾਲਰ ਤੋ ਵਧਕੇ 40 ਡਾਲਰ ਪੁੱਜੀ ਹੈ ਪਰ ਹੁਣ ਰੋਜ ਹੀ ਤੇਲ ਦੀ ਕੀਮਤ ਭਾਜਪਾ ਸਰਕਾਰ ਵਿਚ ਵਧ ਰਹੀ ਹੈ ਜੇਕਰ ਖਪਤਕਾਰ ਨੂੰ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀ ਵਧੀ ਕੀਮਤ ਉਪਰ ਵਧ ਕੀਮਤ ਉਤਾਰਨੀ ਪੈਂਦੀ ਹੈ ਤਾਂ ਕੌਮਾਂਤਰੀ ਮੰਡੀ ਵਿੱਚ ਘਟੇ ਰੇਟਾਂ ਉਪਰ ਖਪਤਕਾਰ ਨੂੰ ਪੇਟ੍ਰੋਲਿਯਮ ਪਦਾਰਥਾਂ ਦੀਆ ਘੱਟ ਕੀਮਤਾਂ ਦਾ ਲਾਭ ਸਰਕਾਰ ਕਿਉਂ ਨਹੀਂ ਦੇਂਦੀ ਉਨ੍ਹਾਂ ਪੰਜਾਬ ਕਾਂਗਰਸ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਤੇ ਲੱਗਦੇ ਵੈਟ ਟੈਕਸ ਨੂੰ ਘਟਾ ਕੇ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਅਪੀਲ ਕੀਤੀ ਤਾਂ ਜੋ ਆਮ ਖਪਤਕਾਰਾ, ਕਿਸਾਨਾਂ ਤੇ ਮਜ਼ਦੂਰਾਂ ਉਪਰ ਹੋਰ ਬੋਝ ਨਾ ਪਵੇ ਅਤੇ ਮਹਿੰਗਾਈ ਨੂੰ ਵੀ ਠੱਲ੍ਹ ਪਾਈ ਜਾ ਸਕੇ
ਸੂਬਾ ਪ੍ਰਧਾਨ ਨੇ ਅਕਾਲੀਆਂ ਉਪਰ ਵਰਦਿਆਂ ਉਨ੍ਹਾਂ ਸੁਖਬੀਰ ਬਾਦਲ ਨੂੰ ਸੁਝਾਅ ਦਿੱਤਾ ਕਿ ਆਪਣੀ ਪਾਰਟੀ ਦੀ ਕੇਂਦਰੀ ਮੰਤਰੀ ਨੂੰ ਇਸ ਮਸਲੇ ਦੇ ਹੱਲ ਲਈ ਕੇਂਦਰ ਵਿੱਚ ਦਖ਼ਲ ਦੇਣ ਲਈ ਕਹਿਣ ਜਾਂ ਆਪਣੀ ਪਾਰਟੀ ਦਾ ਇਸ ਮਸਲੇ ਤੇ ਸਟੈਂਡ ਸਪੱਸ਼ਟ ਕਰਨ ਲਈ ਕਿਹਾ 

Leave a Reply

Your email address will not be published. Required fields are marked *