RNI NEWS-ਅੰਮ੍ਰਿਤਸਰ ਤੋਂ 897,ਬਟਾਲਾ ਅਤੇ ਗੁਰਦਾਸਪੁਰ ਤੋਂ 327 ਪ੍ਰਵਾਈ ਗਏ ਆਪਣੇ ਘਰਾਂ ਨੂੰ,28ਵੀਂ ਗੱਡੀ ਅੰਮ੍ਰਿਤਸਰ ਤੋਂ ਬਿਹਾਰ ਲਈ ਰਵਾਨਾ


 

RNI NEWS-ਅੰਮ੍ਰਿਤਸਰ ਤੋਂ 897,ਬਟਾਲਾ ਅਤੇ ਗੁਰਦਾਸਪੁਰ ਤੋਂ 327 ਪ੍ਰਵਾਈ ਗਏ ਆਪਣੇ ਘਰਾਂ ਨੂੰ,28ਵੀਂ ਗੱਡੀ ਅੰਮ੍ਰਿਤਸਰ ਤੋਂ ਬਿਹਾਰ ਲਈ ਰਵਾਨਾ

ਅੰਮ੍ਰਿਤਸਰ, 25 ਮਈ (ਕੁਲਜੀਤ ਸਿੰਘ)

ਰੋਜਾਨਾ ਦੀ ਤਰਾਂ ਅੱਜ ਵੀ ਅੰਮ੍ਰਿਤਸਰ ਤੋਂ ਗੱਡੀ ਰਾਹੀਂ 1224 ਪ੍ਰਵਾਸੀ ਛਪਰਾ (ਬਿਹਾਰ) ਲਈ ਰਵਾਨਾ ਹੋਏ। ਰਵਾਨਾ ਹੋਣ ਸਮੇਂ ਪ੍ਰਾਸੀਆਂ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕੀਤਾ ਗਿਆ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸ: ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਇਸ 28ਵੀਂ ਗੱਡੀ ਰਾਹੀਂ 897 ਪ੍ਰਵਾਸੀ ਅੰਮ੍ਰਿਤਸਰ ਤੋਂ ਅਤੇ 327 ਪ੍ਰਵਾਸੀ ਬਟਾਲਾ ਅਤੇ ਗੁਰਦਾਸਪੁਰ ਦੇ ਸਨ ਜੋ ਆਪਣੇ ਘਰਾਂ ਨੂੰ ਰਵਾਨਾ ਹੋਏ। ਉਨਾਂ ਦੱਸਿਆ ਕਿ ਲਾਕਡਾਊਨ ਮੌਕੇ ਪੰਜਾਬ ਵਿਚੋਂ ਚੱਲ ਰਹੀਆਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਪ੍ਰਵਾਸੀਆਂ ਨੂੰ ਉਨਾਂ ਦੇ ਘਰਾਂ ਤੋਂ ਲੈ ਕੇ ਸਿਹਤ ਨਿਰੀਖਣ ਅਤੇ ਰੇਲ ਗੱਡੀ ਵਿਚ ਸਵਾਰ ਹੋਣ ਤੱਕ ਸਾਰਾ ਪ੍ਰਬੰਧ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤਾ ਗਿਆ। ਘਰ ਜਾ ਰਹੇ ਪ੍ਰਵਾਸੀਆਂ ਨੇ ਵੀ ਇੰਨਾਂ ਯਤਨਾਂ ਲਈ ਮੁੱਖ ਮੰਤਰੀ ਪੰਜਾਬ ਅਤੇ ਜਿਲਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ, ਜਿੰਨਾ ਦੀ ਸਹਾਇਤਾ ਨਾਲ ਉਹ ਸੁਖੀ-ਸਾਂਦੀ ਆਪਣੇ ਘਰ ਪਰਤਣਗੇ। ਉਨਾਂ ਕਿਹਾ ਕਿ ਇਹ ਰੇਲ ਗੱਡੀਆਂ ਅਜੇ ਇਸੇ ਤਰਾਂ ਚੱਲਦੀਆਂ ਰਹਿਣਗੀਆਂ ਤੇ ਜਿੰਨਾ ਪ੍ਰਵਾਸੀਆਂ ਨੇ ਪੰਜਾਬ ਸਰਕਾਰ ਦੀ ਵੈਬ ਸਾਇਟ ਉਤੇ ਘਰ ਜਾਣ ਲਈ ਅਪਲਾਈ ਕੀਤਾ ਹੈ, ਉਨਾਂ ਨੂੰ ਉਨਾਂ ਦੇ ਫੋਨ ਉਤੇ ਸੰਦੇਸ਼ ਭੇਜ ਕੇ ਰੇਲ ਗੱਡੀ ਵਿਚ ਚੜਨ ਲਈ ਸੱਦਿਆ ਜਾ ਰਿਹਾ ਹੈ। ਇਸ ਤਰਾਂ ਕਿਧਰੇ ਭੀੜ ਨਹੀਂ ਪੈਂਦੀ ਅਤੇ ਹਰ ਕੋਈ ਆਪਣੀ ਵਾਰੀ ਨਾਲ ਆ ਕੇ ਰੇਲ ਗੱਡੀ ਵਿਚ ਸਵਾਰ ਹੋ ਰਿਹਾ ਹੈ। ਉਨਾਂ ਦੱਸਿਆ ਕਿ ਸਫਰ ਤੋਂ ਪਹਿਲਾਂ ਸਾਰੇ ਪ੍ਰਵਾਸੀਆਂ ਦੀ ਸਿਹਤ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਕਿ ਕਿਧਰੇ ਵੀ ਕੋਵਿਡ 19 ਤੋਂ ਪੀੜਤ ਨਾ ਹੋਵੇ, ਜਿਸ ਕਾਰਨ ਵਾਇਰਸ ਨੂੰ ਅੱਗੇ ਫੈਲਣ ਵਿਚ ਮਦਦ ਮਿਲੇ।

ਇਸ ਮੌਕੇ ਤਹਿਸੀਲਦਾਰ ਬੀਰਕਰਨ ਸਿੰਘ ਢਿਲੋਂ, ਸ੍ਰੀ ਦਿਨੇਸ਼ ਕੁਮਾਰ, ਸ੍ਰੀ ਅਸੋਕ ਕੁਮਾਰ ਕਾਨੂੰਗੋ, ਸ੍ਰੀ ਸੁਨੀਲ ਕੁਮਾਰ, ਸ: ਕੁਲਜੀਤ ਸਿੰਘ, ਸ: ਪਰਸਨ ਸਿੰਘ ਅਤੇ ਅਮਨਦੀਪ ਸਿੰਘ ਸੇਖੋਂ ਵੀ ਹਾਜ਼ਰ ਸਨ

Leave a Reply

Your email address will not be published. Required fields are marked *