RNI NEWS-ਆਦਮਪੁਰ ਚ ਪ੍ਰੋਟੈਸਟ ਡੇਅ ਮੌਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ


RNI NEWS-ਆਦਮਪੁਰ ਚ ਪ੍ਰੋਟੈਸਟ ਡੇਅ ਮੌਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ

ਜਲੰਧਰ /ਆਦਮਪੁਰ 3 ਜੁਲਾਈ ਜਸਵਿੰਦਰ ਬੱਲ

ਅੱਜ ਨਹਿਰੀ ਵਿਸ਼ਰਾਮ ਘਰ ਆਦਮਪੁਰ ਵਿਖੇ ਵੱਖ ਵੱਖ ਟਰੇਡ ਯੂਨੀਅਨਾਂ ਅਤੇ ਮੁਲਾਜਮ ਫਡਰੇਸ਼ਨਾ ਦੇ ਫੈਂਸਲੇ ਅਨੁਸਾਰ ਪ:ਸ:ਸ:ਫ: ਦੇ ਪ੍ਰਧਾਨ ਪੁਸਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਪ੍ਰੋਟੈਸਟ ਡੇਅ ਦੇ ਸਬੰਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਸਰਕਾਰ ਤੋਂ ਡੀ ਏ ਦੀਆ ਕਿਸ਼ਤਾਂ ਅਤੇ ਪੇਅ ਕਮਿਸ਼ਨ ਰਿਪੋਰਟ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਗਈ ।ਕਚੇ ਮੁਲਾਜਮਾਂ ਨੂੰ ਵੀ ਪੱਕੇ ਕਰਨਾ ਵੀ ਮੰਗ ਵਿਚ ਸ਼ਾਮਲ ਹੈ। ਇਸ ਮੌਕੇ ਜੀ .ਟੀ.ਯੂ. ਆਗੂ ਮਾਸਟਰ ਸਿਵਰਾਜ, ਗੁਰਿੰਦਰ ਕੁਮਾਰ , ਕੁਲਵੀਰ, ਸੰਦੀਪ, ਅਮਰਜੀਤ ਸਿੰਘ ਚੌਟਾਲਾ ,ਰਾਮ ਸਰੂਪ ਮੇਟ, ਸੰਤੋਖ ਸਿੰਘ, ਦੇਵਰਾਜ,ਕਿਸ਼ਨ ਚੰਦ , ਕਰਮਜੀਤ ਸਿੰਘ, ਨਸੀਬ ਕੁਮਾਰ , ਜਤਿੰਦਰ ਕੁਮਾਰ, ਰਿਟਾਇਰੀ ਸਾਥੀ ਪ੍ਰੇਮਪਾਲ (ਵਿਸ਼ੇਸ਼ ਤੋਰ ਤੇ ਸ਼ਾਮਿਲ ਸਨ)

Leave a Reply

Your email address will not be published. Required fields are marked *