RNI NEWS :- ਅਮਰਨਾਥ ਯਾਤਰਾ ਕਰਕੇ ਦੋ ਬੱਸਾਂ ਦਾ ਜਥਾ ਰਾਜ਼ੀ ਖੁਸ਼ੀ ਨੂਰਮਹਿਲ ਵਾਪਿਸ ਪਰਤਿਆ 

RNI NEWS :- ਅਮਰਨਾਥ ਯਾਤਰਾ ਕਰਕੇ ਦੋ ਬੱਸਾਂ ਦਾ ਜਥਾ ਰਾਜ਼ੀ ਖੁਸ਼ੀ ਨੂਰਮਹਿਲ ਵਾਪਿਸ ਪਰਤਿਆ 

ਨੂਰਮਹਿਲ :- ਅਵਤਾਰ ਚੰਦ ਏਰੀਆ ਚੀਫ 

ਭਾਵੇਂ ਦੇਸ਼-ਵਿਦੇਸ਼ ਦੇ ਦੁਸ਼ਮਣ ਆਤੰਕਵਾਦੀਆਂ ਦਾ ਸਹਾਰਾ ਲੈ ਕੇ ਪਾਵਣ ਅਤੇ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਨੂੰ ਰੋਕਣ ਲਈ ਹਰ ਸਾਲ ਆਪਣੀ ਪੂਰੀ ਵਾਹ ਲਗਾਉਂਦੇ ਹਨ ਪਰ ਦੇਵੋਂ ਕੇ ਦੇਵ ਮਹਾਦੇਵ ਦੇ ਭਗਤ ਦੁਸ਼ਮਣ ਦੀ ਹਰ ਲਲਕਾਰ ਅਤੇ ਚੁਣੌਤੀ ਤੋਂ ਬੇਖੌਫ਼ ਹੋਕੇ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਆ ਕੇ ਹਰ ਸਾਲ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਕਰਦੇ ਹਨ ਅਤੇ ਆਪਣੇ ਹਿਮ ਸ਼ਿਵਲਿੰਗ ਸਵਰੂਪ ਵਿੱਚ ਬਿਰਾਜਮਾਨ ਭਗਵਾਨ ਸ਼ਿਵ ਸ਼ੰਕਰ ਜੀ ਦੇ ਸ਼ਾਖਸ਼ਾਤ ਦਰਸ਼ਨ ਕਰਕੇ ਜਿੱਥੇ ਆਪਣਾ ਅਨਮੋਲ ਜੀਵਨ ਧੰਨ ਕਰਦੇ ਹਨ ਉੱਥੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਪ੍ਰਤੀਕ “ਅਮਰਨਾਥ ਯਾਤਰਾ” ਦੀ ਯਾਤਰਾ ਕਰਕੇ ਦੇਸ਼ ਦੇ ਦੁਸ਼ਮਣਾਂ ਨੂੰ ਠੇਂਗਾ ਵੀ ਦਿਖਾਉਂਦੇ ਹਨ  ਇਹ ਸ਼ਬਦ ਸ਼੍ਰੀ ਅਮਰਨਾਥ ਜੀ ਦੀ ਪਾਵਣ ਯਾਤਰਾ ਕਰਕੇ ਆਏ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਸਮੂਹ ਸ਼੍ਰੀ ਅਮਰਨਾਥ ਯਾਤਰੀਆਂ ਦੀ ਸ਼ਾਨ ਵਿੱਚ ਕਹੇ ਮੰਡਲ ਦੀ ਵਿਸ਼ੇਸ਼ ਸਕੱਤਰ ਸ਼੍ਰੀਮਤੀ ਬਬਿਤਾ ਸੰਧੂ ਅਤੇ ਕੋਆਰਡੀਨੇਟਰ ਦਿਨਕਰ ਸੰਧੂ ਨੇ ਦੱਸਿਆ ਕਿ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੀ ਇਹ ਲਗਾਤਾਰ 14 ਵੀਂ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਸੀ ਜੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਿਵ ਕਿਰਪਾ ਨਾਲ ਦੋ ਬੱਸਾਂ ਦੇ ਜਥੇ ਵਿੱਚ ਗਈ ਸੰਗਤ ਦੇ ਰਾਜ਼ੀ-ਖੁਸ਼ੀ ਘਰ ਪਰਤਣ ਤੇ ਸੰਪੂਰਣ ਹੋਈ ਸਾਰੀਆਂ ਸੰਗਤਾਂ ਨੂੰ ਬਾਬਾ ਬਰਫ਼ਾਨੀ ਜੀ ਨੇ ਆਪਣੇ ਵਿਸ਼ਾਲ ਸਵਰੂਪ ਖੁਲ੍ਹੇ ਦਰਸ਼ਨ ਦਿੱਤੇ ਅਤੇ ਹਰ ਸੰਕਟ ਤੋਂ ਬਚਾ ਕੇ ਰੱਖਿਆ ਉਹਨਾਂ ਹੋਰ ਦੱਸਿਆ ਕਿ 14 ਸਾਲਾਂ ਦੀਆਂ ਯਾਤਰਾਵਾਂ ਵਿੱਚ ਇਹ ਪਹਿਲਾ ਮੌਕਾ ਹੈ ਕਿ ਜੋ ਦਰਸ਼ਨ ਅਸੀਂ ਅਕਸਰ ਤਸਵੀਰਾਂ ਵਿੱਚ ਕਰਦੇ ਹਾਂ ਉਹੋ ਜਿਹੇ ਵਿਸ਼ਾਲ ਅਤੇ ਦੁਰਲੱਭ ਦਰਸ਼ਨ ਸਾਰੀਆਂ ਸੰਗਤਾਂ ਨੇ ਆਪਣੀਆਂ ਨਜ਼ਰਾਂ ਨਾਲ ਕੀਤੇ ਉਹਨਾਂ ਕਿਹਾ ਕਿ ਉਹਨਾਂ ਦੀ ਖੁਸ਼ੀਆਂ ਨੂੰ ਉਸ ਵਕਤ ਹੋਰ ਚਾਰ ਚੰਨ ਲੱਗ ਗਏ ਜਦੋਂ ਭੋਲੇ ਬਾਬਾ ਨੇ ਮੰਡਲ ਪ੍ਰਧਾਨ ਅਸ਼ੋਕ ਸੰਧੂ ਨੂੰ ਪ੍ਰਸਾਦ ਦੇ ਰੂਪ ਵਿੱਚ ਦੇਸ਼ ਦਾ ਰਾਸ਼ਟਰੀ ਝੰਡਾ ਮਿਲਿਆ। ਜਥੇ ਨਾਲ ਚੰਡੀਗੜ੍ਹ, ਗਵਾਲੀਅਰ, ਦਿੱਲੀ ਅਤੇ ਹਿਮਾਚਲ ਤੋਂ ਗਏ ਯਾਤਰੀ ਸ਼੍ਰੀ ਯਤਿਨ ਮਿੱਤਲ, ਕਰਮਜੀਤ ਸਿੰਘ, ਲੋਕੇਂਦਰ ਸ਼ਰਮਾ,ਮਨਮੀਤ ਵਿਆਸ,ਪਿਊਸ਼ ਮਲਹੋਤਰਾ ਨੇ ਦੱਸਿਆ ਕਿ ਇਸ ਵਾਰ ਸੁਰੱਖਿਆ ਦੇ ਇੰਤਜ਼ਾਮ ਬਹੁਤ ਸਖ਼ਤ ਸਨ ਜੋ ਸਲਾਉਹੁਣ ਯੋਗ ਹਨ ਪਰ ਘੋੜੇ ਅਤੇ ਪਿੱਠੂ ਵਾਲਿਆਂ ਤੇ ਕੋਈ ਕੰਟਰੋਲ ਨਾ ਹੋਣ ਕਾਰਨ ਹਰ ਯਾਤਰੀ ਨੂੰ ਉਹਨਾਂ ਦੀ ਧੱਕੇਸ਼ਾਹੀ ਅਤੇ ਬਦਸਲੂਕੀ ਦਾ ਸ਼ਿਕਾਰ ਹੋਣਾ ਪਿਆ ਬੀਐਸਐਨਐਲ ਦੀ ਮੋਬਾਇਲ ਸੇਵਾ ਹੋਰਾਂ ਓਪਰੇਟਰਾਂ ਦੇ ਮੁਕਾਬਲੇ ਖੋਟੀ ਰਹੀ ਸਮੂਹ ਯਾਤਰੀਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਯਾਤਰਾ ਪਰਮਿਟ ਫੀਸ ਦੀ ਦੁੱਗਣੀ ਕੀਤੀ ਫੀਸ ਵਾਪਿਸ ਲਈ ਜਾਵੇ,ਹੈਲਥ ਸਰਟੀਫਿਕੇਟ ਜਾਰੀ ਕਰਨ ਵਾਲੇ ਡਾਕਟਰਾਂ ਦੀ ਘਟਾਈ ਗਈ ਗਿਣਤੀ ਵਧਾਈ ਜਾਵੇ,ਹਰ ਸਬ ਤਹਿਸੀਲ ਦੇ ਸਰਕਾਰੀ ਹਸਪਤਾਲ ਵਿੱਚ ਸਰਟੀਫਿਕੇਟ ਜਾਰੀ ਕਰਨ ਵਾਲੇ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇ ਤਾਂਕਿ ਲੋਕ ਖੱਜਲ ਖੁਆਰ ਹੋਣ ਤੋਂ ਬਚ ਸਕਣ ਮੰਡਲ ਪ੍ਰਧਾਨ ਅਸ਼ੋਕ ਸੰਧੂ ਨੇ ਟੋਲ ਪਲਾਜ਼ਾ ਵਾਲਿਆਂ ਵੱਲੋਂ ਸ਼੍ਰੀ ਅਮਰਨਾਥ ਯਾਤਰੀਆਂ ਦੀਆਂ ਗੱਡੀਆਂ ਪਾਸੋਂ ਉਗਰਾਹੇ ਜਾਂਦੇ ਟੋਲ ਟੈਕਸ ਦੀ ਵੀ ਸਖ਼ਤ ਨਿੰਦਾ ਕੀਤੀ ਭਾਰਤ ਅਤੇ ਪੰਜਾਬ ਸਰਕਾਰ ਨੂੰ ਟੋਲ ਪਲਾਜ਼ੇ ਵਾਲਿਆਂ ਨੂੰ ਅਮਰਨਾਥ ਯਾਤਰੀਆਂ ਪਾਸੋਂ ਟੋਲ ਟੈਕਸ ਨਾ ਲੈਣ ਸੰਬੰਧੀ ਸਖ਼ਤ ਨਿਰਦੇਸ਼ ਜਾਰੀ ਕਰਨ ਦੀ ਫੌਰੀ ਮੰਗ ਕੀਤੀ ਹੈ

Leave a Reply

Your email address will not be published. Required fields are marked *