RNI NEWS-ਅਧਿਆਪਕਾਂ ਨੇ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਦਿੱਤਾ ਰੋਸ ਪੱਤਰ ਦੋਸ਼ ਸੂਚੀ ਰੱਦ ਨਾ ਕੀਤੀ ਤਾਂ ਸੰਘਰਸ਼ ਕਰਾਂਗੇ ਤੇਜ਼ – ਗਣੇਸ਼ ਭਗਤ


RNI NEWS-ਅਧਿਆਪਕਾਂ ਨੇ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਦਿੱਤਾ ਰੋਸ ਪੱਤਰ ਦੋਸ਼ ਸੂਚੀ ਰੱਦ ਨਾ ਕੀਤੀ ਤਾਂ ਸੰਘਰਸ਼ ਕਰਾਂਗੇ ਤੇਜ਼ – ਗਣੇਸ਼ ਭਗਤ

ਜਲੰਧਰ 2 ਜੁਲਾਈ (ਜਸਵਿੰਦਰ ਬੱਲ)

ਸਰਕਾਰ ਵੱਲੋਂ ਅਧਿਆਪਕ ਮੰਗਾਂ ਦੀ ਅਣਦੇਖੀ ਕਰਨ ਅਤੇ ਸਿੱਖਿਆ ਵਿਭਾਗ ਵੱਲੋਂ ਸੰਘਰਸ਼ਸੀਲ ਆਗੂਆਂ ਦੀ ਜੁਬਾਨਬੰਦੀ ਕਰਨ ਖਿਲਾਫ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਲੰਧਰ ਵੱਲੋਂ ਜਲੰਧਰ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਰਾਹੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਦੇ ਨਾਂ ਰੋਸ ਪੱਤਰ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਜਰਨਲ ਸਕੱਤਰ ਗਣੇਸ਼ ਭਗਤ, ਅਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਨੇ ਸਰਕਾਰ ਤੇ ਦੋਸ਼ ਲਾਇਆ ਕਿ ਪਟਿਆਲਾ ਸੰਘਰਸ਼ ਮੌਕੇ ਸਰਕਾਰ ਨੇ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਚਾਰ ਮੰਤਰੀਆਂ ਦੀ ਕਮੇਟੀ 90 ਦਿਨਾਂ ਅਧਿਆਪਕ ਮਸਲੇ ਹੱਲ ਕਰਨ ਸਬੰਧੀ ਨੀਤੀ ਤਿਆਰ ਕਰੇਗੀ। ਅਧਿਆਪਕ ਮਸਲੇ ਹੱਲ ਕਰਨ ਦੀ ਬਜਾਇ ਸਿੱਖਿਆ ਵਿਭਾਗ ਨੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੂੰ ਮਨਘੜਤ ਦੋਸ਼ ਸੂਚੀ ਜਾਰੀ ਕਰ ਦਿੱਤੀ। ਪੰਜਾਬ ਸਰਕਾਰ ਨੇ ਅਧਿਆਪਕ ਮੰਗਾਂ ਪ੍ਰਤੀ ਮੁਕੰਮਲ ਚੁੱਪ ਵੱਟੀ ਹੋਈ ਹੈ ,ਜਿਸ ਕਾਰਨ ਅਧਿਆਪਕ ਵਰਗ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋਂ ਅਧਿਆਪਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਾਰੀਆਂ ਮੰਗਾਂ ਪ੍ਰਤੀ ਸਰਕਾਰ ਨਾਲ ਗੱਲ ਕੀਤੀ ਜਾਵੇਗੀ ਅਤੇ ਮੰਗਾਂ ਨੂੰ ਵਿਧਾਨ ਸਭਾ ਵਿੱਚ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ। ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਅਧਿਆਪਕ ਮੰਗਾਂ ਪ੍ਰਤੀ ਚੁੱਪੀ ਨਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਮੁਲਖ ਰਾਜ, ਸੁਖਵਿੰਦਰ ਸਿੰਘ ਮੱਕੜ, ਹਰਮਨਜੋਤ ਸਿੰਘ , ਪੁਸ਼ਪਿੰਦਰ ਕੁਮਾਰ ਪ੍ਰਧਾਨ ਪਸਸਫ ਜਲੰਧਰ, ਕਰਮਜੀਤ ਸਿੰਘ, ਬਲਵੀਰ ਭਗਤ, ਹਰਵਿੰਦਰ ਸਿੰਘ,ਅਨਿਲ ਕੁਮਾਰ, ਪਿਆਰਾ ਸਿੰਘ , ਕਮਲ ਦੇਵ, ਦੀਪਕ ਕੁਮਾਰ,ਹਰਵਿੰਦਰ ਸਿੰਘ, ਹੇਮ ਰਾਜ,ਪ੍ਰਨਾਮ ਸਿੰਘ ਸੈਣੀ,ਜੀਵਨ ਜੋਤੀ ਮੌਜੂਦ ਸਨ।

Leave a Reply

Your email address will not be published. Required fields are marked *