RNI NEWS :- ਆਂਗਨਵਾੜੀ ਵਰਕਰਾਂ ਨੇ ਪੋਸ਼ਣ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਕੀਤਾ ਜਾਗਰੂਕ -ਮਨਜੀਤ ਕੌਰ  

RNI NEWS :- ਆਂਗਨਵਾੜੀ ਵਰਕਰਾਂ ਨੇ ਪੋਸ਼ਣ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਕੀਤਾ ਜਾਗਰੂਕ -ਮਨਜੀਤ ਕੌਰ  

ਨਵਾਂਸ਼ਹਿਰ :-  ਵਾਸਦੇਵ ਪਰਦੇਸੀ

ਜ਼ਿਲ੍ਹੇ ’ਚ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਵਜੋਂ ਮਨਾਏ ਜਾਣ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਕਲ੍ਹ ਆਂਗਨਵਾਂੜੀ ਵਰਕਰਾਂ ਵੱਲੋਂ ਘਰ-ਘਰ ਜਾ ਕੇ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨਾਲ ਬੱਚੇ ਦੇ ਪਹਿਲੇ 1000 ਦਿਨ ਤੱਕ ਪੌਸ਼ਟਿਕ ਖੁਰਾਕ, ਸਾਫ਼-ਸਫ਼ਾਈ, ਬਿਮਾਰੀਆਂ ਤੋਂ ਬਚਾਅ ਦੇ ਟੀਕਾਕਰਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਮਨਜੀਤ ਕੌਰ ਅਨੁਸਾਰ ਪੋਸ਼ਣ ਅਭਿਆਨ ਦਾ ਮੁੱਖ ਮੰਤਵ ਹੀ ਬੱਚਿਆਂ ’ਚੋਂ ਕਪੋਸ਼ਣ,ਮਹਿਲਾਵਾਂ ਤੇ ਕਿਸ਼ੋਰ ਉਮਰ ਦੀਆਂ ਲੜਕੀਆਂ (15 ਤੋਂ 49 ਸਾਲ) ’ਚੋਂ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਜਾਗਰੂਕਤਾ ਫੈਲਾਉਣਾ ਹੈ ਉਨ੍ਹਾਂ ਕਿਹਾ ਕਿ ਖੂਨ ਦੀ ਕਮੀ ਪੌਸ਼ਟਿਕ ਖੁਰਾਕ,ਡਾਇਰੀਆ ਤੋਂ ਬਚਾਅ,ਹੱਥਾਂ ਦੀ ਸਾਫ਼-ਸਫ਼ਾਈ ਵੱਲ ਜੇਕਰ ਉਚਿੱਤ ਧਿਆਨ ਦਿੱਤਾ ਜਾਵੇ ਤਾਂ ਹੀ ਅਸੀਂ ਤੰਦਰੁਸਤ ਸਮਾਜ ਦੀ ਸਿਰਜਣਾ ਚ ਯੋਗਦਾਨ ਪਾ ਸਕਦੇ ਹਾਂ ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ‘ਤੰਦਰੁਸਤ ਪੰਜਾਬ ਤੇ ਪੋਸ਼ਣ ਅਭਿਆਨ’ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਪ੍ਰਭਾਤ ਫੇਰੀਆਂ ਕੱਢ ਕੇ, ਪੋਸ਼ਣ ਮੇਲੇ ਲਗਾ ਕੇ, ਨੁੱਕੜ ਨਾਟਕ ਕਰ ਕੇ, ਪੰਚਾਇਤਾਂ ਅਤੇ ਯੂਥ ਕਲੱਬਾਂ ਦੀਆਂ ਮੀਟਿੰਗਾਂ ਕਰ ਕੇ ਅਤੇ ਸਕੂਲਾਂ ਵਿੱਚ ਜਾਣਕਾਰੀ ਦੇ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੋਸ਼ਣ ਅਭਿਆਨ ਦਾ ਮੰਤਵ 0 ਤੋਂ 6 ਸਾਲ ਦੇ ਬੱਚਿਆ ’ਚ ਕਪੋਸ਼ਣ ਦੀ ਦਰ ਨੂੰ 6 ਫ਼ੀਸਦੀ ਘੱਟ ਕਰਨਾ, ਅਨੀਮੀਆ ਕੇਸਾਂ ’ਚ 9 ਫ਼ੀਸਦੀ ਕਮੀ ਲਿਆਉਣੀ ਹੈ। ਇਸ ਤੋਂ ਇਲਾਵਾ ਬੱਚਿਆਂ ’ਚ ਘਟਦੀ ਜਨਮ ਦਰ ਦੇ ਅੰਕੜੇ ਨੂੰ ਵੀ 6 ਫ਼ੀਸਦੀ ਘਟਾਉਣ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਆਂਗਨਵਾਂੜੀ ਵਰਕਰਾਂ ਵੱਲੋਂ ਘਰ-ਘਰ ਜਾ ਕੇ ਜਿੱਥੇ ਗਰਭਵਤੀ ਮਹਿਲਾਵਾਂ ਨੂੰ ਲੋੜੀਂਦੇ ਟੀਕਾਕਰਣ ਅਤੇ ਗਰਭ ’ਚ ਪਲ ਰਹੇ ਬੱਚੇ ਵਾਸਤੇ ਲੋੜੀਂਦੀ ਪੌਸ਼ਟਿਕ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਉੱਥੇ ਨਾਲ ਹੀ ਦੱੁਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਆਪਣੇ ਬੱਚਿਆਂ ਦੀ ਤੰਦਰੁਸਤ ਸਿਹਤ ਲਈ ਸੰਤੁਲਿਤ ਖੁਰਾਕ ਦੇ ਸੇਵਨ ਬਾਰੇ ਵੀ ਦੱਸਿਆ ਜਾ ਰਿਹਾ ਹੈ। ਕਿਸ਼ੋਰ ਉਮਰ ਦੀਆਂ ਲੜਕੀਆਂ ਅਤੇ 49 ਸਾਲ ਉਮਰ ਤੱਕ ਦੀਆਂ ਔਰਤਾਂ ’ਚ ਖੂਨ ਦੀ ਕਮੀ ਕਾਰਨ ਆਉਂਦੇ ਵਿਕਾਰਾਂ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਆਇਰਨ ਦੀਆਂ ਖੁਰਾਕਾਂ ਲੈਣ ਅਤੇ ਲੋਹੇ ਦੇ ਤੱਤਾਂ ਨਾਲ ਭਰਪੂਰ ਅਹਾਰ ਲੈਣ ਬਾਰੇ ਦੱਸਿਆ ਜਾਂਦਾ ਹੈ।

Leave a Reply

Your email address will not be published. Required fields are marked *