RNI NEWS-ਅੰਮਿ੍ਰਤਪਾਲ ਕੌਰ ਨੇ 12ਵੀਂ ਕਲਾਸ ਚੋਂ 94.6% ਅੰਕਾਂ ਨਾਲ ਸਕੂਲ ਚੋਂ ਪਹਿਲਾ ਸਥਾਨ ਹਾਸਲ ਕਰ ਰਾਹੋਂ ਸ਼ਹਿਰ ਨਾਮ ਕੀਤਾ ਰੋਸ਼ਨ


RNI NEWS-ਅੰਮਿ੍ਰਤਪਾਲ ਕੌਰ ਨੇ 12ਵੀਂ ਕਲਾਸ ਚੋਂ 94.6% ਅੰਕਾਂ ਨਾਲ ਸਕੂਲ ਚੋਂ ਪਹਿਲਾ ਸਥਾਨ ਹਾਸਲ ਕਰ ਰਾਹੋਂ ਸ਼ਹਿਰ ਨਾਮ ਕੀਤਾ ਰੋਸ਼ਨ

ਮਾਤਾ ਕਸਲਾ ਫਾਉਂਡੇਸ਼ਨ ਰਾਹੋਂ ਵਲੋਂ ਸਨਮਾਨ ਚਿੰਨ ਦੇ ਕੇ ਕੀਤਾ ਗਿਆ ਸਨਮਾਨਿਤ

ਰਾਹੋਂ 29 ਜੁਲਾਈ (ਚਰਨਜੀਤ ਵਿਰਕ)

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਿਛਲੇ ਦਿੰਨੀ 12 ਵੀਂ ਕਲਾਸ ਦੇ ਐਲਾਨੇ ਨਤੀਜੇ ਚੋਂ ਰਾਹੋਂ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਦੀ ਵਿਦਿਆਰਥਣ ਅੰਮਿ੍ਰਤਪਾਲ ਕੌਰ ਨੇ ਕਮਰਸ ਗਰੁਪ ਵਿਚੋਂ 450 ਅੰਕਾਂ ਚੋਂ 426 (94.6%) ਅੰਕਾਂ ਨਾਲ ਸਕੂਲ ਚ” ਪਹਿਲਾਂ ਸਥਾਨ ਹਾਸਲ ਕਰਕੇ ਆਪਣੇ ਮਾਤਾ ਪਿਤਾ ਤੇ ਰਾਹੋਂ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ ਇਸ ਪਾਪ੍ਰਤੀ ਤੱਕ ਪਹੁੰਚਣ ਲਈ ਅੰਮਿ੍ਰਤਪਾਲ ਕੌਰ ਨੇ ਆਪਣੇ ਮਾਤਾ-ਪਿਤਾ, ਸਕੂਲ ਸਟਾਫ ਦੁਆਰਾਂ ਕੀਤਾ ਗਿਆ ਮਾਰਗ ਦਰਸ਼ਨ ਦੱਸਿਆਂ ਉਨ੍ਹਾ ਦੱਸਿਆ ਕੇ ਉਹ ਉੱਚ ਸਿਖਿਆ ਪ੍ਰਾਪਤ ਕਰਕੇ ਆਈ.ਏ.ਐਸ. ਅਧਿਕਾਰੀ ਬਣਨਾ ਚਾਹੁੰਦੀ ਹੈ।ਅੰਮਿ੍ਰਤਪਾਲ ਕੌਰ ਦੇ ਪਿਤਾ ਸਮਾਜ ਸੇਵਕ ਤੀਰਥ ਸਿੰਘ ਚੜਦੀ ਕਲਾਂ ਮੁਹੱਲਾ ਸਰਾਫਾਂ,ਰਾਹੋਂ ਨੇ ਇਸ ਉਪਲੱਬਧੀ ਦਾ ਸਹਿਰਾ ਸਕੂਲ ਸਟਾਫ ਨੂੰ ਦਿੱਤਾ।ਉਨ੍ਹਾਂ ਦੱਸਿਆਂ ਕੇ ਉਨ੍ਹਾਂ ਦੀ ਲੜਕੀ ਬਚਪਨ ਤੋਂ ਹੀ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ।ਉਨ੍ਹਾ ਕਿਹਾ ਕੇ ਮਿਹਨਤ ਲਗਨ ਨਾਲ ਲੜਕੀ ਵਲੋਂ ਸਕੂਲ ਵਿਚੋਂ ਪਹਿਲਾਂ ਸਥਾਨ ਹਾਸਲ ਕਰਨ ਤੇ ਉਹ ਬਹੁਤ ਖੁਸ਼ ਹਨ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਇਸ ਉਪਲੱਬਧੀ ਲਈ ਸਮਾਜ ਸੇਵੀ ਸੰਸਥਤਾਂ ਮਾਤਾ ਕਲਸਾ ਫਾਉਂਡੇਸ਼ਨ ਰਾਹੋਂ ਵਲੋਂ ਲੜਕੀ ਦੇ ਪਰਿਵਾਰ ਨੂੰ ਘਰ ਜਾ ਕੇ ਵਧਾਈ ਦਿੱਤੀ ਗਈ ਅਤੇ ਹੋਸਲਾ ਵਧਾਉਣ ਲਈ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਸ਼ਹਿਰ ਦੇ ਰਾਜਨੀਤਿਕ,ਧਾਰਮਿਕ,ਸਮਾਜਿਕ ਆਗੂਆਂ ਸਮੇਤ ਕੌਂਸਲਰ ਮਹਿੰਦਰ ਸਿੰਘ ਸੰਧੁ,ਕੌਂਸਲਰ ਸੁਭਾਸ਼ ਚੰਦਰ,ਰਾਮ ਸਾਹਿਲ,ਅਮਨ ਯੂ.ਅੇਸ.ਏ,ਮੁਖਤਿਆਰ ਪ੍ਰਧਾਨ,ਸਿਗਾਰਾਂ ਰਾਮ,ਸਮਾਜ ਸੇਵਕ ਕੁਲਵਿੰਦਰ ਸਿੰਘ ਕਿੰਦਾ,ਸੋਨੂੰ ਟੈਲੀਕਾਮ,ਯੋਗੇਸ਼ ਟੈਲੀਕਾਮ,ਇੱਕ ਓਂਕਾਰ ਸੇਵਾ ਸੁਸਾਈਟੀ ਦੇ ਪ੍ਰਧਾਨ ਸਤਨਾਮ ਸਿੰਘ ਭਾਰਟਾ ਵਲੋਂ ਅੰਮਿ੍ਤਪਾਲ ਕੌਰ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ।

Leave a Reply

Your email address will not be published. Required fields are marked *